Contact for Advertising

Contact for Advertising

Latest News

मंगलवार, 4 अप्रैल 2023

ਤੇਜ਼ ਹਵਾਵਾਂ ਤੇ ਰੁਕ ਰੁਕ ਕੇ ਪੈ ਰਹੇ ਮੀਂਹ ਕਾਰਨ ਕਣਕ ਦੀ ਫ਼ਸਲ ਖੇਤ ’ਚ ਵਿਛੀ

 ਤੇਜ਼ ਹਵਾਵਾਂ ਤੇ ਰੁਕ ਰੁਕ ਕੇ ਪੈ ਰਹੇ ਮੀਂਹ ਕਾਰਨ ਕਣਕ ਦੀ ਫ਼ਸਲ ਖੇਤ ’ਚ ਵਿਛੀ

 

ਬਰਨਾਲਾ, 4 ਅਪ੍ਰੈਲ (ਸੁਖਵਿੰਦਰ ਸਿੰਘ ਭੰਡਾਰੀ)- ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਤੇਜ਼ ਹਵਾਵਾਂ ਅਤੇ ਰੁਕ ਰੁਕ ਕੇ ਪੈ ਰਹੇ ਮੀਂਹ ਕਾਰਨ ਪਿੰਡ ਸੇਖਾ ਵਿਖ਼ੇ ਕਿਸਾਨ ਦੀ ਪੱਕਣ ਕਿਨਾਰੇ ਕਣਕ ਦੀ ਖੜੀ ਫਸਲ ਖੇਤ ਵਿਚ ਵਿਛ ਗਈ ਹੈ ਜਿਸ ਦੇ ਚਲਦਿਆਂ ਕਿਸਾਨ ਨੂੰ ਕਣਕ ਦੀਆਂ ਵਾਢੀ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਪੈ ਸਕਦਾ ਹੈ। ਕਿਸਾਨ ਕਾਬਲ ਸਿੰਘ ਮਾਨ ਨੇ ਦੱਸਿਆ ਕਿ ਕਣਕ ਦੀ ਫਸਲ ਪੱਕੀ ਪਈ ਸੀ ਪ੍ਰੰਤੂ ਬੇਮੌਸਮੀ ਬਰਸਾਤ ਅਤੇ ਤੇਜ ਹਵਾਵਾਂ ਕਾਰਨ ਕਣਕਾਂ ਦਾ ਨੁਕਸਾਨ ਹੋ ਰਿਹਾ ਹੈ | ਕਣਕ ਦੀ ਫਸਲ ਖੇਤਾਂ ਵਿਚ ਵਿਛ ਗਈ ਹੈ ਜਿਸ ਨਾਲ ਝਾੜ ਘਟਣ ਦੇ ਵੀ ਆਸਾਰ ਹਨ| ਵਾਢੀ ਸਮੇਂ ਵੀ ਮੁਸਕਿਲ ਹੋਵੇਗੀ। ਉਨ੍ਹਾਂ ਕਿਹਾ ਕਿ ਮਹਿੰਗਾਈ ਵੱਧਣ ਦੇ ਨਾਲ ਕਿਸਾਨ ਦੀ ਖੇਤੀ ਉਪਰ ਲਾਗਤ ਵਧੀ ਹੈ ਪਰ ਫਸਲ ਦਾ ਮੁੱਲ ਹਾਲੇ ਵੀ ਕਿਸਾਨਾਂ ਨੂੰ ਘੱਟ ਮਿਲਦਾ ਹੈ  ਜਿਸ ਕਾਰਨ ਵੱਡੀ ਗਿਣਤੀ ਵਿਚ ਕਿਸਾਨ ਕਰਜੇ ਦੀ ਲਪੇਟ ਵਿਚ ਆ ਰਿਹਾ ਹੈ। ਅਜਿਹੇ ਕਾਰਨਾਂ ਕਰ ਕੇ ਖੇਤੀ ਦਿਨੋਂ ਦਿਨ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ ਅਤੇ ਕਿਸਾਨਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਉਨ੍ਹਾਂ ਦੀ ਆਰਥਿਕ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਜਿਸ ਨਾਲ ਕਿਸਾਨਾਂ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹੋਏ ਨੁਕਸਾਨ ਦਾ ਮੁਆਵਜਾ ਬਿਨਾਂ ਕਿਸੇ ਦੇਰੀ ਤੋਂ ਦੇਣਾ ਚਾਹੀਦਾ ਹੈ ਜਿਸ ਨਾਲ ਕਿਸਾਨ ਆਰਥਿਕ ਤੌਰ ’ਤੇ ਮਜ਼ਬੂਤ ਹੋ ਸਕਣ। ਕਿਸਾਨਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਹੁਣ ਜਦ ਕਿਸਾਨਾਂ ਉਪਰ ਕੁਦਰਤ ਦੀ ਕਰੋਪੀ ਚੱਲ ਰਹੀ ਹੈ ਤਾਂ ਪੰਜਾਬ ਸਰਕਾਰ ਕਿਸਾਨਾਂ ਨੂੰ ਮੁਆਵਜਾ ਦੇਣ ਦੀ ਬਜਾਏ ਸਿਰਫ਼ ਚੁਟਕਲੇ ਹੀ ਸੁਣਾਏ ਜਾ ਰਹੇ ਹਨ| ਕਿਸਾਨਾਂ ਮੰਗ ਕੀਤੀ ਪੰਜਾਬ ਸਰਕਾਰ ਨੂੰ ਫੌਰੀ ਤੌਰ ’ਤੇ ਗਿਰਦਾਵਰੀ ਕਰਵਾ ਕੇ ਕਿਸਾਨਾਂ ਦੇ ਹੋਏ ਨੁਕਸਾਨ ਦਾ ਮੁਆਵਜਾ ਜਲਦ ਦੇਣਾ ਚਾਹੀਦਾ ਇਸ ਮੌਕੇ ਬਰਨਾਲਾ ਦੇ ਬਲਾਕ ਪ੍ਰਧਾਨ ਰਣਧੀਰ ਸਿੰਘ ਰਹਿਲ, ਤਾਰਾ ਸਿੰਘ ਗਿੱਲ, ਅੱਛਰਾ ਸਿੰਘ ਸੰਧੂ ਨੇ ਡੀ ਸੀ ਬਰਨਾਲਾ ਤੋਂ ਮੰਗ ਕੀਤੀ ਕੇ ਪਿੰਡ ਸੇਖਾ ਵਿਖ਼ੇ ਮੀਂਹ ਨਾਲ ਨੁਕਸਾਨੀਆਂ ਫ਼ਸਲਾਂ ਦੀ ਤੁਰੰਤ ਗਿਰਦਾਵਰੀ ਕਾਰਵਾਕੇ ਕਿਸਾਨਾਂ ਨੂੰ ਬਣਦਾ ਯੋਗ ਮੁਆਵਜ਼ਾ ਦਿੱਤਾ ਜਾਵੇ।

 ਤੇਜ਼ ਹਵਾਵਾਂ ਤੇ ਰੁਕ ਰੁਕ ਕੇ ਪੈ ਰਹੇ ਮੀਂਹ ਕਾਰਨ ਕਣਕ ਦੀ ਫ਼ਸਲ ਖੇਤ ’ਚ ਵਿਛੀ
  • Title : ਤੇਜ਼ ਹਵਾਵਾਂ ਤੇ ਰੁਕ ਰੁਕ ਕੇ ਪੈ ਰਹੇ ਮੀਂਹ ਕਾਰਨ ਕਣਕ ਦੀ ਫ਼ਸਲ ਖੇਤ ’ਚ ਵਿਛੀ
  • Posted by :
  • Date : अप्रैल 04, 2023
  • Labels :
  • Blogger Comments
  • Facebook Comments

0 comments:

एक टिप्पणी भेजें

Top