ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਮੌਕੇ ਕਰਵਾਏ ਵਿਦਿਆਰਥੀਆਂ ਦੇ ਧਾਰਮਿਕ ਮੁਕਾਬਲੇ। ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡ ਕੇ ਕੀਤਾ ਸਨਮਾਨਿਤ।
ਬਰਨਾਲਾ,23 ਮਈ (ਸੁਖਵਿੰਦਰ ਸਿੰਘ ਭੰਡਾਰੀ) ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਬਰਨਾਲਾ ਦੀ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦਾਂ ਦੇ ਸਿਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਮਹਾਨ ਸ਼ਹੀਦੀ ਗੁਰਪੁਰਬ ਇਲਾਕਾ ਨਿਵਾਸੀਆਂ ਅਤੇ ਸਮੂਹ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਵਿਖੇ ਵਿਸ਼ਾਲ ਪੱਧਰ ਤੇ ਮਨਾਇਆ ਗਿਆ। ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ। ਕੀਰਤਨੀ ਜਥੇ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੁਰਦੁਆਰਾ ਕਲਗੀਧਰ ਸਾਹਿਬ ਦੇ ਮੁੱਖ ਸੇਵਾਦਾਰ ਗੁਰਦੀਪ ਸਿੰਘ ਭੋਲਾ ਨੇ ਕਿਹਾ ਕਿ ਇਸ ਉਪਰੰਤ ਗਿਆਨੀ ਕਰਮ ਸਿੰਘ ਭੰਡਾਰੀ ਦੀ ਦੇਖ ਰੇਖ ਅਧੀਨ ਵਿਦਿਆਰਥੀਆਂ ਦੇ ਧਾਰਮਿਕ ਮੁਕਾਬਲੇ ਕਰਵਾਏ ਗਏ। ਇਨ੍ਹਾਂ ਵੱਖ ਵੱਖ ਮੁਕਾਬਲਿਆਂ ਵਿੱਚ ਸਕੂਲਾਂ ਅਤੇ ਕਾਲਜਾਂ ਦੇ ਲਗਭਗ 250 ਵਿਦਿਆਰਥੀਆਂ ਨੇ ਭਾਗ ਲਿਆ। ਧਾਰਮਿਕ ਮੁਕਾਬਲਿਆਂ ਦੀ ਪਰਖ ਅਮਨਦੀਪ ਸਿੰਘ ਟੱਲੇਵਾਲ, ਸੁਖਜਿੰਦਰ ਸਿੰਘ,ਮੈਡਮ ਕੁਲਦੀਪ ਕੌਰ, ਮੈਡਮ ਜਸਵੀਰ ਕੌਰ ਅਤੇ ਮੈਡਮ ਦਵਿੰਦਰ ਕੌਰ ਨੇ ਕੀਤੀ। ਮਹਿਕਪ੍ਰੀਤ ਕੌਰ,ਮੰਨਤਪ੍ਰੀਤ ਕੌਰ, ਜਸਪ੍ਰੀਤ ਕੌਰ, ਸੰਦੀਪ ਕੌਰ, ਦਲਜੀਤ ਕੌਰ,ਤਹਿਰੀਮ, ਪ੍ਰਭਜੋਤ ਕੌਰ,ਜਸਨੀਤ ਕੌਰ, ਪ੍ਰਭਜੋਤ ਕੌਰ, ਹਮਦਾ ਮਲਿਕ, ਅੰਮ੍ਰਿਤ ਪਾਲ ਕੌਰ, ਸਿਮਰਨਜੀਤ ਕੌਰ, ਰਮਨਦੀਪ ਕੌਰ, ਮਨਜਿੰਦਰ ਕੌਰ, ਕਮਲਪ੍ਰੀਤ ਕੌਰ, ਹਰਦੀਪ ਕੌਰ ਅਤੇ ਰੀਆ ਆਦਿ ਜੇਤੂ ਵਿਦਿਆਰਥੀਆਂ ਨੂੰ ਕੁਲਜੀਤ ਸਿੰਘ ਝਿੰਜਰ , ਪਰਮਜੀਤ ਸਿੰਘ ਖਾਲਸਾ, ਗਿਆਨੀ ਕਰਮ ਸਿੰਘ ਭੰਡਾਰੀ, ਗੁਰਦੀਪ ਸਿੰਘ ਭੋਲਾ ਅਤੇ ਬਿਰਲਾ ਸਿੰਘ ਬਿੰਦਰਾ ਨੇ ਇਨਾਮ ਵੰਡੇ। ਕੁਲਜੀਤ ਸਿੰਘ ਝਿੰਜਰ, ਬਿਰਲਾ ਸਿੰਘ ਬਿੰਦਰਾ ਅਤੇ ਯਾਦਵਿੰਦਰ ਸਿੰਘ ਟੋਨੀ ਨੇ ਇਨਾਮਾਂ ਚ ਯੋਗਦਾਨ ਪਾਇਆ। ਇਸ ਮੌਕੇ ਪਰਮਜੀਤ ਸਿੰਘ ਖਾਲਸਾ ਅੰਤ੍ਰਿੰਗ ਕਮੇਟੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਹਿਬ, ਡਾਕਟਰ ਤੇਜਾ ਸਿੰਘ ਤਿਲਕ, ਸੁਖਵਿੰਦਰ ਸਿੰਘ ਭੰਡਾਰੀ , ਕੁਲਜੀਤ ਸਿੰਘ ਝਿੰਜਰ, ਅਮਨਦੀਪ ਸਿੰਘ ਟੱਲੇਵਾਲ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਜਾਣੂ ਕਰਵਾਇਆ। ਪਰਮਜੀਤ ਸਿੰਘ ਖਾਲਸਾ ਨੇ ਪੰਜਾਬੀਆਂ ਦੇ ਹੋ ਰਹੇ ਧਰਮ ਪਰਿਵਰਤਨ ਅਤੇ ਗੁਰੂ ਘਰਾਂ ਚ ਹੋ ਰਹੀਆਂ ਬੇਅਦਬੀਆਂ ਪ੍ਰਤੀ ਸੰਗਤਾਂ ਨੂੰ ਸੁਚੇਤ ਹੋਣ ਲਈ ਕਿਹਾ। ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰਭੀਤਰ ਸਿੰਘ, ਗਿਆਨੀ ਕਰਮ ਸਿੰਘ ਭੰਡਾਰੀ, ਜਗਜੀਤ ਸਿੰਘ, ਹਰਦੇਵ ਸਿੰਘ ਲੀਲਾ, ਸੁਖ ਮਹਿੰਦਰ ਸਿੰਘ ਸੰਧੂ, ਜਗਵਿੰਦਰ ਸਿੰਘ ਭੰਡਾਰੀ, ਸੁਖਵਿੰਦਰ ਸਿੰਘ ਭੰਡਾਰੀ, ਅਮਨਦੀਪ ਸਿੰਘ ਟੱਲੇਵਾਲ, ਅਵਤਾਰ ਸਿੰਘ ਤਾਰੀ, ਤੇਜਾ ਸਿੰਘ ਤਿਲਕ, ਕੁਲਜੀਤ ਸਿੰਘ ਝਿੰਜਰ, ਪਰਮਜੀਤ ਸਿੰਘ ਖਾਲਸਾ, ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਸੁਖਦਰਸ਼ਨ ਸਿੰਘ ਬਰਾੜ ਸਾਬਕਾ ਸਰਪੰਚ ਅਤੇ ਬਿਰਲਾ ਸਿੰਘ ਬਿੰਦਰਾ ਨੂੰ ਸਿਰੋਪੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜੀ ਐਸ ਵਾਲੀਆ, ਰੁਪਿੰਦਰਪ੍ਰੀਤ ਸਿੰਘ ਸੋਨੂੰ ਸੇਠੀ, ਤੇਜਿੰਦਰ ਸਿੰਘ ਬੇਦੀ, ਬਲਵਿੰਦਰ ਸਿੰਘ ਜੱਸਲ, ਭੁਪਿੰਦਰ ਸਿੰਘ ਸੇਠੀ, ਦਰਸ਼ਨ ਸਿੰਘ ਟੇਲਰ ਮਾਸਟਰ, ਮਹਿੰਦਰਪਾਲ ਗਰਗ, ਕੇਵਲ ਕ੍ਰਿਸ਼ਨ ਗਰਗ ਆਦਿ ਸੰਗਤਾਂ ਭਾਰੀ ਗਿਣਤੀ ਚ ਸ਼ਾਮਿਲ ਹੋਈਆਂ। ਇਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ।
0 comments:
एक टिप्पणी भेजें