Contact for Advertising

Contact for Advertising

Latest News

गुरुवार, 4 मई 2023

ਸ਼ਹੀਦ ਧਰਮਵੀਰ ਸਹਿਗਲ ਨੂੰ 22 ਵੀਂ ਬਰਸੀ ਮੌਕੇ ਭੇਂਟ ਕੀਤੀਆਂ ਸ਼ਰਧਾਂਜਲੀਆਂ- ਗੁਰਜਿੰਦਰ ਸਿੱਧੂ

 ਸ਼ਹੀਦ ਧਰਮਵੀਰ ਸਹਿਗਲ ਨੂੰ 22 ਵੀਂ ਬਰਸੀ ਮੌਕੇ ਭੇਂਟ ਕੀਤੀਆਂ ਸ਼ਰਧਾਂਜਲੀਆਂ- ਗੁਰਜਿੰਦਰ ਸਿੱਧੂ



     



           ਬਰਨਾਲਾ, 3 ਮਈ (ਸੁਖਵਿੰਦਰ ਸਿੰਘ ਭੰਡਾਰੀ) ਕਾਰਗਿਲ ਯੁੱਧ ਦੇ ਸ਼ਹੀਦ ਧਰਮਵੀਰ ਸਹਿਗਲ ਬਖਤਗੜ੍ਹ ਦੀ 22 ਵੀਂ ਬਰਸੀ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਵਿਖੇ ਮਨਾਈ ਗਈ। ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ । ਇਸ ਦੌਰਾਨ ਆਯੋਜਿਤ ਸ਼ਰਧਾਂਜਲੀ ਸਮਾਗਮ ਚ ਸ਼ਹੀਦ ਧਰਮਵੀਰ ਸਹਿਗਲ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਗੁਰਦੀਪ ਸਿੰਘ ਬਾਠ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਬਰਨਾਲਾ ਅਤੇ ਰਾਮ ਤੀਰਥ ਮੰਨਾ ਚੇਅਰਮੈਨ ਨਗਰ ਸੁਧਾਰ ਟਰੱਸਟ ਬਰਨਾਲਾ ਨੇ ਕਿਹਾ ਕਿ ਸ਼ਹੀਦਾਂ ਦੇ ਦਿਹਾੜੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ਕਿਉਂਕਿ ਸ਼ਹੀਦ ਸਭ ਦੇ ਸਾਂਝੇ ਹੁੰਦੇ ਹਨ। ਉਨ੍ਹਾਂ ਰਾਜੌਰੀ ਸੈਕਟਰ ਚ ਧਰਮਵੀਰ ਸਹਿਗਲ ਵੱਲੋਂ ਦਿਖਾਈ ਬਹਾਦਰੀ ਦੀ ਸ਼ਲਾਘਾ ਕੀਤੀ। ਇਸ ਮੌਕੇ ਅਰਵਿੰਦ ਖੰਨਾ ਅਤੇ ਕੇਵਲ ਸਿੰਘ ਢਿੱਲੋਂ ਦੋਨੋਂ ਸੂਬਾ ਮੀਤ ਪ੍ਰਧਾਨ ਭਾਜਪਾ ਪੰਜਾਬ ਨੇ ਸ਼ੋਕ ਮਤੇ ਭੇਜ ਕੇ ਸ਼ਰਧਾਂਜਲੀ ਭੇਂਟ ਕਰਦਿਆਂ ਸ਼ਹੀਦ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ। ਇਸ ਮੌਕੇ ਦੋਨੋਂ ਖੱਤਰੀ ਸਭਾਵਾਂ ਵੱਲੋਂ ਸ਼ਰਧਾਂਜਲੀ ਭੇਂਟ ਕਰਦਿਆਂ ਸਮਾਜਿਕ ਕਾਰਕੁੰਨ  ਸੁਖਵਿੰਦਰ ਸਿੰਘ ਭੰਡਾਰੀ ਨੇ ਕਿਹਾ ਕਿ ਸ਼ਹੀਦ ਧਰਮਵੀਰ ਸਹਿਗਲ ਇੱਕ ਬਹਾਦਰ, ਆਗਿਆਕਾਰੀ ਅਤੇ ਦਲੇਰ ਫੌਜੀ ਸੀ ਜਿਸ ਨੇ ਆਪਣੀ ਮਾਤ ਭੂਮੀ ਦੀ ਰੱਖਿਆ ਲਈ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਆਪਣੀ  ਜਾਨ ਕੁਰਬਾਨ ਕਰ ਦਿੱਤੀ।ਇਸ ਦੌਰਾਨ ਪੰਜਾਬ ਭਾਜਪਾ ਸੈਨਿਕ ਸੈੱਲ ਦੇ ਇੰਚਾਰਜ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਧੰਨ ਹੈ ਮਾਤਾ ਸ਼ਿਮਲਾ ਦੇਵੀ ਸਹਿਗਲ ਬਖਤਗੜ੍ਹ ਜਿਸ ਨੇ ਇੱਕ ਬਹਾਦਰ ਨੂੰ ਜਨਮ ਦਿੱਤਾ ਅਤੇ ਉਸ ਪੁੱਤਰ ਨੇ ਫੌਜੀ ਬਣ ਕੇ ਦੇਸ਼ ਦੀ ਰੱਖਿਆ ਕਰਦਿਆਂ ਸਿੱਖ ਰੈਜੀਮੈਂਟ ਦੇ ਸ਼ਾਨਾਮੱਤੇ ਇਤਿਹਾਸ ਨੂੰ ਹੋਰ ਵੀ  ਚਮਕਾਇਆ। ਇਸ ਦੌਰਾਨ ਮਹਿੰਦਰ ਸਿੰਘ ਸਿੱਧੂ, ਸੰਪੂਰਨ ਸਿੰਘ ਮੱਲ੍ਹੀਆਂ, ਸੂਬੇਦਾਰ ਜਰਨੈਲ ਸਿੰਘ , ਸਰਪੰਚ ਤਰਨਜੀਤ ਸਿੰਘ ਦੁੱਗਲ, ਸੂਬੇਦਾਰ ਹਰਦੀਪ ਸਿੰਘ ਰੰਧਾਵਾ, ਆਦਿ ਨੇ ਸ਼ਹੀਦ ਧਰਮਵੀਰ ਸਹਿਗਲ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਸਾਬਕਾ ਫੌਜੀਆਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ ਅਤੇ ਉਨ੍ਹਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਤੁਰੰਤ ਮੰਨ ਕੇ ਲਾਗੂ ਕੀਤੀਆਂ ਜਾਣ। ਇਸ ਮੌਕੇ ਪਰਮਜੀਤ ਸਿੰਘ ਖਾਲਸਾ ਅੰਤ੍ਰਿੰਗ ਕਮੇਟੀ ਮੈਂਬਰ, ਰੁਪਿੰਦਰ ਸਿੰਘ ਸੰਧੂ, ਕੁਲਵੰਤ ਸਿੰਘ ਕੀਤੂ ਤੋਂ ਇਲਾਵਾ ਪਤਵੰਤੇ ਸੱਜਣਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਸ਼ਹੀਦ ਧਰਮਵੀਰ ਸਹਿਗਲ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਉਸ  ਦੀ ਮਾਤਾ ਸ਼ਿਮਲਾ ਸਹਿਗਲ, ਭਰਾ ਵਿਵੇਕ ਸਹਿਗਲ, ਭਰਜਾਈ ਸੁਨੀਤਾ ਸਹਿਗਲ ਅਤੇ ਭਤੀਜੇ ਅਸ਼ੀਸ਼ ਸਹਿਗਲ ਦਾ ਸਨਮਾਨ ਕੀਤਾ । ਇਸ ਉਪਰੰਤ ਸ਼ਹੀਦ ਧਰਮਵੀਰ ਸਹਿਗਲ ਦੇ ਪਰਿਵਾਰ ਵੱਲੋਂ ਲਗਭਗ 35 ਸ਼ਹੀਦ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੱਤਰਕਾਰ ਅਜੇ ਟੱਲੇਵਾਲ, ਸੂਬੇਦਾਰ ਸਰਬਜੀਤ ਸਿੰਘ, ਵਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ, ਹੌਲਦਾਰ ਬਸੰਤ ਸਿੰਘ ਉਗੋਕੇ, ਗੁਰਦੇਵ ਸਿੰਘ ਮੱਕੜਾ, ਸੂਬੇਦਾਰ ਮੇਜਰ ਕੁਲਵੰਤ ਖੱਤਰੀ, ਅਵਤਾਰ ਸਿੰਘ ਕਪੂਰ, ਗਿਆਨੀ ਕਰਮ ਸਿੰਘ ਭੰਡਾਰੀ, ਵੀਰ ਚੰਦ ਫੌਜੀ ਗੰਗਾਨਗਰ, ਬਲਵਿੰਦਰ ਸਿੰਘ ਸ਼ਹਿਣਾ,ਕੈਪਟਨ ਅਵਤਾਰ ਸਿੰਘ, ਕੈਪਟਨ ਬਲਵਿੰਦਰ ਬਾਵਾ ਸ਼ਹਿਣਾ, ਕੈਪਟਨ ਗੁਰਦੇਵ ਸਿੰਘ ਬਖਤਗੜ੍ਹ,ਕੈਪਟਨ ਗੁਰਮੇਲ ਸਿੰਘ ਘੁੰਮਣ, ਕਰਮਜੀਤ ਸਿੰਘ ਭੋਤਨਾ, ਗੁਰਮੀਤ ਸਿੰਘ ਮੀਮਸਾ ਪ੍ਰਧਾਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜੋਨ ਬਰਨਾਲਾ, ਧਰਮ ਸਿੰਘ ਫ਼ੌਜੀ ਐਮ ਸੀ, ਜਸਵੀਰ ਸਿੰਘ ਗੱਖੀ ਆਦਿ ਹਾਜ਼ਰ ਸਨ। ਅੰਤ ਵਿਚ  ਪਰਿਵਾਰ ਵੱਲੋਂ ਸੂਬੇਦਾਰ ਮੇਜਰ ਕੁਲਵੰਤ ਖੱਤਰੀ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਿਆ। ਪ੍ਰੈਸ ਬਿਆਨ ਇੰਜੀ ਗੁਰਜਿੰਦਰ ਸਿੰਘ ਸਿੱਧੂ ਨੇ ਜਾਰੀ ਕੀਤਾ।

ਸ਼ਹੀਦ ਧਰਮਵੀਰ ਸਹਿਗਲ ਨੂੰ 22 ਵੀਂ ਬਰਸੀ ਮੌਕੇ ਭੇਂਟ ਕੀਤੀਆਂ ਸ਼ਰਧਾਂਜਲੀਆਂ- ਗੁਰਜਿੰਦਰ ਸਿੱਧੂ
  • Title : ਸ਼ਹੀਦ ਧਰਮਵੀਰ ਸਹਿਗਲ ਨੂੰ 22 ਵੀਂ ਬਰਸੀ ਮੌਕੇ ਭੇਂਟ ਕੀਤੀਆਂ ਸ਼ਰਧਾਂਜਲੀਆਂ- ਗੁਰਜਿੰਦਰ ਸਿੱਧੂ
  • Posted by :
  • Date : मई 04, 2023
  • Labels :
  • Blogger Comments
  • Facebook Comments

0 comments:

एक टिप्पणी भेजें

Top