ਨਗਰ ਠੀਕਰੀਵਾਲਾ ਦੀ ਧੀ ਨੇ ਗੋਲਡ ਮੈਡਲ ਜਿੱਤਿਆ। 11 ਸਾਲ ਦੀ ਇਸ ਧੀ ਤੋਂ ਪ੍ਰਵਾਰ ਨੂੰ ਵੱਡੀਆ ਉਮੀਦਾ।
ਵੱਡਾ ਆਫਿਸਰ ਬਣਨ ਦੀ ਚਾਹਵਾਨ ਹੈ ਸਹਿਜਪ੍ਰੀਤ ਕੌਰ।
ਬਰਨਾਲਾ, 16 ਮਈ (ਸੁਖਵਿੰਦਰ ਸਿੰਘ ਭੰਡਾਰੀ/ਕੇਸ਼ਵ ਵਰਦਾਨ ਪੁੰਜ) ਮਾਰਕਸਮੈਂਨ ਸੂਟਿਸ ਅਕੈਡਮੀ ਪਟਿਆਲਾ ਵੱਲੋ 2023 ਕੱਪ ਕਰਵਾਇਆ ਗਿਆ।
ਜਿਸ ਵਿਚ ਪੰਜਾਬ ਦੀਆਂ ਵੱਖ ਵੱਖ ਅਕੈਡਮੀਆਂ ਨੇ ਹਿਸਾ ਲਿਆ, 10 ਮੀਟਰ ਏਅਰ ਰਾਇਫਲ ਵੂਮਿਸ ਨਿਸ਼ਾਨੇਬਾਜ਼ੀ ਵਿੱਚ ਸਹਿਜਪ੍ਰੀਤ ਕੌਰ ਠੀਕਰੀਵਾਲਾ ਨੇ ਗੋਲਡ ਮੈਡਲ ਜਿੱਤਿਆ,400 ਵਿੱਚੋ 393 ਸਕੋਰ ਪ੍ਰਾਪਤ ਕਰਕੇ i
ਰਿਕਾਰਡ ਬਣਾਇਆ।ਲੜਕੀ ਸਹਿਜਪ੍ਰੀਤ ਕੌਰ ਠੀਕਰੀਵਾਲ ਨੇ ਗੋਲਡ ਮੈਡਲ ਜਿੱਤ ਕੇ ਇਲਾਕੇ, ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬਰਨਾਲਾ ਦੀ ਫ਼ਤਿਹ ਸ਼ੂਟਿੰਗ ਅਕੈਡਮੀ ਤੋਂ ਸਿਖਲਾਈ ਲੈਣ ਵਾਲੀ ਸਹਿਜਪ੍ਰੀਤ ਕੌਰ ਠੀਕਰੀਵਾਲ ਪੁੱਤਰੀ ਸ. ਸੁਰਜੀਤ ਸਿੰਘ ਠੀਕਰੀਵਾਲਾ ਮੈਨੇਜਰ ਗੁ: ਬਾਬਾ ਗਾਂਧਾ ਸਿੰਘ ਜੀ ਬਰਨਾਲਾ ਨੇ ਉਕਤ ਹੋਏ ਸਖ਼ਤ ਮੁਕਾਬਲੇ ਵਿੱਚ ਭਾਗ ਲਿਆ ਅਤੇ ਆਪਣੇ ਕੋਚ ਉਪਿੰਦਰ ਸਿੰਘ ਸੋਹੀ ਦੁਆਰਾ ਸਮਝਾਏ ਨੁਕਤਿਆਂ ਤੋਂ ਕੰਮ ਲੈ ਕੇ 400 ਵਿੱਚੋਂ 393 ਸਕੋਰ ਬਣਾ ਕੇ ਗੋਲਡ ਮੈਡਲ ਜਿੱਤਿਆ ਹੈ। ਇਹਨਾਂ ਮੁਕਾਬਲਿਆਂ ਵਿੱਚ ਵੱਖ ਵੱਖ ਰਾਜਾਂ ਦੇ 400 ਬਚਿਆਂ ਨੇ ਹਿਸਾ ਲਿਆ। ਕਾਬਲੇਗ਼ੌਰ ਹੈ ਕਿ 282 ਸਕੋਰ ਤੋਂ ਕੋਈ ਵੀ ਬੱਚਾ ਜਿਆਦਾ ਨੀ ਬਣਾ ਸਕਿਆ ਲੇਕਿਨ ਸਹਿਜਪ੍ਰੀਤ ਕੌਰ ਨੇ 400 ਵਿਚੋ 393 ਸਕੋਰ ਬਣਾ ਕੇ ਰਿਕਾਰਡ ਪੈਦਾ ਕੀਤਾ। ਜਿਸ ਨਾਲ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ, ਕਿਉਂਕਿ ਇੱਥੇ ਹੋਰਨਾਂ ਸੂਬਿਆਂ ਦੇ ਵੀ ਸ਼ੂਟਿੰਗ ਵਾਲੇ ਬੱਚੇ ਪਹੁੰਚੇ ਹੋਏ ਸਨ। ਇਸ ਮਾਣਮੱਤੀ ਉਪਲਬੱਧੀ 'ਤੇ ਸਹਿਜਪ੍ਰੀਤ ਕੌਰ ਧਾਲੀਵਾਲ ਦੇ ਸਕੂਲ ਬਾਬਾ ਗਾਂਧਾ ਸਿੰਘ ਸਕੂਲ ਬਰਨਾਲਾ ਦੇ ਡਾਇਰੈਕਟਰ ਰਣਪ੍ਰੀਤ ਸਿੰਘ ਤੇ ਸਕੂਲ ਪ੍ਰਿੰਸੀਪਲ ਸੰਦੀਪ ਸਿੰਘ ਲੱਠ ਨੇ ਲੜਕੀ ਤੇ ਪਰਿਵਾਰ ਨੂੰ ਵਧਾਈ ਦਿੱਤੀ। ਸਹਿਜਪ੍ਰੀਤ ਦੇ ਮਾਪਿਆਂ ਨੇ ਕੋਚ ਉਪਿੰਦਰ ਸਿੰਘ ਸੋਹੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਜੱਥੇਦਾਰ ਪਰਮਜੀਤ ਸਿੰਘ ਖਾਲਸਾ ਅੰਤ੍ਰਿੰਗ ਮੈਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਕੋਚ ਉਪਿੰਦਰ ਸਿੰਘ ਸੋਹੀ ਵੱਲੋ ਸਨਮਾਨ ਕੀਤਾ ਗਿਆ। ਇਸ ਸਮੇਂ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲ ਗੁਰਜੰਟ ਸਿੰਘ ਸੋਨਾ ਬੇਅੰਤ ਸਿੰਘ ਧਾਲੀਵਾਲ ਸਰਬਜੀਤ ਸਿੰਘ ਭੁੱਲਰ ਹਾਜਰ ਸਨ।
0 comments:
एक टिप्पणी भेजें