ਇਨਰਵ੍ਹੀਲ ਕਲੱਬ ਦੁਆਰਾ ਕੀਤਾ ਗਿਆ ਤਾਜਪੋਸ਼ੀ ਸਮਾਗਮ ਨਵੀਂ ਕਮੇਟੀ ਦਾ ਕੀਤਾ ਗਿਆ ਗਠਨ
ਬਰਨਾਲਾ 17 ਮਈ (ਸੁਖਵਿੰਦਰ ਸਿੰਘ ਭੰਡਾਰੀ)
ਇਨਰਵਹੀਲ ਕਲੱਬ ਦੀ ਬਰਨਾਲਾ ਇਕਾਈ (ਜ਼ਿਲ੍ਹਾ 309) ਦੁਆਰਾ ਗ਼ਜ਼ਲ ਹੋਟਲ ਵਿੱਚ ਓ ਸੀ ਵੀ ਸੈਰੇਮਨੀ ਪ੍ਰੋਜੇਕਟ ਦੇ ਅਨੁਸਾਰ ਤਾਜਪੋਸ਼ੀ ਸਮਾਰੋਹ ਕੀਤਾ ਗਿਆ। ਇਸ ਮੌਕੇ ਉੱਤੇ ਜ਼ਿਲ੍ਹਾ ਚੇਅਰਮੈਨ ਮੈਡਮ ਬੇਲਾ ਸਚਦੇਵਾ ਅਤੇ ਜ਼ਿਲ੍ਹਾ ਖਜ਼ਾਨਚੀ ਮੈਡਮ ਨੀਨਾ ਕੋਹਲੀ ਵਿਸ਼ੇਸ਼ ਤੌਰ ਉੱਤੇ ਪੁੱਜੇ। ਪ੍ਰੋਗਰਾਮ ਵਿੱਚ ਕਲੱਬ ਦੀ ਪ੍ਰਧਾਨ ਸੋਨਿਕਾ ਗੁਪਤਾ ਦੁਆਰਾ ਸਭ ਤੋਂ ਪਹਿਲਾਂ ਮੈਡਮ ਬੇਲਾ ਸਚਦੇਵਾ ਅਤੇ ਮੈਡਮ ਨੀਨਾ ਕੋਹਲੀ ਨੂੰ ਟਿੱਕਾ ਲਗਾ ਕੇ, ਫੁੱਲ ਬਰਸਾ ਕੇ, ਗੁਲਦਸਤੇ ਭੇਂਟ ਕੀਤੇ ਗਏ। ਜੋਤੀ ਪ੍ਰੱਜਵਲਨ ਦੇ ਬਾਅਦ ਇਨਰਵ੍ਹੀਲ ਅਰਦਾਸ ਕੀਤੀ ਗਈ ਜਿਸਦੇ ਬਾਅਦ ਕਲੱਬ ਦੀ ਪ੍ਰਧਾਨ ਸੋਨਿਕਾ ਗੁਪਤਾ ਨੂੰ ਕਾਲਰ ਪਾਕੇ ਤਾਜਪੋਸ਼ੀ ਕੀਤੀ ਗਈ। ਪ੍ਰੋਗਰਾਮ ਵਿੱਚ ਨਵੇਂ ਬਣੇ ਪੰਜ ਮੈਬਰਾਂ ਨੂੰ ਵੀ ਬਿੱਲੇ ਲਗਾਏ ਗਏ। ਨਵੇਂ ਬਣੇ ਮੈਬਰਾਂ ਨੇ ਕਲੱਬ ਦੇ ਪ੍ਰਤੀ ਸਹੁੰ ਵੀ ਕਬੂਲ ਕੀਤੀ। ਕਲੱਬ ਦੀ ਵਾਈਸ ਸਕੱਤਰ ਰਿਸ਼ਮਾ ਗਰਗ ਦੁਆਰਾ ਸਵਾਗਤੀ ਗੀਤ ਗਾਇਆ ਗਿਆ। ਕਲੱਬ ਪ੍ਰਧਾਨ ਦੁਆਰਾ ਨਾਰੀ ਸ਼ਕਤੀ ਕਵਿਤਾ ਸੁਣਾਈ ਗਈ। ਗੂੰਗੇ ਬਹਿਰੇ ਬੱਚਿਆਂ ਦੇ ਸਕੂਲ ਵਿੱਚੋਂ ਇੱਕ ਦ੍ਰਿਸ਼ਟੀਹੀਨ ਬੱਚੇ ਨੇ ਆਪਣੀ ਮਧੁਰ ਆਵਾਜ਼ ਵਿੱਚ ਇੱਕ ਗੀਤ ਸੁਣਾਇਆ ਜਿਸ ਨੇ ਸਾਰਿਆਂ ਦਾ ਮਨ ਮੋਹ ਲਿਆ।ਕਲੱਬ ਮੇਂਬਰ ਮੀਨਾ ਵਰਮਾ ਅਤੇ ਉਸਦੀ ਧੀ ਦੁਆਰਾ ਨਾਚ ਵੀ ਕੀਤਾ ਗਿਆ। ਜਿਸਦੇ ਬਾਅਦ ਮੈਡਮ ਬੇਲਾ ਸਚਦੇਵਾ ਦੁਆਰਾ ਕਲੱਬ ਦੇ ਅਗਲੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ। ਕਲੱਬ ਪ੍ਰਧਾਨ ਦੁਆਰਾ ਕੀਤੇ ਗਏ ਕੰਮਾਂ ਦੀ ਸਲਾਨਾਂ ਰਿਪੋਰਟ ਪੜ੍ਹਕੇ ਸੁਣਾਈ ਗਈ। ਇਸ ਮੌਕੇ ਉੱਤੇ ਮੈਡਮ ਬੇਲਾ ਸਚਦੇਵਾ ਨੇ ਦੱਸਿਆ ਕਿ ਉਨ੍ਹਾਂ ਦੇ ਕਲੱਬ ਦਾ ਮਕਸਦ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨਾ ਅਤੇ ਨਾਰੀ ਸ਼ਕਤੀ ਦੀ ਉੱਨਤੀ ਦੇ ਪ੍ਰਤੀ ਕਾਰਜ਼ ਕਰਨਾਂ ਹੈ। ਉਨ੍ਹਾਂ ਨੇ ਵਾਤਾਵਰਣ ਨੂੰ ਸਾਫ਼ ਰੱਖਣ ਲਈ ਰੁੱਖ ਲਗਾਉਣ ਅਤੇ ਪਾਣੀ ਨੂੰ ਬਚਾਉਣ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਲੱਬ ਦੀ ਬਰਨਾਲਾ ਇਕਾਈ ਨੂੰ ਕੈਂਸਰ ਵਰਗੀ ਖਤਰਨਾਕ ਰੋਗ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਗਾਉਣ ਲਈ ਵੀ ਕਿਹਾ। ਇਸ ਮੌਕੇ ਮਦਰ ਡੇ ਵੀ ਮਨਾਇਆ ਗਿਆ। ਆਏ ਹੋਏ ਮਹਿਮਾਨਾਂ ਨੂੰ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਜ਼ਿਲ੍ਹਾ ਚੇਅਰਮੈਨ ਦੁਆਰਾ ਕੇਕ ਕੱਟਿਆ ਗਿਆ ਅਤੇ ਸਨੈਕਸ ਪਾਰਟੀ ਕੀਤੀ ਗਈ। ਇਸ ਮੌਕੇ ਉੱਤੇ ਕਲੱਬ ਦੀ ਸਕੱਤਰ ਸ਼ਸ਼ੀ ਗੋਇਲ, ਖਜ਼ਾਨਚੀ ਨੀਲਮ ਗਰਗ, ਐਡੀਟਰ ਤਾਨਿਆ ਗੋਇਲ, ਆਈ ਐਸ ਓ ਸੀਮਾ ਸ਼ਰਮਾ, ਆਸ਼ਾ ਗਰਗ ਅਤੇ ਸੁਸ਼ੀਲ ਗਰਗ ਆਦਿ ਮੌਜੂਦ ਸਨ।
ਕਾਲਰ ਪਾਕੇ ਤਾਜਪੋਸ਼ੀ ਕਰਦੇ ਹੋਏ ਅਤੇ ਹਾਜਿਰ ਕਲੱਬ ਮੈਂਬਰ
0 comments:
एक टिप्पणी भेजें