ਮਹੀਨਾਵਾਰ ਖੂਨ ਦਾਨ ਕੈਂਪ ਚ 24 ਯੂਨਿਟ ਦਾਨ ਕੀਤਾ ਗਿਆ ਖ਼ੂਨ
। ਬਰਨਾਲਾ, 6 ਮਈ (ਸੁਖਵਿੰਦਰ ਸਿੰਘ ਭੰਡਾਰੀ): ਸ਼੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਰਜਿਸਟਰਡ ਬਰਨਾਲਾ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜੋਨ ਬਰਨਾਲਾ ਵੱਲੋਂ ਸਿਵਲ ਹਸਪਤਾਲ ਵਿਖੇ 37 ਮਹੀਨਿਆਂ ਤੋਂ ਕੋਰੋਨਾ ਮਹਾਂਮਾਰੀ ਦੇ ਸਮੇਂ ਸ਼ੁਰੂ ਕੀਤਾ ਗਿਆ ਖ਼ੂਨਦਾਨ ਕੈਂਪਾਂ ਦਾ ਸਿਲਸਿਲਾ ਜਾਰੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਰਜਿ ਬਰਨਾਲਾ ਦੇ ਮੁੱਖ ਸੇਵਾਦਾਰ ਜਗਵਿੰਦਰ ਸਿੰਘ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ 6 ਮਈ ਨੂੰ ਲਗਾਏ ਗਏ ਖੂਨਦਾਨ ਕੈਂਪ ਵਿੱਚ 24 ਯੂਨਿਟ ਖ਼ੂਨ ਦਾਨ ਕੀਤਾ ਗਿਆ।ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜੋਨ ਬਰਨਾਲਾ ਦੇ ਪ੍ਰਧਾਨ ਗੁਰਮੀਤ ਸਿੰਘ ਮੀਮਸਾ ਅਤੇ ਸੂਰਿਆਵੰਸ਼ੀ ਖੱਤਰੀ ਸਭਾ ਰਜਿ ਬਰਨਾਲਾ ਦੇ ਜਨਰਲ ਸਕੱਤਰ ਅਤੇ ਵਾਤਾਵਰਨ ਪ੍ਰੇਮੀ ਰਾਜੇਸ਼ ਭੂਟਾਨੀ ਨੇ ਕਿਹਾ ਕਿ ਖ਼ੂਨਦਾਨ ਕਰਨਾ ਸਰਬੱਤ ਦੇ ਭਲੇ ਦਾ ਅਤੇ ਪਰਉਪਕਾਰੀ ਕਾਰਜ ਹੈ। ਖੂਨ ਦਾਨ ਕਰਨ ਨਾਲ ਮਨੁੱਖ ਤੰਦਰੁਸਤ ਰਹਿੰਦਾ ਹੈ ਅਤੇ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ| ਇਸ ਮੌਕੇ ਧਨੌਲਾ ਤੋਂ ਪਹੁੰਚੀ ਖੂਨਦਾਨੀ ਲੜਕੀ ਸੁਮਨਪ੍ਰੀਤ ਕੌਰ ਨੇ ਖ਼ੂਨ ਦਾਨ ਕਰਕੇ ਔਰਤਾਂ ਨੂੰ ਵੀ ਖ਼ੂਨ ਦਾਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਦਿਨੇਸ਼ ਕੁਮਾਰ ਸ਼ੇਰਪੁਰ ਤੋਂ ਚੱਲ ਕੇ ਖ਼ੂਨ ਦਾਨ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਮੱਘਰ ਸਿੰਘ ਸੁੱਖਪੁਰ, ਦਰਸ਼ਨ ਸਿੰਘ ਬਰਨਾਲਾ, ਧਿਆਨ ਸਿੰਘ ਜੋਗਾ, ਕੁਲਵਿੰਦਰ ਸਿੰਘ ਜੋਗਾ, ਦਰਸ਼ਨ ਸਿੰਘ ਅਤੇ ਤਾਰੀ ਸਿੰਘ ਤੋਂ ਇਲਾਵਾ ਸਿਵਲ ਹਸਪਤਾਲ ਬਰਨਾਲਾ ਦੇ ਬਲੱਡ ਬੈਂਕ ਵੱਲੋਂ ਡਾਕਟਰ ਹਰਜਿੰਦਰ ਕੌਰ ਬੀ ਟੀ ਓ ਇੰਚਾਰਜ਼ ਬਲੱਡ ਬੈਂਕ ਬਰਨਾਲਾ, ਕਮਲਦੀਪ ਸਿੰਘ, ਖੁਸ਼ਵੰਤ ਪ੍ਰਭਾਕਰ ਅਤੇ ਮਨਦੀਪ ਕੌਰ ਸਟਾਫ਼ ਨਰਸ ਆਦਿ ਹਾਜ਼ਰ ਸਨ|

0 comments:
एक टिप्पणी भेजें