+2 ਮੈਡੀਕਲ ਗਰੁੱਪ ਚੋਂ ਸਾਹਿਲ ਗਰਗ ਨੇ ਪ੍ਰਾਪਤ ਕੀਤੇ 85 ਫ਼ੀਸਦੀ ਅੰਕ। ਡਾਕਟਰ ਬਣ ਕੇ ਲੋੜਵੰਦਾਂ ਅਤੇ ਸੀਨੀਅਰ ਸਿਟੀਜ਼ਨਾਂ ਦੀ ਕਰਨਾ ਚਾਹੁੰਦਾ ਮੁਫ਼ਤ ਸੇਵਾ।
ਬਰਨਾਲਾ,13 ਮਈ (ਸੁਖਵਿੰਦਰ ਸਿੰਘ ਭੰਡਾਰੀ) ਜੈ ਵਾਟਿਕਾ ਪਬਲਿਕ ਸਕੂਲ ਬਰਨਾਲਾ ਦੇ+2 ਮੈਡੀਕਲ ਗਰੁੱਪ ਦੇ ਵਿਦਿਆਰਥੀ ਸਾਹਿਲ ਗਰਗ ਪੁੱਤਰ ਮੁਕੇਸ਼ ਗਰਗ ਰੇਡੀਮੇਡ ਗਾਰਮੈਂਟਸ ਵਾਲੇ ਅਤੇ ਮਾਤਾ ਸਪਨਾ ਗਰਗ ਸਮਾਜ ਸੇਵੀ ਨੇ 85 ਫ਼ੀਸਦੀ ਅੰਕ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਸਾਹਿਲ ਗਰਗ ਦੇ ਦਾਦਾ ਸ਼ਾਮ ਲਾਲ ਗਰਗ ਅਤੇ ਦਾਦੀ ਕਾਂਤਾ ਦੇਵੀ ਨੇ ਆਪਣੇ ਪੋਤੇ ਦੀ ਸਫ਼ਲਤਾ ਤੇ ਖੁਸ਼ੀ ਪ੍ਰਗਟ ਕਰਦਿਆਂ ਉਸ ਦਾ ਮੂੰਹ ਮਿੱਠਾ ਕਰਵਾਇਆ। ਸਾਹਿਲ ਗਰਗ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਅਧਿਆਪਕਾਂ ਅਤੇ ਮਾਪਿਆਂ ਨੂੰ ਦਿੱਤਾ ਹੈ ਜਿਨ੍ਹਾਂ ਦੀ ਪ੍ਰੇਰਨਾ ਸਦਕਾ ਮਿਹਨਤ ਕਰਕੇ ਵਧੀਆ ਅੰਕ ਪ੍ਰਾਪਤ ਕੀਤੇ ਹਨ। ਸਾਹਿਲ ਗਰਗ ਨੇ ਕਿਹਾ ਕਿ ਉਹ ਡਾਕਟਰ ਬਣ ਕੇ ਲੋੜਵੰਦਾਂ ਅਤੇ ਸੀਨੀਅਰ ਸਿਟੀਜ਼ਨਾਂ ਦੀ ਮੁਫ਼ਤ ਸੇਵਾ ਕਰਨਾ ਚਾਹੁੰਦਾ ਹੈ। ਇਹ ਲੜਕਾ ਵੱਡਿਆਂ ਦਾ ਬਹੁਤ ਸਤਿਕਾਰ ਕਰਦਾ ਹੈ ਅਤੇ ਅਧਿਆਪਕਾਂ ਦਾ ਬਹੁਤ ਆਗਿਆਕਾਰੀ ਹੈ। ਸਾਹਿਲ ਗਰਗ ਆਪਣੇ ਪਿਤਾ ਨਾਲ ਕਾਰੋਬਾਰ ਚ ਵੀ ਸਹਿਯੋਗ ਦਿੰਦਾ ਹੈ। ਸਕੂਲ ਦੀ ਡਾਇਰੈਕਟਰ ਵਨੀਸਾ ਬਾਂਸਲ , ਪ੍ਰਿੰਸੀਪਲ ਰਿੱਕੀ ਚੱਕਰਵਤੀ ਅਤੇ ਕਲਾਸ ਇੰਚਾਰਜ ਮਾਨਸੀ ਨੇ ਵਿਦਿਆਰਥੀ ਅਤੇ ਉਸ ਦੇ ਮਾਪਿਆਂ ਨੂੰ ਹਾਰਦਿਕ ਮੁਬਾਰਕਬਾਦ ਦਿੱਤੀ ਹੈ।
0 comments:
एक टिप्पणी भेजें