Contact for Advertising

Contact for Advertising

Latest News

शनिवार, 27 मई 2023

ਐੱਨ ਐੱਚ 52 ਨੈਸ਼ਨਲ ਹਾਈ ਵੇ ਖਨੌਰੀ ਗਰਿਲਾਂ ਵਿੱਚ ਆਇਆ ਕਰੰਟ

 ਐੱਨ ਐੱਚ 52 ਨੈਸ਼ਨਲ ਹਾਈ ਵੇ ਖਨੌਰੀ ਗਰਿਲਾਂ ਵਿੱਚ ਆਇਆ ਕਰੰਟ

 

   ਕਮਲੇਸ਼ ਗੋਇਲ ਖਨੌਰੀ 

  ਖਨੌਰੀ 27 ਮਈ -  ਐੱਨ ਐੱਚ 52 ਖਨੌਰੀ ਦੀਆਂ ਸਟ੍ਰੀਟ ਲਾਈਟਾਂ ਚ ਸਰਕਟ ਸ਼ਾਟ ਹੋਣ ਕਾਰਨ ਗਰਿੱਲਾਂ ਚ ਕਰੰਟ ਆਉਣ ਕਾਰਨ ਖਨੌਰੀ ਕਸਬੇ ਅੰਦਰ ਸਹਿਮ ਦਾ ਬਣ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਸਬੇ ਦੇ ਉੱਦਮੀ ਨੌਜਵਾਨ ਆਗੂ ਹਰਪ੍ਰੀਤ ਸਿੰਘ ਚੋਪੜਾ ਸੀਨੀਅਰ ਆਗੂ ਯੂਥ ਅਕਾਲੀ ਦਲ ਅੰਮ੍ਰਿਤਸਰ ਨੇ ਦਸਿਆ ਕਿ ਬੀਤੇ ਰਾਤ ਆਈ ਹਨੇਰੀ ਅਤੇ ਬਾਰਿਸ਼ ਕਾਰਨ ਐੱਨ ਐੱਚ 52 ਤੇ ਸੜਕ ਦੁਆਲੇ ਲੱਗੀਆਂ ਸਟ੍ਰੀਟ ਲਾਈਟਾਂ ਚ ਸ਼ਾਟ ਸਰਕਟ ਹੋ ਗਿਆ ਅਤੇ ਅੱਗ ਵੀ ਲੱਗ ਗਈ , ਜਿਸ ਕਾਰਨ ਚਾਰੇ ਪਾਸੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਉਹਨਾਂ ਅੱਗੇ ਦੱਸਿਆ ਕਿ ਸੜਕ ਦੁਆਲੇ ਲੱਗੀਆਂ ਲੋਹੇ ਦੀਆਂ ਗਰਿੱਲਾਂ ਚ ਵੀ ਕਰੰਟ ਆ ਗਿਆ ਜੋ ਕਿ ਲੰਘਣ ਵਾਲੇ ਰਾਹੀਆਂ ਲਈ ਘਾਤਕ ਹੋ ਸਕਦਾ ਸੀ, ਉਹਨਾਂ ਪ੍ਰਸ਼ਾਸਨ ਨੂੰ ਇਸ ਸਬੰਧੀ ਜਲਦ ਤੋਂ ਜਲਦ ਉਸਾਰੂ ਕਦਮ ਚੁੱਕਣ ਲਈ ਅਪੀਲ ਕਰਦਿਆਂ ਕਿਹਾ ਕਿ ਇਸ ਮਸਲਾ ਦਾ ਪੱਕਾ ਹੱਲ ਹੋਣਾ ਚਾਹੀਦਾ ਹੈ ਤਾਂ ਜੋ ਫਿਰ ਕੋਈ ਇਸ ਤਰਾਂ ਘਟਨਾ ਨਾ ਵਾਪਰੇ। ਲੋਕਾਂ ਨੇ ਦੱਸਿਆ ਕਿ ਜੇ ਹਰਪ੍ਰੀਤ ਸਿੰਘ ਚੋਪੜਾ ਗੋਰ ਨਾਂ ਕਰਦਾ ਤਾਂ ਬਹੁਤ ਵੱਡਾ ਹਾਦਸਾ ਵਾਪਰ ਸਕਦਾ ਸੀ l ਕਿਉਂਕਿ ਇਸ ਰਸਤੇ ਰਾਹੀਂ ਸਵੇਰ ਵੇਲੇ ਬਹੁਤ ਸਾਰੇ ਸ਼ਰਧਾਲੂ ਗੁਰਦੁਆਰਾ ਸਾਹਿਬ ਅਤੇ ਮੰਦਰ ਮੱਥਾ ਟੇਕਣ ਜਾਂਦੇ ਹਨ  l

 ਐੱਨ ਐੱਚ 52 ਨੈਸ਼ਨਲ ਹਾਈ ਵੇ ਖਨੌਰੀ ਗਰਿਲਾਂ ਵਿੱਚ ਆਇਆ ਕਰੰਟ
  • Title : ਐੱਨ ਐੱਚ 52 ਨੈਸ਼ਨਲ ਹਾਈ ਵੇ ਖਨੌਰੀ ਗਰਿਲਾਂ ਵਿੱਚ ਆਇਆ ਕਰੰਟ
  • Posted by :
  • Date : मई 27, 2023
  • Labels :
  • Blogger Comments
  • Facebook Comments

0 comments:

एक टिप्पणी भेजें

Top