ਗੁਰਦੁਆਰਾ ਪਾਤਸ਼ਾਹੀ ਨੌਵੀਂ ਗੁਰੂਸਰ ਪੱਕਾ ਹੰਡਿਆਇਆ ਵਿਖੇ ਲਗਾਇਆ ਵਿਸ਼ਾਲ ਖ਼ੂਨਦਾਨ ਕੈਂਪ। ਖੂਨਦਾਨ ਕੈਂਪ ਦੌਰਾਨ 42 ਯੂਨਿਟ ਖ਼ੂਨ ਹੋਇਆ ਇਕੱਤਰ
।
ਬਰਨਾਲਾ, 19 ਮਈ (ਸੁਖਵਿੰਦਰ ਸਿੰਘ ਭੰਡਾਰੀ) ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜੋਨ ਬਰਨਾਲਾ, ਸ਼੍ਰੀ ਗੁਰੂ ਤੇਗ ਬਹਾਦਰ ਸਹਿਯੋਗ ਕਮੇਟੀ, ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੋਸਾਇਟੀ ਰਜਿ ਬਰਨਾਲਾ ਅਤੇ ਪਿਤਾ ਸ਼੍ਰੀ ਦਸਮੇਸ਼ ਕਲੱਬ ਹੰਡਿਆਇਆ ਵੱਲੋਂ ਮਿਤੀ ਅੱਜ ਮਿਤੀ 19 ਮਈ ਨੂੰ ਸਵੇਰੇ 9 ਵਜੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਗੁਰੂਸਰ ਪੱਕਾ ਹੰਡਿਆਇਆ ਵਿਖੇ ਮੱਸਿਆ ਦੇ ਪਾਵਨ ਮੌਕੇ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਖੂਨਦਾਨ ਕੈਂਪ ਦੇ ਪ੍ਰੋਜੈਕਟ ਚੇਅਰਮੈਨ ਬਾਬਾ ਬਲਵਿੰਦਰ ਸਿੰਘ ਮੁੱਖ ਸੇਵਾਦਾਰ ਪਿਤਾ ਸ਼੍ਰੀ ਦਸਮੇਸ਼ ਕਲੱਬ ਹੰਡਿਆਇਆ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜੋਨ ਬਰਨਾਲਾ ਦੇ ਪ੍ਰਧਾਨ ਗੁਰਮੀਤ ਸਿੰਘ ਮੀਮਸਾ ਨੇ ਜਾਣਕਾਰੀ ਦਿੱਤੀ ਕਿ ਇਸ ਮੌਕੇ ਸੰਗਤਾਂ ਦੇ ਸਹਿਯੋਗ ਨਾਲ 42 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਖ਼ੂਨਦਾਨ ਸਭ ਤੋਂ ਉੱਤਮ ਮਾਨਵਤਾ ਦੀ ਸੇਵਾ ਹੈ। ਦਾਨ ਕੀਤਾ ਗਿਆ ਖ਼ੂਨ ਜਿੱਥੇ ਦੂਸਰਿਆਂ ਦੀ ਜ਼ਿੰਦਗੀ ਬਚਾਉਂਦਾ ਹੈ ਉੱਥੇ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ਦੇ ਗੁਰਮਤਿ ਦੇ ਸਿਧਾਂਤ ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ। ਖ਼ੂਨਦਾਨ ਕਰਨ ਨਾਲ ਖ਼ੂਨਦਾਨੀ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ। ਇਸ ਦੌਰਾਨ ਖੂਨਦਾਨੀਆਂ ਨੂੰ ਸਰਟੀਫ਼ਿਕੇਟ ਅਤੇ ਮੈਡਲ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਖੂਨਦਾਨੀਆਂ ਲਈ ਦੁੱਧ ਅਤੇ ਕੇਲਿਆਂ ਦਾ ਲੰਗਰ ਲਾਇਆ ਗਿਆ। ਇਸ ਮੌਕੇ ਸਮਾਜਿਕ ਕਾਰਕੁੰਨ ਸੁਖਵਿੰਦਰ ਸਿੰਘ ਭੰਡਾਰੀ ਅਤੇ ਵਾਤਾਵਰਨ ਪ੍ਰੇਮੀ ਰਾਜੇਸ਼ ਭੂਟਾਨੀ ਨੇ ਖੂਨਦਾਨੀਆਂ, ਪ੍ਰਬੰਧਕਾਂ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਪਰਮਜੀਤ ਸਿੰਘ ਖਾਲਸਾ ਮੈਂਬਰ ਅੰਤ੍ਰਿੰਗ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਹਿਬ,ਮੈਨੇਜਰ ਅਮਰੀਕ ਸਿੰਘ , ਮੱਖਣ ਸਿੰਘ, ਬਲਵਿੰਦਰ ਸਿੰਘ, ਵਸਾਵਾ ਸਿੰਘ ,ਗੁਰਲਾਭ ਸਿੰਘ, ਮੋਹਨ ਸਿੰਘ, ਬੂਟਾ ਸਿੰਘ, ਗੁਰਸੇਵਕ ਸਿੰਘ, ਨਛੱਤਰ ਸਿੰਘ, ਗੁਰਮੇਲ ਸਿੰਘ ਹੰਡਿਆਇਆ, ਮਨਪ੍ਰੀਤ ਸਿੰਘ ਹੰਡਿਆਇਆ, ਅਵਤਾਰ ਸਿੰਘ ਲੀਲਾ, ਕੇਵਲ ਕ੍ਰਿਸ਼ਨ, ਸੁਖਵਿੰਦਰ ਸਿੰਘ ਸੇਵਾਦਾਰ, ਗੁਰਦੀਪ ਸਿੰਘ ਗ੍ਰੰਥੀ ਸਿੰਘ, ਜਸਪਾਲ ਸਿੰਘ ਗ੍ਰੰਥੀ ਸਿੰਘ , ਮਨਪ੍ਰੀਤ ਸਿੰਘ ਸੱਗੂ, ਵਾਤਾਵਰਣ ਪ੍ਰੇਮੀ ਐਸ ਪੀ ਕੌਸ਼ਲ, ਪੱਤਰਕਾਰ ਬਲਵਿੰਦਰ ਸ਼ਰਮਾ, ਮੋਹਨ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਤਾਜਪੁਰੀਆ, ਜਰਨੈਲ ਸਿੰਘ,ਗੁਰਲਾਲ ਸਿੰਘ, ਭਾਈ ਜਸਪਾਲ ਸਿੰਘ ਹੈੱਡ ਗ੍ਰੰਥੀ, ਗੁਰਸੇਵਕ ਸਿੰਘ,ਹੇਮਾ ਸਿੰਘ, ਸੇਵਾ ਸਿੰਘ,ਨੱਥਾ ਸਿੰਘ, ਤਰਨਜੀਤ ਸਿੰਘ ਅਤੇ ਅਨੇਕਾਂ ਹੋਰ ਸ਼ਰਧਾਲੂਆਂ ਨੇ ਕੈਂਪ ਦੌਰਾਨ ਪੂਰਾ ਸਹਿਯੋਗ ਦਿੱਤਾ।
0 comments:
एक टिप्पणी भेजें