Contact for Advertising

Contact for Advertising

Latest News

मंगलवार, 11 अप्रैल 2023

*ਤਰਕਸ਼ੀਲ ਸੁਸਾਇਟੀ ਇਕਾਈ ਅਰਬਨ ਅਸਟੇਟ ਵੱਲੋੰ ਡਾ.ਅਬਰਾਹਮ ਟੀ.ਕਾਵੂਰ ਦਾ ਜਨਮਦਿਨ ਮਨਾਇਆ ਗਿਆ*

 *ਤ


ਰਕਸ਼ੀਲ ਸੁਸਾਇਟੀ ਇਕਾਈ ਅਰਬਨ ਅਸਟੇਟ ਵੱਲੋੰ ਡਾ.ਅਬਰਾਹਮ ਟੀ.ਕਾਵੂਰ ਦਾ  ਜਨਮਦਿਨ ਮਨਾਇਆ ਗਿਆ*

   ਕਮਲੇਸ਼ ਗੋਇਲ ਖਨੌਰੀ 

ਖਨੌਰੀ 11 ਅਪ੍ਰੈਲ -ਤਰਕਸ਼ੀਲ ਸੁਸਾਇਟੀ ਅਰਬਨ ਅਸਟੇਟ ਇਕਾਈ ਵੱਲੋੰ ਤਰਕਸ਼ੀਲ ਲਹਿਰ ਦੇ ਮੋਢੀ ਡਾ. ਅਬਰਾਹਮ ਟੀ. ਕਾਵੂਰ ਦਾ 125ਵਾਂ ਜਨਮਦਿਨ ਮਨਾਇਆ ਗਿਆ। ਇਸ ਮੌਕੇ ਇਕਾਈ ਦੀ ਮੀਟਿੰਗ ਅਤੇ ਵਿਚਾਰ - ਚਰਚਾ ਕੀਤੀ ਗਈ। ਤਰਕਸ਼ੀਲ ਇਕਾਈ ਅਰਬਨ ਅਸਟੇਟ ਦੇ ਜਥੇਬੰਦਕ ਮੁੱਖੀ ਸੁਰਿੰਦਰਪਾਲ ਅਤੇ ਇਕਾਈ ਆਗੂ ਐਡਵੋਕੇਟ ਰਾਜੀਵ ਲੋਹਟਬੱਦੀ ਨੇ ਕਿਹਾ ਕਿ ਡਾ. ਕਾਵੂਰ ਲੰਕਾ ਵਿੱਚ ਤਰਕਸ਼ੀਲ ਜੱਥੇਬੰਦੀ ਬਣਾਈ ਤੇ ਜਿਸਦੇ ਪਹਿਲੇ ਪ੍ਰਧਾਨ ਵੀ ਰਹੇ। ਦੁਨੀਆ ਦੇ ਉਹ ਪਹਿਲੇ ਮਨੋਚਕਿਤਸਕ ਸਨ ਤੇ ਮਿਨਸੋਟਾ ਸੰਸਥਾ ਨੇ ਪੀ ਐਚ ਡੀ ਡਿਗਰੀ ਵੀ ਪ੍ਰਦਾਨ ਕੀਤੀ। ਮੀਡੀਆ ਮੁੱਖੀ ਅਕਸ਼ੈ ਖਨੌਰੀ ਨੇ ਦੱਸਿਆ ਕਿ ਉਹਨਾਂ ਨੇ ਭੋਲੇ ਭਾਲੇ ਲੋਕਾਂ ਨੂੰ ਵਹਿਮ ਭਰਮ, ਕਾਲੇ ਇਲਮ, ਟੂਣੇ ਟਾਮਣ, ਜੋਤਸ਼ੀਆਂ ਤੇ ਹੋਰ ਗੈਬੀ ਸ਼ਕਤੀਆਂ ਦਾ ਡਰਾਬਾ ਦੇਣ ਵਾਲਿਆਂ ਤੋੰ ਬਚਾਉਣ ਦੀ ਕੋਸ਼ਿਸ਼ ਕੀਤੀ। ਅਰਬਨ ਸਟੇਟ ਫੇਜ਼ ਦੋ ਦੇ ਪਾਰਕ ਵਿੱਚ ਸੈਰ ਕਰਨ ਆਏ ਲੋਕਾਂ ਨੂੰ ਤਰਕਸ਼ੀਲ ਮੈਗਜ਼ੀਨ ਵੀ ਵੰਡੇ ਗਏ। ਮੀਟਿੰਗ ਵਿੱਚ ਪਿਛਲੇ ਕਾਰਜਾਂ ਦਾ ਰਿਵਿਊ ਕੀਤਾ ਗਿਆ ਤੇ ਅਗਲੇਰੇ ਕਾਰਜ ਮਿੱਥੇ ਗਏ। ਇਸ ਮੌਕੇ ਮਾਨਸਿਕ ਸਿਹਤ ਮੁੱਖੀ ਬਲਵਾਨ, ਸੱਭਿਆਚਾਰਕ ਮੱਖੀ ਨਰਿੰਦਰਪਾਲ, ਰਣਜੀਤ ਸਿੰਘ, ਬਲਵਿੰਦਰ ਸਿੰਘ, ਪਰਮਜੀਤ ਸਿੰਘ, ਹਰਪਾਲ ਆਦਿ ਸਾਥੀ ਮੌਜੂਦ ਸਨ। 

 ਜਾਰੀ ਕਰਤਾ

ਅਕਸ਼ੈ ਖਨੌਰੀ, ਮੀਡੀਆ ਮੁਖੀ, ਤਰਕਸ਼ੀਲ ਸੁਸਾਇਟੀ  ਇਕਾਈ ਅਰਬਨ ਅਸਟੇਟ

ਸੰਪਰਕ ਨੰ-8427044052

*ਤਰਕਸ਼ੀਲ ਸੁਸਾਇਟੀ ਇਕਾਈ ਅਰਬਨ ਅਸਟੇਟ ਵੱਲੋੰ ਡਾ.ਅਬਰਾਹਮ ਟੀ.ਕਾਵੂਰ ਦਾ  ਜਨਮਦਿਨ ਮਨਾਇਆ ਗਿਆ*
  • Title : *ਤਰਕਸ਼ੀਲ ਸੁਸਾਇਟੀ ਇਕਾਈ ਅਰਬਨ ਅਸਟੇਟ ਵੱਲੋੰ ਡਾ.ਅਬਰਾਹਮ ਟੀ.ਕਾਵੂਰ ਦਾ ਜਨਮਦਿਨ ਮਨਾਇਆ ਗਿਆ*
  • Posted by :
  • Date : अप्रैल 11, 2023
  • Labels :
  • Blogger Comments
  • Facebook Comments

0 comments:

एक टिप्पणी भेजें

Top