ਸ਼੍ਰੀ ਸ਼੍ਰੀ ਗਿਆਨ ਮੰਦਰ ਲੱਖੀ ਵਿਖੇ ਲਗਾਇਆ ਖੂਨਦਾਨ ਕੈਂਪ ਅਤੇ ਰਾਤ ਸਮੇਂ ਭਜਨ ਸੰਧਿਆ। ਕੈਂਪ ਦੌਰਾਨ 39 ਯੂਨਿਟ ਖ਼ੂਨ ਕੀਤਾ ਗਿਆ ਇਕੱਤਰ
ਬਰਨਾਲਾ, 13 ਮਈ (ਸੁਖਵਿੰਦਰ ਸਿੰਘ ਭੰਡਾਰੀ): ਆਰਟ ਆਫ਼ ਲਿਵਿੰਗ ਪਰਿਵਾਰ ਬਰਨਾਲਾ ਵੱਲੋਂ ਆਰਟ ਆਫ਼ ਲਿਵਿੰਗ ਪਰਿਵਾਰ ਦੇ ਪਿਆਰੇ ਗੁਰੂ ਸ਼੍ਰੀ ਸ਼੍ਰੀ ਰਵੀ ਸ਼ੰਕਰ ਜੀ ਦੇ ਜਨਮ ਦਿਨ ਮੌਕੇ ਸ਼੍ਰੀ ਸ਼੍ਰੀ ਗਿਆਨ ਮੰਦਰ ਲੱਖੀ ਕਲੌਨੀ ਬਰਨਾਲਾ ਵਿਖੇ ਖ਼ੂਨਦਾਨ ਕੈਂਪ ਆਯੋਜਿਤ ਕੀਤਾ ਗਿਆ ਜਿਸ ਦੌਰਾਨ ਸਿਵਲ ਹਸਪਤਾਲ ਬਰਨਾਲਾ ਦੇ ਬਲੱਡ ਬੈਂਕ ਦੀ ਟੀਮ ਵੱਲੋਂ ਡਾਕਟਰ ਯੋਗਿਤਾ ਦੀ ਅਗਵਾਈ ਚ 39 ਯੂਨਿਟ ਖੂਨ ਇਕੱਤਰ ਕੀਤਾ ਗਿਆ। ਆਰਟ ਆਫ਼ ਲਿਵਿੰਗ ਪਰਿਵਾਰ ਬਰਨਾਲਾ ਦੇ ਮੁੱਖ ਸੇਵਾਦਾਰ ਸੰਜੀਵ ਜੋਸ਼ੀ ਨੇ ਬੋਲਦਿਆਂ ਕਿਹਾ ਕਿ ਨੇ ਕਿਹਾ ਕਿ ਖ਼ੂਨਦਾਨ ਕਰਨਾ ਸਰਬੱਤ ਦੇ ਭਲੇ ਦਾ ਅਤੇ ਪਰਉਪਕਾਰੀ ਕਾਰਜ ਹੈ। ਖ਼ੂਨ ਦਾਨ ਕਰਨ ਨਾਲ ਮਨੁੱਖ ਤੰਦਰੁਸਤ ਰਹਿੰਦਾ ਹੈ ਅਤੇ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ| ਇਸ ਮੌਕੇ ਰਾਧਿਕਾ ਬਾਂਸਲ ਨੇ ਖ਼ੂਨ ਦਾਨ ਕਰਕੇ ਔਰਤਾਂ ਨੂੰ ਵੀ ਖ਼ੂਨ ਦਾਨ ਕਰਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਰਾਤ ਨੂੰ ਕੇਕ ਕੱਟ ਕੇ ਪਿਆਰੇ ਗੁਰੂ ਜੀ ਸ਼੍ਰੀ ਸ਼੍ਰੀ ਰਵੀ ਸ਼ੰਕਰ ਜੀ ਦਾ ਜਨਮ ਦਿਨ ਮਨਾਇਆ ਗਿਆ। ਗੁਰੂ ਪੂਜਾ ਸੁਆਮੀ ਸੁੱਧਾ ਚੈਤੰਨਿਆ ਜੀ ਨੇ ਕਰਵਾਈ । ਇਸ ਉਪਰੰਤ ਭਜਨ ਸੰਧਿਆ ਮੌਕੇ ਮਨੋਜ ਸ਼ਰਮਾ ਦਿੱਲੀ ਵਾਲਿਆਂ ਨੇ ਪ੍ਰਭੂ ਦਾ ਗੁਣਗਾਨ ਕੀਤਾ। ਅੰਤ ਚ ਭਾਰੀ ਗਿਣਤੀ ਚ ਸ਼ਾਮਿਲ ਹੋਏ ਆਰਟ ਆਫ ਲਿਵਿੰਗ ਪਰਿਵਾਰ ਦੇ ਮੈਂਬਰਾਂ ਅਤੇ ਪਤਵੰਤੇ ਸੱਜਣਾਂ ਨੇ ਮਿਲ ਕੇ ਪ੍ਰੀਤੀ ਭੋਜ ਕੀਤਾ। ਇਸ ਦੌਰਾਨ ਸੰਜੀਵ ਮਿੱਤਲ, ਨਰਿੰਦਰ ਕੁਮਾਰ ਗੁਪਤਾ, ਪੀ ਡੀ ਸ਼ਰਮਾ, ਗੁਰਮੀਤ ਸਿੰਘ ਮੀਮਸਾ, ਸੁਖਵਿੰਦਰ ਸਿੰਘ ਭੰਡਾਰੀ, ਕ੍ਰਿਸ਼ਨ ਪ੍ਰਤਾਪ, ਪਰਵੀਨ ਗਰਗ,ਅਮਨ ਸੋਨਾ, ਅਮਿਤ ਗੋਇਲ, ਰਣਜੀਤ ਦਾਦੂ, ਬਬੀਤਾ, ਨਿਪੁੰਨ ਕੌਂਸਲ, ਮਾਧੁਰੀ ਆਦਿ ਤੋਂ ਇਲਾਵਾ ਇਲਾਵਾ ਸਿਵਲ ਹਸਪਤਾਲ ਦੇ ਕਮਲਦੀਪ ਸਿੰਘ, ਖੁਸ਼ਵੰਤ ਪ੍ਰਭਾਕਰ ਅਤੇ ਮਨਦੀਪ ਕੌਰ ਸਟਾਫ਼ ਨਰਸ ਆਦਿ ਹਾਜ਼ਰ ਸਨ|
0 comments:
एक टिप्पणी भेजें