Contact for Advertising

Contact for Advertising

Latest News

रविवार, 9 अप्रैल 2023

ਪੰਜਾਬ 'ਚ ਵਿਦੇਸ਼ ਜਾਣ ਦੀ ਵੱਧਦੀ ਪ੍ਰਵਿਰਤੀ

 ਪੰਜਾਬ 'ਚ ਵਿਦੇਸ਼ ਜਾਣ ਦੀ ਵੱਧਦੀ ਪ੍ਰਵਿਰਤੀ

----------------------------------------

ਹਰ ਦੇਸ਼ ਵਿੱਚ ਯੁਵਾ ਪੀੜ੍ਹੀ ਹੀ ਉਸਦੀ ਤਾਕਤ ਅਤੇ ਉਜਵੱਲ ਭਵਿੱਖ ਦੀ ਨੀਂਹ ਹੁੰਦੀ ਹੈ।ਹਰ ਯੁਵਾ ਆਪਣੇ ਅਤੇ ਆਪਣੇ ਪਰਿਵਾਰ ਲਈ ਇੱਕ ਵਧੀਆ ਸ਼ਾਂਤੀ ਪੂਰਵਕ ਜੀਵਨ ਦੀ ਕਾਮਨਾ ਕਰਦਾ  ਹੈ। ਪੰਜਾਬ ਦੇ ਨੌਜਵਾਨਾਂ 'ਚ ਵਿਦੇਸ਼ ਜਾ ਕੇ ਪੜ੍ਹਾਈ ਕਰਨ,ਨੌਕਰੀ ਕਰਨ ਅਤੇ ਉੱਥੇ ਰਹਿਣ ਦੀ ਪ੍ਰਵਿਰਤੀ ਵੱਧ ਰਹੀ ਹੈ। ਪੰਜਾਬ ਵਿੱਚ ਜਨਸੰਖਿਆ ਅਤੇ ਬੇਰੁਜ਼ਗਾਰੀ 'ਚ ਵਾਧਾ ਹੋਣ ਕਰਕੇ ਹਰ ਨੌਜਵਾਨ ਵਿਦੇਸ਼ ਜਾਣ ਦੀ ਇੱਛਾ ਰੱਖਦਾ ਹੈ। ਅਮੀਰ - ਗਰੀਬ, ਪੜ੍ਹੇ ਲਿਖੇ - ਅਨਪੜ੍ਹ ਲੋਕ ਵਿਦੇਸ਼  'ਚ ਜਾ ਕੇ ਆਪਣਾ ਭਵਿੱਖ ਸਾਕਾਰਾਤਮਕ ਬਣਾਉਣ ਲਈ ਤੱਤਪਰ ਹਨ। ਪੰਜਾਬ ਵਿੱਚ ਪਿਛਲੇ ਲਗਭਗ ਕਈ ਸਾਲਾਂ ਤੋਂ  ਰੁਜ਼ਗਾਰ 'ਚ ਕਮੀ ਹੋਣ ਕਾਰਨ ਬੇਰੁਜ਼ਗਾਰੀ ਵੱਧਣ ਕਰਕੇ ਵਿਦੇਸ਼ ਜਾਣ ਦੀ ਪ੍ਰਵਿਰਤੀ ਵੱਧ ਰਹੀ ਹੈ। ਇਸਦੇ ਬਹੁਤ ਸਾਰੇ ਆਰਥਿਕ ਅਤੇ ਅਣ-ਆਰਥਿਕ ਕਾਰਨ ਹਨ। ਪੰਜਾਬ ਵਿੱਚ ਨਸ਼ਿਆਂ ਦੇ ਫੈਲਾਅ, ਸਿੱਖਿਆ ਪੱਧਰ 'ਚ ਗਿਰਾਵਟ,ਮਹਿੰਗੀ ਸਿੱਖਿਆ ਉਦੇਸ਼ ਰਹਿਤ , ਸਿਹਤ ਸਹੂਲਤਾਂ ਦੀ ਕਮੀ, ਭਿ੍ਸ਼ਟਾਚਾਰ ਦੇ ਬੋਲ ਬਾਲੇ ਕਰਕੇ ਹਰ  ਘਰ-ਪਰਿਵਾਰ 'ਚੋ ਇੱਕ ਜਾਂ ਇੱਕ ਤੋਂ ਵੱਧ ਮੈਂਬਰ ਵਿਦੇਸ਼ ਜਾ ਚੁੱਕਾ ਹੈ।ਵਿਦੇਸ਼ੀ ਆਕਰਸ਼ਨ ਵੱਧਣ ਦਾ ਕਾਰਨ  ਉਥੇ ਜ਼ਿੰਦਗੀ ਜਿਉਣ ਲਈ ਪੂਰਨ ਤੌਰ ਤੇ ਆਜ਼ਾਦੀ ਅਤੇ ਰੁਜ਼ਗਾਰ ਦੇ ਜ਼ਿਆਦਾ ਮੌਕੇ , ਸਿੱਖਿਆ ਪੱਧਰ ਉਤੱਮ ਸਤਰ ਤੇ ਹੈ। ਪੜਾਈ ਦੇ ਨਾਲ ਨਾਲ ਕੰਮ ਕਰਨ ਦਾ ਮੌਕਾ ਮਿਲਦਾ ਹੈ ਜਿਸ ਕਰਕੇ ਸਿਖਿਆਰਥੀ ਆਪਣਾ ਖੁਦ ਖ਼ਰਚ ਕਰਦੇ ਹਨ। ਪਰਿਵਾਰ ਤੇ ਕੋਈ ਬੋਝ ਨਹੀਂ ਹੁੰਦਾ। ਉਥੇ ਆਪਣਾ ਜੀਵਨ ਸਾਥੀ ਚੁਣਨ ਦੀ ਆਜ਼ਾਦੀ ਹੋਣਾ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਉਥੇ ਨੌਜਵਾਨਾਂ ਨੂੰ ਯੋਗਤਾ ਅਨੁਸਾਰ ਕੰਮ ਅਤੇ ਮਿਹਨਤ ਦਾ ਮੁੱਲ ਮਿਲਦਾ ਹੈ। ਵਿਦੇਸ਼ਾਂ ਵਿੱਚ ਕੋਈ ਵੀ ਕੰਮ ਛੋਟਾ ਵੱਡਾ ਨਹੀਂ, ਔਰਤਾਂ ਮਰਦਾਂ ਨੂੰ ਬਰਾਬਰ ਦੇ ਅਧਿਕਾਰ ਹੈ।ਪਰ ਪੰਜਾਬ ਵਿੱਚ ਜਾਤ-ਪਾਤ, ਧਰਮ,ਉੱਚ ਨੀਚ ਦੇ ਕਾਰਨ ਲੋਕਾਂ 'ਚ ਵਿਭਿੰਨਤਾ ਪਾਈ ਜਾਂਦੀ ਹੈ। ਜਿਨ੍ਹਾਂ ਦਾ ਜੀਵਨ ਪੱਧਰ ਉੱਚਾ ਹੈ ਉਹ ਵਿਦੇਸ਼ ਜਾਣ ਦੀ ਪ੍ਰਵਿਰਤੀ ਇਸ ਲਈ ਰੱਖਦੇ ਹਨ ਕਿਉਂਕਿ ਇੱਕ ਪਾਸੇ ਨਸ਼ਿਆਂ ਤੋਂ ਬਚਣ ਲਈ ਅਤੇ ਦੂਜੇ ਪਾਸੇ ਜੀਵਨ ਦੀਆਂ ਸੁੱਖ ਸਹੂਲਤਾਂ ਜ਼ਿਆਦਾ ਹੋਣ ਕਾਰਨ। ਗਰੀਬ ਲੋਕਾਂ 'ਚ ਵਿਦੇਸ਼ ਜਾਣ ਦੀ ਪ੍ਰਵਿਰਤੀ ਗਰੀਬੀ ਦੂਰ ਕਰਨ ਲਈ ਭੇਜਦੇ ਹਨ। ਉਨ੍ਹਾਂ ਕੋਲ ਥੋੜ੍ਹਾ ਬਹੁਤ ਕੁੱਝ ਕੋਲ ਹੁੰਦਾ ਹੈ ਉਹ ਵੇਚ ਕੇ ਅਤੇ ਕਰਜ਼ਾ ਚੁੱਕ ਕੇ ਵਿਦੇਸ਼ ਭੇਜਦੇ ਹਨ। ਵਿਦੇਸ਼ਾਂ ਵਿੱਚ ਸਿੱਖਿਆ ਮੁਫ਼ਤ, ਸਿਹਤ ਸਹੂਲਤਾਂ ਵੱਧ ਹੋਣ ਕਰਕੇ ਜੀਵਨ ਪੱਧਰ ਉੱਚਾ ਹੈ। ਪੰਜਾਬ 'ਚ ਦਿਨ-ਬ-ਦਿਨ ਜੀਵਨ ਪੱਧਰ ਨੀਵਾਂ ਹੋਣ ਦਾ ਕਾਰਨ ਰਾਜਨੀਤਕ ਮਸਲੇ, ਸਮਾਜਿਕ , ਧਾਰਮਿਕ ,ਜਾਤ-ਪ੍ਰਥਾ, ਨਸ਼ੇ, ਨੈਤਿਕਤਾ 'ਚ ਕਮੀ, ਭ੍ਰਿਸ਼ਟਾਚਾਰ ਆਦਿ ਹਨ। ਇਸ ਕਾਰਨ ਕਰਕੇ ਪਰਿਵਾਰ ਵਾਲੇ ਅਮੀਰ ਜਾਂ ਗਰੀਬ ਹੋਣ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਤਿਆਰ ਹੁੰਦੇ ਹਨ। ਪੰਜਾਬ'ਚ ਵਿਦੇਸ਼ ਜਾਣ ਦੀ ਪ੍ਰਵਿਰਤੀ ਨੂੰ ਘੱਟ ਕਰਨ ਲਈ ਸਿੱਖਿਆ ਪੱਧਰ ਉੱਚਾ ਚੁੱਕਣ ਦੇ ਢੁਕਵੇਂ ਪ੍ਰਬੰਧ, ਰੁਜ਼ਗਾਰ ਦੇ ਮੌਕੇ ਉਤਪੰਨ ਕਰਨੇ, ਸਿਹਤ ਸਹੂਲਤਾਂ ਵਧਾਉਣ ਅਤੇ ਸਸਤੀਆਂ ਦਰਾਂ ਤੇ ਪ੍ਰਦਾਨ ਕਰਨ ਦੇ ਪ੍ਰਬੰਧ ਕਰਨੇ ਚਾਹੀਦੇ ਹਨ।



ਸਰਬਜੀਤ ਕੌਰ 

ਐਮ.ਏ 

ਪੱਤਰਕਾਰੀ ਅਤੇ ਜਨ ਸੰਚਾਰ

ਡਿਸਟੈੰਸ ਐਜੂਕੇਸ਼ਨ

 ਪੰਜਾਬੀ ਯੂਨੀਵਰਸਿਟੀ

ਪਟਿਆਲਾ

   ਪੱਤਰਕਾਰ - ਕਮਲੇਸ਼ ਗੋਇਲ ਖਨੌਰੀ

 ਪੰਜਾਬ 'ਚ ਵਿਦੇਸ਼ ਜਾਣ ਦੀ ਵੱਧਦੀ ਪ੍ਰਵਿਰਤੀ
  • Title : ਪੰਜਾਬ 'ਚ ਵਿਦੇਸ਼ ਜਾਣ ਦੀ ਵੱਧਦੀ ਪ੍ਰਵਿਰਤੀ
  • Posted by :
  • Date : अप्रैल 09, 2023
  • Labels :
  • Blogger Comments
  • Facebook Comments

0 comments:

एक टिप्पणी भेजें

Top