Contact for Advertising

Contact for Advertising

Latest News

शनिवार, 15 अप्रैल 2023

ਖਾਲਸਾ ਸਾਜਨਾ ਦਿਵਸ ਮੌਕੇ ਕਰਵਾਏ ਦਸਤਾਰ ਸਜਾਉਣ, ਲੰਬੇ ਕੇਸ ਅਤੇ ਜਪੁਜੀ ਸਾਹਿਬ ਦੇ ਸ਼ੁੱਧ ਉਚਾਰਨ ਮੁਕਾਬਲੇ।

 ਖਾਲਸਾ ਸਾਜਨਾ ਦਿਵਸ ਮੌਕੇ ਕਰਵਾਏ ਦਸਤਾਰ ਸਜਾਉਣ, ਲੰਬੇ ਕੇਸ ਅਤੇ ਜਪੁਜੀ ਸਾਹਿਬ ਦੇ ਸ਼ੁੱਧ ਉਚਾਰਨ ਮੁਕਾਬਲੇ। 


ਬਰਨਾਲਾ, 15 ਅਪ੍ਰੈਲ (ਸੁਖਵਿੰਦਰ ਸਿੰਘ ਭੰਡਾਰੀ) ਗੁਰਦੁਆਰਾ ਬ੍ਰਹਮ ਗਿਆਨੀ ਬਾਬਾ ਨਾਮਦੇਵ ਜੀ ਬਰਨਾਲਾ ਦੀ ਪ੍ਰਬੰਧਕ ਕਮੇਟੀ ਵੱਲੋ ਖਾਲਸਾ ਸਾਜਨਾ ਦਿਵਸ ਮੌਕੇ  ਰੱਖੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਗੁਰਬਾਣੀ ਕੀਰਤਨ ਹੋਇਆ। ਜਥੇਦਾਰ ਪਰਮਜੀਤ ਸਿੰਘ ਖਾਲਸਾ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਜਸਵੰਤ ਸਿੰਘ ਨੇ ਖਾਲਸਾ ਸਾਜਨਾ ਦੇ ਇਤਿਹਾਸ ਤੇ ਚਾਨਣਾ ਪਾਇਆ। ਇਸ ਮੋਕੇ ਗਿ ਕਰਮ ਸਿੰਘ ਭੰਡਾਰੀ, ਕੌਰ ਸਿੰਘ ਉਪਲੀ ਕੁਲਵਿੰਦਰ ਸਿੰਘ ਕਾਲਾ ਤੇ ਗੁਰਜੰਟ ਸਿੰਘ ਸੋਨਾ ਦੀ ਅਗਵਾਈ ਹੇਠ ਦਸਤਾਰ ਸਜਾਉ, ਲੰਬੇ ਕੇਸ ਤੇ ਜਪੁਜੀ ਸਾਹਿਬ ਸੁੱਧ ਉਚਾਰਣ ਮੁਕਾਬਲੇ ਕਰਵਾਏ ਗਏ ਜਿਸ ਵਿੱਚ 13 ਸਕੂਲਾਂ ਕਾਲਜਾਂ ਦੇ 165 ਵਿਦਿਆਰਥੀਆ ਨੇ ਭਾਗ ਲਿਆ। ਮੁਕਾਬਲੇ ਦੀ ਪਰਖ ਮੈਡਮ ਜਸਵੀਰ ਕੌਰ, ਕੁਲਦੀਪ ਕੌਰ, ਲਵਲੀਨ ਕੌਰ, ਡਾ ਅਮਨਦੀਪ ਸਿੰਘ ਟੱਲੇਵਾਲੀਆ ਅਤੇ ਰਮਨਦੀਪ ਸਿੰਘ ਨੇ ਕੀਤੀ। ਇਸ ਮੋਕੇ ਗੁ ਪ੍ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਕੈਂਥ, ਕੇਵਲ ਸਿੰਘ ਵੀਨਸ,  ਪਰਮਿੰਦਰ ਸਿੰਘ, ਅਰਜਨ ਸਿੰਘ, ਜਰਨੈਲ ਸਿੰਘ ਮੈਨੇਜਰ ਆਦਿ ਹਾਜ਼ਰ ਸਨ । ਜੇਤੂ ਵਿਦਿਆਰਥੀਆ ਦਾ ਨਤੀਜਾ ਅਵੀਜੋਤ ਸਿੰਘ, ਫਤਿਹਦੀਪ ਸਿੰਘ, ਏਕਮ ਨੂਰ ਸਿੰਘ, ਮਨਜੋਤ ਸਿੰਘ, ਗੁਰਦਾਸ ਸਿੰਘ, ਗੁਰਭੇਜ ਸਿੰਘ, ਹਰਜੋਤ ਸਿੰਘ, ਨਵਕਰਨ ਸਿੰਘ, ਗੁਰਕੀਰਤ ਸਿੰਘ ਅਤੇ ਸਿਮਰਨ ਕੌਰ ਜੇਤੂ ਰਹੇ।

ਖਾਲਸਾ ਸਾਜਨਾ ਦਿਵਸ ਮੌਕੇ ਕਰਵਾਏ ਦਸਤਾਰ ਸਜਾਉਣ, ਲੰਬੇ ਕੇਸ ਅਤੇ ਜਪੁਜੀ ਸਾਹਿਬ ਦੇ ਸ਼ੁੱਧ ਉਚਾਰਨ ਮੁਕਾਬਲੇ।
  • Title : ਖਾਲਸਾ ਸਾਜਨਾ ਦਿਵਸ ਮੌਕੇ ਕਰਵਾਏ ਦਸਤਾਰ ਸਜਾਉਣ, ਲੰਬੇ ਕੇਸ ਅਤੇ ਜਪੁਜੀ ਸਾਹਿਬ ਦੇ ਸ਼ੁੱਧ ਉਚਾਰਨ ਮੁਕਾਬਲੇ।
  • Posted by :
  • Date : अप्रैल 15, 2023
  • Labels :
  • Blogger Comments
  • Facebook Comments

0 comments:

एक टिप्पणी भेजें

Top