ਧਾਣਕ ਸਮਾਜ 3 ਜੂਨ ਨੂੰ ਮਨਾਏਗਾ ਸੰਤ ਕਬੀਰ ਜੀ ਦਾ ਪ੍ਰਗਟ ਦਿਵਸ
ਬਰਨਾਲਾ 08 ਮਈ (ਸੁਖਵਿੰਦਰ ਸਿੰਘ ਭੰਡਾਰੀ ) ਬਰਨਾਲਾ ਦੇ ਸਮੁੱਚੇ ਧਾਨਕ ਸਮਾਜ ਵੱਲੋਂ ਸਤਿਗੁਰੂ ਸੰਤ ਕਬੀਰ ਜੀ ਦਾ 625ਵਾਂ ਜਨਮ ਦਿਵਸ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਜਿਸਦਾ ਕਿ ਅੱਜ ਸਮੁੱਚੇ ਧਾਨਕ ਸਮਾਜ ਵੱਲੋਂ ਬੈਨਰ ਰਲੀਜ਼ ਕੀਤਾ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਧਾਣਕ ਧਰਮਸ਼ਾਲਾ ਵੈਲਫੇਅਰ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਅਨਿਲ ਬਮਣੀਆ,ਮੀਤ ਪ੍ਰਧਾਨ ਅਮਨ ਬਮਣੀਆ,ਪ੍ਰਧਾਨ ਗਗਨ ਬਮਣੀਆ, ਅਤੇ ਸੁਭਾਸ਼ ਨਾਗਰ ਮੀਤ ਪ੍ਰਧਾਨ ਨੇ ਦੱਸਿਆ ਕਿ ਸੰਤ ਕਬੀਰ ਜੀ ਦੇ ਪ੍ਰਗਟ ਦਿਵਸ ਸਬੰਧੀ 01 ਜੂਨ 2023 ਨੂੰ ਸਵੇਰੇ 10 ਵਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਪ੍ਰਕਾਸ਼ ਕੀਤਾ ਜਾਵੇਗਾ ਅਤੇ 03 ਜੂਨ ਨੂੰ ਦੁਪਿਹਰ 12 ਵਜੇ ਪਾਠ ਦੇ ਭੋਗ ਪਾਏ ਜਾਣਗੇ। ਉਹਨਾਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਸੰਤ ਕਬੀਰ ਜੀ ਦੇ ਪ੍ਰਗਟ ਦਿਵਸ ਸਮਾਗਮ ਵਾਲੀ ਥਾਂ, ਧਾਨਕ ਧਰਮਸ਼ਾਲਾ ਰੇਲਵੇ ਪੁਲ ਦੇ ਥੱਲੇ ,ਨੇੜੇ ਐੱਸ. ਡੀ.ਕਾਲਜ ਕੋਲ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਵੀਨ ਬੂਮਰਾ,ਮੱਖਣ ਨੰਦਾ,ਸ਼ੰਕਰ ਡਾਬਲਾ, ਰਾਜੇਸ਼ ਜੂੜੀ,ਪੱਪੂ ਲਾੜਵਾਲ,ਰਾਜ ਕੁਮਾਰ,ਰਾਜੇਸ਼ ਕਿਰਾੜ,ਬੱਬਰ ਕਿਰਾੜ ਅਤੇ ਰਾਕੇਸ਼ ਕੁਮਾਰ ਆਦਿ ਪਤਵੰਤੇ ਹਾਜ਼ਰ ਸਨ।
0 comments:
एक टिप्पणी भेजें