Contact for Advertising

Contact for Advertising

Latest News

रविवार, 9 अप्रैल 2023

ਪੰਜਾਬ ਚ ਬੀ ਜੇ ਪੀ ਦਾ ਮੈਂਬਰਸ਼ਿਪ ਅਭਿਆਨ ਸ਼ੁਰੂ। ਲੋਕਾਂ ਚ ਮੈਂਬਰਸ਼ਿੱਪ ਲੈਣ ਲਈ ਭਾਰੀ ਉਤਸ਼ਾਹ

 ਪੰਜਾਬ ਚ ਬੀ ਜੇ ਪੀ ਦਾ ਮੈਂਬਰਸ਼ਿਪ ਅਭਿਆਨ ਸ਼ੁਰੂ।                                ਲੋਕਾਂ ਚ ਮੈਂਬਰਸ਼ਿੱਪ ਲੈਣ ਲਈ ਭਾਰੀ ਉਤਸ਼ਾਹ

।  


                                   ਬਰਨਾਲਾ, 9 ਅਪ੍ਰੈਲ (ਸੁਖਵਿੰਦਰ ਸਿੰਘ ਭੰਡਾਰੀ) ਪੰਜਾਬ ਅੰਦਰ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਚ ਭਾਜਪਾ ਦਾ ਮੈਂਬਰਸ਼ਿੱਪ ਅਭਿਆਨ ਸ਼ੁਰੂ ਹੋ ਚੁੱਕਾ ਹੈ। ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਗੁਰਮੀਤ ਸਿੰਘ ਬਾਵਾ ਹੰਡਿਆਇਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀ ਜੇ ਪੀ ਦੀ ਮੈਂਬਰਸ਼ਿੱਪ ਲੈਣ ਲਈ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਚ ਸਮਾਜ ਦੇ ਹਰ ਵਰਗ ਚ ਪੂਰਾ ਉਤਸ਼ਾਹ ਪਾਇਆ ਜਾ ਰਿਹਾ ਹੈ ਕਿਉਂਕਿ ਲੋਕ ਆਮ ਆਦਮੀ ਪਾਰਟੀ ਦੀ   ਸਰਕਾਰ ਤੋਂ ਪੂਰੇ ਦੁਖੀ ਹੋ  ਚੁੱਕੇ ਹਨ ਅਤੇ ਉਹ ਭਾਜਪਾ ਵੱਲ ਆਸ ਦੀ ਕਿਰਨ ਨਾਲ ਵੇਖ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ। ਅਮਨ-ਕਾਨੂੰਨ ਦੀ ਹਾਲਤ ਬਹੁਤ ਮਾੜੀ ਹੈ। ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਗਰੰਟੀ ਹਾਲੇ ਤੱਕ ਪੂਰੀ ਨਹੀਂ ਕੀਤੀ ਗਈ| ਨਸ਼ਿਆਂ ਦੇ ਸੇਵਨ ਨਾਲ ਨੌਜਵਾਨ ਮੌਤ ਦੇ ਮੂੰਹ ਜਾ ਰਹੇ ਹਨ। ਬੇਰੁਜ਼ਗਾਰੀ ਤੋਂ ਪੀੜ੍ਹਤ ਨੌਜਵਾਨ ਵਰਗ ਵਿਦੇਸ਼ਾਂ ਵੱਲ ਭੱਜ ਰਿਹਾ ਹੈ। ਪੰਜਾਬ ਦਾ ਮੁਲਾਜ਼ਮ, ਕਿਸਾਨ ਅਤੇ ਮਜ਼ਦੂਰ ਵਰਗ ਵੀ ਆਪਣੇ ਹੱਕ ਨਾ ਮਿਲਣ ਕਰਕੇ ਦੁਖੀ ਹੈ। ਆਮ ਲੋਕਾਂ ਦੀ ਇਹ ਧਾਰਨਾ ਬਣ ਚੁੱਕੀ ਹੈ ਕਿ ਕੇਵਲ ਭਾਜਪਾ ਹੀ  ਪੰਜਾਬੀਆਂ ਦੀਆਂ ਆਸ਼ਾਵਾਂ ਤੇ ਖਰੀ ਉੱਤਰ ਸਕਦੀ ਹੈ ਅਤੇ ਵਧੀਆ ਸ਼ਾਸਨ ਦੇ ਸਕਦੀ ਹੈ।ਇਸ ਉਮੀਦ ਨੂੰ ਲੈ ਕੇ ਵੱਧ ਤੋਂ ਵੱਧ ਪੰਜਾਬੀ ਭਾਜਪਾ ਦੀ ਮੈਂਬਰਸ਼ਿੱਪ ਲੈਣ ਲਈ ਉਤਸ਼ਾਹ ਵਿਖਾ ਰਹੇ ਹਨ।ਇਸ ਮੌਕੇ ਸਰਪੰਚ ਗੁਰਦਰਸ਼ਨ ਸਿੰਘ ਸਾਬਕਾ ਨਗਰ ਕੌਂਸਲਰ  , ਮੋਨੂੰ ਗੋਇਲ ਸਾਬਕਾ ਮੰਡਲ ਪ੍ਰਧਾਨ, ਰਾਜੇਸ਼ ਗੋਇਲ ਅਤੇ ਜੋਨੀ ਗੋਇਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਜਪਾ ਦੀ ਵੱਧ ਤੋਂ ਵੱਧ ਮੈਂਬਰਸ਼ਿਪ ਲੈ ਕੇ ਭਾਜਪਾ ਦੇ ਹੱਥ ਮਜ਼ਬੂਤ ਕਰਨ ਅਤੇ ਪੰਜਾਬ ਵਿੱਚ ਨਰੋਈ ਅਤੇ ਲੋਕਾਂ ਦੀ ਹਰਮਨ ਪਿਆਰੀ ਭਾਜਪਾ ਸਰਕਾਰ ਨੂੰ ਲਿਆਉਣ ਚ ਆਪਣਾ ਯੋਗਦਾਨ ਪਾਉਣ।

 ਪੰਜਾਬ ਚ ਬੀ ਜੇ ਪੀ ਦਾ ਮੈਂਬਰਸ਼ਿਪ ਅਭਿਆਨ ਸ਼ੁਰੂ।                                ਲੋਕਾਂ ਚ ਮੈਂਬਰਸ਼ਿੱਪ ਲੈਣ ਲਈ ਭਾਰੀ ਉਤਸ਼ਾਹ
  • Title : ਪੰਜਾਬ ਚ ਬੀ ਜੇ ਪੀ ਦਾ ਮੈਂਬਰਸ਼ਿਪ ਅਭਿਆਨ ਸ਼ੁਰੂ। ਲੋਕਾਂ ਚ ਮੈਂਬਰਸ਼ਿੱਪ ਲੈਣ ਲਈ ਭਾਰੀ ਉਤਸ਼ਾਹ
  • Posted by :
  • Date : अप्रैल 09, 2023
  • Labels :
  • Blogger Comments
  • Facebook Comments

0 comments:

एक टिप्पणी भेजें

Top