*ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜ਼ੋਨ ਪਟਿਆਲਾ ਦੀ ਜਥੇਬੰਦਕ ਚੋਣ ਹੋਈ*
*ਅਕਸ਼ੈ ਖਨੌਰੀ ਨੂੰ ਜਥੇਬੰਦਕ ਮੁੱਖੀ ਚੁਣਿਆ ਗਿਆ*
ਕਮਲੇਸ਼ ਗੋਇਲ ਖਨੌਰੀ
ਖਨੌਰੀ - ਅੱਜ ਤਰਕਸ਼ੀਲ ਸੁਸਾਇਟੀ ਪੰਜਾਬ ਜ਼ੋਨ ਪਟਿਆਲਾ ਦੀ ਸਾਲ 2023-25 ਦੇ ਸੈਸ਼ਨ ਲਈ ਨਵੇਂ ਅਹੁਦੇਦਾਰਾਂ ਦੀ ਚੋਣ ਜ਼ੋਨ ਦੀਆਂ ਇਕਾਈਆਂ ਦੇ ਡੈਲੀਗੇਟਾਂ ਵੱਲੋਂ ਕੀਤੀ ਗਈ। ਇਹ ਚੋਣ ਇਜਲਾਸ ਸਥਾਨਕ ਤਰਕਸ਼ੀਲ ਹਾਲ ਵਿੱਚ ਸੂਬਾਈ ਆਗੂ ਰਾਜੇਸ਼ ਅਕਲੀਆ ਅਤੇ ਸੂਬਾਈ ਆਗੂ ਜੁਝਾਰ ਲੌਗੋਵਾਲ ਦੀ ਨਿਗਰਾਨੀ ਹੇਠ ਹੋਇਆ। ਜੁਝਾਰ ਲੌਗੋਵਾਲ ਵੱਲੋਂ ਪਿੱਛਲੇ ਸੈਸ਼ਨ ਦੇ ਵਿਭਾਗੀ ਮੁੱਖੀਆਂ ਨੂੰ ਆਪਣੇ ਵਿਭਾਗਾਂ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕਰਨ ਦੀ ਕੀਤੀ ਅਪੀਲ ਅਨੁਸਾਰ ਰਾਮ ਕੁਮਾਰ ਵੱਲੋਂ ਆਪਣੇ ਜੱਥੇਬੰਦਕ ਵਿਭਾਗ ਦੀ ਰਿਪੋਰਟ ਪੇਸ਼ ਕੀਤੀ। ਇਸ ਨੂੰ ਸਰਵ ਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਜ਼ੋਨ ਦੇ ਜਥੇਬੰਦਕ ਮੁੱਖੀ ਨੇ ਪੁਰਾਣੀ ਜੋਨ ਕਮੇਟੀ ਭੰਗ ਕਰਦਿਆਂ ਨਵੀਂ ਦੀ ਚੋਣ ਵਾਸਤੇ ਸੂਬਾਈ ਆਗੂਆਂ ਨੂੰ ਅਪੀਲ ਕੀਤੀ । ਨਵੀਂ ਕਮੇਟੀ ਦੀ ਚੋਣ ਸਮੇਂ ਸਰਬਸੰਮਤੀ ਨਾਲ ਅਕਸ਼ੈ ਕੁਮਾਰ ਖਨੌਰੀ ਨੂੰ ਜੱਥੇਬੰਦਕ ਮੁੱਖੀ ਤੇ ਮੈਡਮ ਕੁਲਵੰਤ ਕੌਰ ਨੂੰ ਵਿੱਤ ਵਿਭਾਗ ਮੁੱਖੀ ਚੁਣਿਆ ਗਿਆ। ਇਹਨਾਂ ਦੇ ਨਾਲ ਹੀ ਸਰਬਸੰਮਤੀ ਨਾਲ ਹੀ ਮੀਡੀਆ ਵਿਭਾਗ ਮੁੱਖੀ ਸੁਖਦੀਪ ਸਿੰਘ ਚੰਨੋ , ਸੱਭਿਆਚਾਰਿਕ ਵਿਭਾਗ ਮੁੱਖੀ ਰਾਮ ਕੁਮਾਰ ਅਤੇ ਮਾਨਸਿਕ ਸਿਹਤ ਵਿਭਾਗ ਮੁੱਖੀ ਬਲਵਾਨ ਸਿੰਘ ਨੂੰ ਚੁੱਣਿਆ ਗਿਆ। ਇਸ ਸਮੇਂ ਸੂਬਾਈ ਆਗੂਆਂ ਨੇ ਨੌਜਵਾਨਾਂ ਨੂੰ ਸੁਸਾਇਟੀ ਦੀ ਵਿਗਿਆਨਿਕ ਵਿਚਾਰਧਾਰਾ ਨਾਲ ਜੋੜਨ, ਹਕੂਮਤ ਵੱਲੋਂ ਧਰਮਾਂ ਤੇ ਅਧਾਰਤ ਫ਼ਿਰਕਾਪ੍ਰਸਤੀ ਅਤੇ ਫਾਸੀਵਾਦ ਖਿਲਾਫ ਤਰਕਸ਼ੀਲ ਪਹੁੰਚ ਦਾ ਪਸਾਰਾ ਕਰਨ ਤੇ ਜ਼ੋਰ ਦਿੱਤਾ। ਇਸ ਸਮੇਂ ਉਪਰੋਕਤ ਚੁੱਣੇ ਗਏ ਆਗੂਆਂ ਸਮੇਤ ਮੈਡਮ ਸੁਨੇਹ ਲਤਾ, ਤਰਸੇਮ ਸਿੰਘ, ਰਾਮ ਸਿੰਘ ਬੰਗ, ਸਤੀਸ਼ ਆਲੋਵਾਲ, ਸੁਰਿੰਦਰਪਾਲ, ਧਰਮਿੰਦਰ ਸਿੰਘ,ਅਮਰਿੰਦਰ ਪਾਤੜਾਂ, ਗੁਰਜੰਟ ਸਿੰਘ ਬੰਗਾਲੀ, ਰਾਣਾ ਸਿੰਘ ,ਨੂਪ ਰਾਮ, ਗੁਰਤੇਜ ਸਿੰਘ ਅਤੇ ਹਰਿੰਦਰ ਗੱਜੂਮਾਜਰਾ ਬਤੌਰ ਡੈਲੀਗੇਟ ਹਾਜ਼ਰ ਸਨ।
0 comments:
एक टिप्पणी भेजें