ਪੀਰ ਬਾਬਾ ਰਹਿਮਤ ਸ਼ਾਹ ਜੀ ਦਰਬਾਰ ਪੱਟੀ ਵਿਖੇ 2 ਦਿਨਾਂ ਸਲਾਨਾ ਮੇਲਾ 31 ਮਈ ਤੇ 1 ਜੂਨ ਨੂੰ ਕਰਵਾਇਆ ਜਾ ਰਿਹਾ ਹੈ=ਬਾਬਾ ਰਤਨ ਸਿੰਘ ਧਨੋਤਾ
ਹੁਸ਼ਿਆਰਪੁਰ =ਦਲਜੀਤ ਅਜਨੋਹਾ
ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਪੱਟੀ ਵਿਖੇ ਦਰਬਾਰ ਪੀਰ ਬਾਬਾ ਰਹਿਮਤ ਸ਼ਾਹ ਜੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ 2 ਦਿਨਾਂ ਮੇਲਾ ਮਜੂਦਾ ਗੱਦੀ ਨਸ਼ੀਨ ਬਾਬਾ ਰਤਨ ਸਿੰਘ ਧਨੋਤਾ ਦੀ ਅਗਵਾਈ ਵਿੱਚ ਸਮੂਹ ਗ੍ਰਾਮ ਪੰਚਾਇਤ ਨਗਰ ਨਿਵਾਸੀ ਤੇ ਇਲਕਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਪ੍ਰੇਮ ਤੇ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਰਤਨ ਸਿੰਘ ਧਨੋਤਾ ਨੇ ਦੱਸਿਆ ਕਿ ਇਸ ਮੇਲੇ ਦੌਰਾਨ 31 ਮਈ ਨੂੰ ਚਿਰਾਗ਼ ਰੌਸ਼ਨ ਕੀਤੇ ਜਾਣਗੇ
ਤੇ ਤੇ ਰਾਜ ਕੁਮਾਰ ਪੰਡੋਰੀ ਬੀਬੀ ਨਕਾਲ ਨਕਲਾਂ ਪੇਸ਼ ਕਰਨਗੇ ਤੇਪ੍ਰਮੁੱਖ ਕਵਾਲ ਕਵਾਲੀਆਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਤੇ ਪੀਰ ਬਾਬਾ ਰਹਿਮਤ ਸ਼ਾਹ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨਗੇ ਤੇ 1 ਜੂਨ ਨੂੰ ਝੰਡਾ ਚੜਾਉਣ ਤੇ ਚਾਦਰ ਦੀ ਰਸਮ ਅਦਾ ਹੋਵੇਗੀ ਉਪਰੰਤ ਪ੍ਰਮੁੱਖ ਕਲਾਕਾਰ ਆਪਣੇ ਆਪਣੇ ਫ਼ਨ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ ਉਥੇ ਮਹਾਂਪੁਰਸ਼ਾਂ ਦਾ ਅਸ਼ੀਰਵਾਦ ਪ੍ਰਾਪਤ ਕਰਨਗੇ ਜਿਨ੍ਹਾਂ ਵਿੱਚ ਦਲਵਿੰਦਰ ਦਿਆਲਪੁਰੀ,ਪਾਲੀ ਦੇਤਵਾਲੀਆ ਤੇ ਸਿਮਰਨ ਸਿੰਮੀ,ਅਟਵਾਲ ਸਿਸਟਰਜ,ਕੇ ਐਸ ਸੰਧੂ ਤੇ ਹੋਰ ਕਲਾਕਾਰ ਸ਼ਾਮਿਲ ਹੰਤੇ ਕਵਾਲਾ ਵਿੱਚ ਰਾਜੇਸ਼ ਚਾਦਲਾਂ,ਕੁਲਦੀਪ ਕਾਦਰ, ਮੁਹੰਮਦ ਅਨੀਸ਼ ਮਾਲੇਰਕੋਟਲਾ ਸ਼ਾਮਿਲ ਹਨ ਇਸ ਮੌਕੇ ਰਾਤ ਨੂੰ ਗਿਰਧਾਰੀ ਲਾਲ ਐਂਡ ਪਾਰਟੀ ਨਕਲਾਂ ਪੇਸ਼ ਕਰਨਗੇ ਇਸ ਮੌਕੇ ਵਿਸ਼ੇਸ਼ ਤੌਰ ਵਿਧਾਇਕ ਡਾਕਟਰ ਰਾਜ ਕੁਮਾਰ ਚੱਬੇਵਾਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ ਇਸ ਮੌਕੇ ਬਾਬਾ ਜੀ ਦਾ ਭੰਡਾਰਾ ਸੰਗਤਾਂ ਨੂੰ ਅਟੁੱਟ ਵਰਤਾਇਆ ਜਾਵੇਗਾ ਤੇ ਮੇਲੇ ਵਿੱਚ ਪਹੁੰਚੇ ਸੰਤ ਮਹਾਪੁਰਸ਼ਾਂ ਦਾ ਵੀ ਸਤਿਕਾਰ ਕੀਤਾ ਜਾਵੇਗਾ ਇਸ ਮੌਕੇ ਪ੍ਰਭਦੀਪ ਸਿੰਘ ਬਾਜਵਾ,ਬਲਦੇਵ ਸਿੰਘ,ਇਸ਼ਵਿੰਦਰ ਸਿੰਘ,ਚਮਨ ਪਰਵਾਨਾ,ਭੁਪਿੰਦਰ ਸਿੰਘ,ਮਨਜਿੰਦਰ ਸਿੰਘ,ਬਲਜਿੰਦਰ ਸਿੰਘ,ਪ੍ਰਕਾਸ਼ ਦੀਪ ਸਿੰਘ ਗੋਰਾ, ਬੀਬੀ ਸਤਿਆ ਦੇਵੀ,ਭੁਪਿੰਦਰ ਕੌਰ, ਸ਼ੰਕਰ ਸਿੰਘ,ਸਰਪੰਚ ਸ਼ਿੰਦਰ ਪਾਲ ਆਦਿ ਹਾਜਰ ਸਨ
0 comments:
एक टिप्पणी भेजें