Contact for Advertising

Contact for Advertising

Latest News

शुक्रवार, 7 अप्रैल 2023

ਪੱਤਰਕਾਰ ਸੁਖਨੈਬ ਸਿੰਘ ਸਿੱਧੂ ਨੂੰ ਜ਼ਮਾਨਤ ਮਿਲੀ

ਪੱਤਰਕਾਰ ਸੁਖਨੈਬ ਸਿੰਘ ਸਿੱਧੂ ਨੂੰ ਜ਼ਮਾਨਤ ਮਿਲੀ


ਬਠਿੰਡਾ, 7 ਅਪ੍ਰੈਲ, 2023: (ਡਾ ਰਾਕੇਸ਼ ਪੁੰਜ)  ਪੱਤਰਕਾਰ ਸੁਖਨੈਬ ਸਿੰਘ ਸਿੱਧੂ ਨੂੰ ਬਠਿੰਡਾ ਦੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਉਹਨਾਂ ਦੱਸਿਆ ਕਿ ਉਹਨਾਂ ਦੀ ਰਿਹਾਈ ਹੋ ਚੁੱਕੀ ਹੈ ਪਰ ਕੇਸ ਖਾਰਜ ਹੋਣਾ ਬਾਕੀ ਹੈ। ਉਹਨਾਂ ਦੱਸਿਆ ਕਿ ਉਹਨਾਂ ਦੇ ਘਰ ਕੁਝ ਪੁਲਿਸ ਮੁਲਾਜ਼ਮ ਸਿਵਲ ਤੇ ਕੁਝ ਪੁਲਿਸ ਵਰਦੀ ਵਿਚ ਸਨ। ਉਹਨਾਂ ਨੇ ਉਹਨਾਂ ਦਾ ਮੋਬਾਈਲ ਤੇ ਲੈਪਟਾਪ ਲੈ ਲਿਆ ਤੇ ਉਹਨਾਂ ਨੂੰ ਨਥਾਣਾ ਠਾਣੇ ਲੈ ਗਏ। ਫਿਰ ਸੀ ਆਈ ਏ ਲੈ ਆਏ। ਉਹਨਾਂ ਦੱਸਿਆ ਕਿ ਅੱਜ ਪੁਲਿਸ ਨੇ ਦੱਸਿਆ ਕਿ ਉਹਨਾਂ ਖਿਲਾਫ ਲੱਗੇ ਦੋਸ਼ ਗਲਤ ਨਿਕਲੇ ਹਨ ਤੇ ਉਹਨਾਂ ਨੂੰ ਰਿਹਾਅ ਕਰਨਾ ਹੈ।

ਉਹਨਾਂ ਦੱਸਿਆ ਕਿ ਅਮਰੀਕਾ ਦੇ ਗੁਰਦੁਆਰਾ ਸਾਹਿਬ ਵਿਚ ਇਕ ਵਿਅਕਤੀ ਲੋਕਾਂ ਨੂੰ ਭੜਕਾ ਰਿਹਾ ਸੀ ਕਿ ਭਗਵੰਤ ਮਾਨ ’ਤੇ ਦਬਾਅ ਪਾਉਣ ਵਾਲੇ ਉਹਨਾਂ ਦੀ ਧੀ ਤੇ ਹੋਰ ਪਰਿਵਾਰਕ ਮੈਂਬਰਾਂ ਦਾ ਘਿਰਾਓ ਕਰੋ। ਇਸਦੀ ਵੀਡੀਓ ਉਹਨਾਂ ਚਲਾਈ ਸੀ

ਤੁਹਾਨੂੰ ਦੱਸ ਦਈਏ ਕਿ ਪਤਰਕਾਰ ਸੁਖਨੈਬ ਸਿੰਘ ਸਿੱਧੂ ਦੀ ਗਿਰਫ਼ਤਾਰੀ ਨੂੰ ਲੈ ਕਿ ਪਤਰਕਾਰਾ ਵਿੱਚ ਭਾਰੀ ਰੋਸ ਸੀ ,ਜਿਸ ਦੇ ਚਲਦੇ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ਼ ਇੰਡੀਆ ਨੇ ਜਿਲ੍ਹਾ ਪਧਰ ਤੇ ਡਿਪਟੀ ਕਮਿਸ਼ਰਾਂ ਨੂੰ ਰੋਸ ਪਤਰ ਦਿੱਤੇ ਸੀ ,ਜਿਸ ਵਿੱਚ ਬਰਨਾਲਾ ਜਿਲੇ ਦੀਆਂ ਸਾਰੀਆਂ ਪਤਰਕਾਰਾ ਜਥੇਬੰਦੀਆਂ ਨੇ ਇਕੱਠੇ ਹੋ ਕੇ ਡਿਪਟੀ ਕਮਿਸ਼ਨਰ ਬਰਨਾਲ਼ਾ ਨੂੰ ਰੋਸ ਪਤਰ ਦਿੱਤਾ ਸੀ । 

ਪਤਰਕਾਰ ਸੁਖਨੈਬ ਸਿੰਘ ਸਿੱਧੂ ਨੇ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ਼ ਇੰਡੀਆ ਅਤੇ ਸਮੂਹ ਪਤਰਕਾਰ ਭਾਈਚਾਰੇ ਦਾ ਧਨਵਾਦ ਕੀਤਾ।



ਪੱਤਰਕਾਰ ਸੁਖਨੈਬ ਸਿੰਘ ਸਿੱਧੂ ਨੂੰ ਜ਼ਮਾਨਤ ਮਿਲੀ
  • Title : ਪੱਤਰਕਾਰ ਸੁਖਨੈਬ ਸਿੰਘ ਸਿੱਧੂ ਨੂੰ ਜ਼ਮਾਨਤ ਮਿਲੀ
  • Posted by :
  • Date : अप्रैल 07, 2023
  • Labels :
  • Blogger Comments
  • Facebook Comments

0 comments:

एक टिप्पणी भेजें

Top