*ਸ੍ਰ.ਬੀ.ਪੀ.ਐੱਸ ਗਿੱਲ ਵੱਲੋੰ ਫ਼ੀਲਖ਼ਾਨਾ ਸਕੂਲ ਵਿੱਚ ਬਣੇ ਨਵੇੰ ਕਮਰੇ ਦਾ ਕੀਤਾ ਗਿਆ ਉਦਘਾਟਨ*
ਕਮਲੇਸ਼ ਗੋਇਲ ਖਨੌਰੀ
ਖਨੌਰੀ 29 ਅਪ੍ਰੈਲ -
ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫ਼ੀਲਖ਼ਾਨਾ ਪਟਿਆਲਾ ਵਿਖੇ ਪ੍ਰਿੰਸੀਪਲ ਡਾ.ਰਜਨੀਸ਼ ਗੁਪਤਾ ਦੀ ਯੋਗ ਅਗਵਾਈ ਵਿੱਚ ਸਮੂਹ ਸਟਾਫ਼ ਦੇ ਸਹਿਯੋਗ ਨਾਲ ਬਣਾਏ ਗਏ ਨਵੇੰ ਕਮਰੇ ਦਾ ਉਦਘਾਟਨ ਸ੍ਰ.ਬੀ.ਪੀ.ਐੱਸ ਗਿੱਲ ਵੱਲੋੰ ਕੀਤਾ ਗਿਆ। ਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਡਾ.ਰਜਨੀਸ਼ ਗੁਪਤਾ ਨੇ ਦੱਸਿਆ ਕਿ ਰਾਸ਼ਟਰੀ ਪੁਰਸਕਾਰ ਵਿਜੇਤਾ ਸਤਿਕਾਰਯੋਗ ਪ੍ਰਿੰਸੀਪਲ ਸਵਰਗੀ ਸ਼੍ਰੀਮਤੀ ਐੱਚ.ਐੱਲ.ਦਿਓਲ ਦੀ ਨਿੱਘੀ ਅਤੇ ਮਿੱਠੀ ਯਾਦ ਵਿੱਚ ਉਹਨਾਂ ਦੇ ਭਤੀਜੇ ਸ੍ਰ.ਬੀ.ਪੀ.ਐੱਸ ਗਿੱਲ ਵੱਲੋੰ ਨਵੇੰ ਕਮਰੇ ਦੀ ਉਸਾਰੀ ਵਿੱਚ ਦੋ ਲੱਖ ਰੁਪਏ ਦਾ ਯੋਗਦਾਨ ਸ੍ਰ.ਦਵਿੰਦਰਜੀਤ ਸਿੰਘ ਮਾਨ ਦੇ ਯਤਨਾਂ ਸਦਕਾ ਪਾਇਆ ਗਿਆ ਸੀ। ਅੱਜ ਇਸ ਕਮਰੇ ਦਾ ਉਦਘਾਟਨ ਸ੍ਰ.ਬੀ.ਪੀ.ਐੱਸ ਗਿੱਲ ਵੱਲੋੰ ਆਪਣੇ ਕਰ-ਕਮਲਾਂ ਨਾਲ ਕੀਤਾ ਗਿਆ ਹੈ।
ਪ੍ਰਿੰਸੀਪਲ ਡਾ.ਰਜਨੀਸ਼ ਗੁਪਤਾ ਅਤੇ ਸਮੂਹ ਸਟਾਫ਼ ਮੈੰਬਰਾਨ ਨੇ ਸ੍ਰ.ਬੀ.ਪੀ.ਐੱਸ ਗਿੱਲ ਦਾ ਨਵੇੰ ਕਮਰੇ ਦੀ ਉਸਾਰੀ ਵਿੱਚ ਯੋਗਦਾਨ ਦੇਣ ਲਈ ਧੰਨਵਾਦ ਕੀਤਾ ਗਿਆ। ਸ੍ਰ.ਬੀ.ਪੀ.ਐੱਸ ਗਿੱਲ ਨੇ ਬਣੇ ਨਵੇੰ ਕਮਰੇ ਲਈ ਸਕੂਲ ਪ੍ਰਿੰਸੀਪਲ ਡਾ.ਰਜਨੀਸ਼ ਗੁਪਤਾ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ ਅਤੇ ਅੱਗੇ ਤੋੰ ਵੀ ਸਕੂਲ ਨੂੰ ਹਰ ਤਰਾਂ ਨਾਲ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਤੇ ਪ੍ਰਿੰਸੀਪਲ ਡਾ.ਰਜਨੀਸ਼ ਗੁਪਤਾ ਅਤੇ ਸਮੂਹ ਸਟਾਫ਼ ਮੈੰਬਰਾਨ ਵੱਲੋੰ ਸ੍ਰ.ਬੀ.ਪੀ.ਐੱਸ ਗਿੱਲ ਅਤੇ ਸ੍ਰ.ਦਵਿੰਦਰਜੀਤ ਸਿੰਘ ਮਾਨ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਅਲੂਮਨੀ ਮੈੰਬਰ ਸ੍ਰ.ਦਵਿੰਦਰਜੀਤ ਸਿੰਘ ਮਾਨ , ਵਾਇਸ ਪ੍ਰਿੰਸੀਪਲ ਸ੍ਰ.ਕੰਵਰਜੀਤ ਸਿੰਘ ਧਾਲੀਵਾਲ, ਲੈਕਚਰਾਰ ਸ੍ਰ.ਚਰਨਜੀਤ ਸਿੰਘ, ਲੈਕਚਰਾਰ ਮਨੋਜ ਥਾਪਰ, ਮੀਡੀਆ ਕੌਆਰਡੀਨੇਟਰ ਅਕਸ਼ੈ ਕੁਮਾਰ,
ਸ੍ਰ.ਰਵਿੰਦਰ ਸਿੰਘ,ਸ੍ਰ.ਨਰਿੰਦਰ ਸਿੰਘ,ਮੈਡਮ ਸਿਮਰਨਪ੍ਰੀਤ ਕੌਰ ਅਤੇ ਸ੍ਰ.ਰਵਿੰਦਰ ਸਿੰਘ ਕੰਪਿਊਟਰ ਅਧਿਆਪਕ ਆਦਿ ਸਕੂਲ ਸਟਾਫ਼ ਮੈੰਬਰ ਮੌਜੂਦ ਸਨ।
0 comments:
एक टिप्पणी भेजें