ਗੁਰੂ ਤੇਗ ਬਹਾਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀਆਂ ਦੋ ਵਿਦਿਆਰਥਣਾਂ ਆਈਆਂ ਮੈਰਿਟ ਚ
ਬਰਨਾਲਾ, 29 (ਸੁਖਵਿੰਦਰ ਸਿੰਘ ਭੰਡਾਰੀ) ਗੁਰੂ ਤੇਗ ਬਹਾਦਰ ਪਬਲਿਕ ਸੀਨੀਅਰ ਸਿਟੀਜ਼ਨ ਸਕੂਲ ਕਾਂਝਲਾ ਦੀਆਂ ਅੱਠਵੀਂ ਜਮਾਤ ਦੀਆਂ ਦੋ ਵਿਦਿਆਰਥਣਾਂ ਨੇ ਮੈਰਿਟ ਸੂਚੀ ਵਿਚ ਸਥਾਨ ਗ੍ਰਹਿਣ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਵਿਦਿਆਰਥਣ ਗੁਰਨੂਰ ਕੌਰ ਪੁੱਤਰੀ ਪਰਮਜੀਤ ਸਿੰਘ ਪਿੰਡ ਪੇਧਨੀ ਨੇ 588/600 ਅਤੇ ਹਰਸਪ੍ਰੀਤ ਸ਼ਰਮਾ ਪੁੱਤਰੀ ਰਛਪਾਲ ਸ਼ਰਮਾ ਪਿੰਡ ਕਾਂਝਲਾ ਨੇ 587/600 ਅੰਕ ਪ੍ਰਾਪਤ ਕੀਤੇ ਹਨ। ਇਹ ਲੜਕੀਆਂ ਅੱਗੇ ਪੜ੍ਹ ਲਿਖ ਕੇ ਵੱਡੇ ਅਫ਼ਸਰ ਬਣ ਕੇ ਸਮਾਜ ਅਤੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਫ਼ਲਤਾ ਪਿੱਛੇ ਸਕੂਲ ਸਟਾਫ਼ ਅਤੇ ਉਨ੍ਹਾਂ ਦੇ ਮਾਪਿਆਂ ਦਾ ਪੂਰਨ ਸਹਿਯੋਗ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹ ਨੂੰ ਖੇਡਣ ਦਾ ਵੀ ਪੂਰਾ ਸ਼ੌਕ ਹੈ। ਇਹ ਲੜਕੀਆਂ ਉਨ੍ਹਾਂ ਮਾਪਿਆਂ ਲਈ ਆਸ ਦੀ ਕਿਰਨ ਅਤੇ ਪ੍ਰੇਰਨਾ ਸ੍ਰੋਤ ਹਨ ਜੋ ਕਿ ਲੜਕੀਆਂ ਨੂੰ ਬੋਝ ਸਮਝਦੇ ਹਨ। ਸਕੂਲ ਪ੍ਰਬੰਧਕਾਂ, ਪ੍ਰਿੰਸੀਪਲ ਅਤੇ ਸਟਾਫ਼ ਨੇ ਕਿਹਾ ਕਿ ਇਨ੍ਹਾਂ ਲੜਕੀਆਂ ਤੇ ਸਕੂਲ ਨੂੰ ਬਹੁਤ ਮਾਣ ਹੈ। ਉਨ੍ਹਾਂ ਸਕੂਲ ਵਿਚ ਪੜ੍ਹ ਰਹੇ ਬੱਚਿਆਂ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਬਹੁਤ-ਬਹੁਤ ਵਧਾਈ ਦਿੰਦਿਆਂ ਕਿਹਾ ਕਿ ਸਕੂਲ ਦੇ ਬਾਕੀ ਵਿਦਿਆਰਥੀਆਂ ਨੂੰ ਵੀ ਇਨ੍ਹਾਂ ਲੜਕੀਆਂ ਤੋਂ ਪ੍ਰੇਰਨਾ ਲੈ ਕੇ ਮਿਹਨਤ ਕਰਨੀ ਚਾਹੀਦੀ ਹੈ। ਇਸ ਮੌਕੇ ਸਕੂਲ ਸਟਾਫ਼ ਅਤੇ ਪਤਵੰਤੇ ਸੱਜਣਾਂ ਵੱਲੋਂ ਇਨ੍ਹਾਂ ਲੜਕੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਸਨਮਾਨ ਕੀਤਾ ਗਿਆ ਅਤੇ ਵਧਾਈ ਦਿੱਤੀ ਗਈ।
0 comments:
एक टिप्पणी भेजें