ਮਾਂ ਛਿਨਮਸਤਿਕਾ ਜੈਅੰਤੀ ਮੌਕੇ 16 ਵਾਂ ਵਿਸ਼ਾਲ ਭਗਵਤੀ ਜਾਗਰਣ ਧੂਮਧਾਮ ਨਾਲ ਕਰਵਾਇਆ
।
ਬਰਨਾਲਾ,7 ਮਈ (ਸੁਖਵਿੰਦਰ ਸਿੰਘ ਭੰਡਾਰੀ) ਜੈ ਸ਼੍ਰੀ ਛਿਨਮਸਤਿਕਾ ਜੈਅੰਤੀ ਦੀ ਖੁਸ਼ੀ ਚ 16ਵਾਂ ਵਿਸ਼ਾਲ ਭਗਵਤੀ ਜਾਗਰਣ ਪੂਜਨੀਕ ਮਾਤਾ ਸੁਸ਼ਮਾ ਦੇਵਾ ਜੀ ਦੀ ਸਰਪ੍ਰਸਤੀ ਹੇਠ ਜੈ ਸ਼੍ਰੀ ਛਿਨਮਸਤਿਕਾ ਧਾਮ ( ਮਾਂ ਚਿੰਤਪੂਰਨੀ ਮੰਦਰ) ਰਾਮਗੜ੍ਹੀਆ ਰੋਡ ਨਜ਼ਦੀਕ ਗੁਰਦੁਆਰਾ ਬਰਨਾਲਾ ਵਿਖੇ ਕਰਵਾਇਆ ਗਿਆ। ਸ਼ਾਮ ਨੂੰ 7 ਵਜੇ ਜੋਤੀ ਪੂਜਣ ਅਤੇ ਜੋਤੀ ਪ੍ਰਚੰਡ ਮਾਤਾ ਸੁਸ਼ਮਾ ਦੇਵਾ ਜੀ ਨੇ ਰਾਤ 9 ਵਜੇ ਆਪਣੇ ਕਰ ਕਮਲਾਂ ਨਾਲ ਕੀਤਾ। ਮੰਦਰ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਗੌਰਵ ਗਰਗ ਨੇ ਦੱਸਿਆ ਕਿ ਭਜਨ ਗਾਇਕ ਅਤੁਲ ਦਰਸ਼ੀ ਅੰਮ੍ਰਿਤਸਰ ਵਾਲਿਆਂ ਨੇ ਚਿੰਤਪੂਰਨੀ ਦੇ ਦੁਆਰ ਮੇਲੇ ਲਗਦੇ ਬੇਸ਼ੁਮਾਰ ਅਤੇ ਤੈਨੂੰ ਮਈਆ ਆਣਾ ਪੜੇਗਾ ਆਦਿ ਭਜਨ ਗਾ ਕੇ ਭਗਤਾਂ ਨੂੰ ਮੰਤਰ ਮੁਗਧ ਕਰ ਦਿੱਤਾ ਅਤੇ ਹੈਪੀ ਸੋਹਲ ਨੇ ਆਪਣੀ ਮਧੁਰ ਬਾਣੀ ਚ ਮਾਤਾ ਦਾ ਗੁਣਗਾਨ ਕੀਤਾ। ਸਾਰੇ ਭਗਤ ਜਨਾਂ ਨੇ ਪਰਿਵਾਰਾਂ ਸਮੇਤ ਪਹੁੰਚ ਕੇ ਮਾਂ ਚਿੰਤਪੂਰਨੀ (ਪਿੰਡੀ ਸਰੂਪ) ਦੇ ਦਰਸ਼ਨ ਕਰਕੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਮੂਹ ਭਗਤਾਂ ਨੇ ਰਾਤ ਦਾ ਭੋਜਨ ਮਾਤਾ ਜੀ ਦੇ ਨਾਲ ਪਵਿੱਤਰ ਭੰਡਾਰੇ ਚੋਂ ਕੀਤਾ। ਇਸ ਮੌਕੇ ਰਾਜਿੰਦਰ ਕਾਂਸਲ, ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਬਰਾੜ, ਪੱਤਰਕਾਰ ਮਨੋਜ ਸ਼ਰਮਾ, ਸੁਭਾਸ਼ ਕੁਮਾਰ,ਪ੍ਰੇਮ ਕੁਮਾਰ ਗੋਲਡੀ, ਦਿਨੇਸ਼, ਪੰਕਜ ਮਾਸਟਰ, ਰਾਜਿੰਦਰ ਭੰਮ, ਅਸ਼ਵਨੀ ਸੋਨੀ, ਰਾਕੇਸ਼ ਜਿੰਦਲ, ਬਬੀਤਾ ਜਿੰਦਲ, ਸੁਖਵਿੰਦਰ ਭੰਡਾਰੀ, ਮਹਿੰਦਰਪਾਲ ਗਰਗ, ਰਾਜੇਸ਼ ਭੂਟਾਨੀ, ਭੁਬਨੇਸ਼ਵਰ ਕੁਮਾਰ, ਪ੍ਰਦੀਪ ਕੁਮਾਰ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
0 comments:
एक टिप्पणी भेजें