Contact for Advertising

Contact for Advertising

Latest News

सोमवार, 8 मई 2023

ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਲਗਾਇਆ ਖ਼ੂਨਦਾਨ ਅਤੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ

 ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਲਗਾਇਆ ਖ਼ੂਨਦਾਨ  ਅਤੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ

ਬਰਨਾਲਾ 08 ਮਈ (ਸੁਖਵਿੰਦਰ ਸਿੰਘ ਭੰਡਾਰੀ)  ਅੱਜ ਪਿੰਡ ਠੀਕਰੀਵਾਲਾ ਵਿਖੇ ਵਿਸ਼ਵ ਰੈੱਡ ਕਰਾਸ ਦਿਵਸ ਨੂੰ ਸਮਰਪਿਤ ਪੂਨਮਦੀਪ ਕੌਰ ਆਈ.ਏ.ਐੱਸ, ਡਿਪਟੀ ਕਮਿਸ਼ਨਰ ਕਮ ਪ੍ਰਧਾਨ, ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਇੰਡੀਅਨ ਰੈੱਡ ਕਰਾਸ ਸੁਸਾਇਟੀ,ਜ਼ਿਲ੍ਹਾ ਬਰਾਂਚ, ਬਰਨਾਲਾ ਅਤੇ ਆਸਰਾ ਸੋਸ਼ਲ ਵੈਲਫੇਅਰ ਕਲੱਬ, ਬਰਨਾਲਾ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਖੂਨਦਾਨ ਅਤੇ ਅੱਖਾਂ ਦੇ ਫਰੀ ਚੈਕਅੱਪ ਕੈਪ  ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਿਵਲ ਹਸਪਤਾਲ-ਬਰਨਾਲਾ ਦੇ ਬਲੱਡ ਬੈਂਕ ਵਲੋਂ ਡਾ. ਯੋਗਿਤਾ ਬਾਲਾ ਬੀ.ਟੀ.ਓ ਅਤੇ ਉਹਨਾਂ ਦੀ ਸਮੁੱਚੀ ਟੀਮ ਰਾਹੀਂ ਖ਼ੂਨ ਇਕੱਤਰ ਕੀਤਾ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗ੍ਰਾਮ ਪੰਚਾਇਤ ਪਿੰਡ ਠੀਕਰੀਵਾਲਾ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ। ਇਸ ਸਮੇਂ ਅੱਖਾਂ ਦੇ ਚੈਕਅੱਪ ਲਈ ਪ੍ਰੇਮ ਆਈ ਹਸਪਤਾਲ, ਬਰਨਾਲਾ ਦੇ ਮਾਹਿਰ ਡਾਕਟਰਾਂ ਅਤੇ ਉਹਨਾਂ ਦੇ ਅਮਲੇ ਵੱਲੋਂ ਕੁੱਲ 327 ਮਰੀਜਾਂ ਦਾ ਫਰੀ ਅੱਖਾਂ ਦਾ ਚੈਕਅੱਪ ਕੀਤਾ ਗਿਆ ਅਤੇ ਇਹਨਾਂ ਸਾਰਿਆਂ ਨੂੰ ਲੋੜ ਅਨੁਸਾਰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ, ਜਿਹਨਾਂ ਵਿੱਚੋਂ 185 ਮਰੀਜ਼ਾਂ ਨੂੰ ਮੁਫਤ ਐਨਕਾਂ ਮੁਹੱਈਆਂ ਕਰਵਾਈਆਂ ਗਈਆਂ। ਇਸ ਕੈਂਪ ਵਿੱਚ ਦਾਨੀਆਂ ਵਲੋਂ 32 ਯੂਨਿਟ ਖ਼ੂਨ ਦਾਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਰੈੱਡ ਕਰਾਸ ਸੁਸਾਇਟੀ ਬਰਨਾਲਾ ਦੇ ਸਕੱਤਰ ਸਰਵਨ ਸਿੰਘ ਅਤੇ ਆਸਰਾ ਸੋਸ਼ਲ ਵੈਲਫੇਅਰ ਕਲੱਬ ਦੇ ਪ੍ਰਧਾਨ ਰਾਜੇਸ਼ ਭੂਟਾਨੀ ਨੇ ਦੱਸਿਆ ਕਿ  ਇੰਡੀਅਨ ਰੈੱਡ ਕਰਾਸ ਸੁਸਾਇਟੀ ਵਲੋਂ ਰਿਫਰੈਸ਼ਮੈਂਟ ਦਾ ਇੰਤਜ਼ਾਮ ਕੀਤਾ ਗਿਆ ਅਤੇ ਖ਼ੂਨ ਦਾਨੀਆਂ ਨੂੰ ਰੈੱਡ ਕਰਾਸ ਮੈਡਲ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਗੁਰਮੀਤ ਸਿੰਘ ਮੀਮਸਾ ਪ੍ਰਧਾਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜੋਨ ਬਰਨਾਲਾ, ਮੋਨੂੰ ਗੋਇਲ ਸੀਨੀਅਰ ਭਾਜਪਾ ਆਗੂ,  ਕਿਰਨਜੀਤ ਸਿੰਘ ਹੈਪੀ-ਸਰਪੰਚ,  ਪ੍ਰਗਟ ਸਿੰਘ-ਸਾਬਕਾ ਸਰਪੰਚ,  ਗੁਰਮੀਤ ਸਿੰਘ ਮਹੰਤ, ਜਗਸੀਰ ਸਿੰਘ ਔਲਖ ਪ੍ਰਧਾਨ,  ਰਾਮ ਸਿੰਘ- ਮੀਤ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਆਸਰਾ ਸ਼ੋਸ਼ਲ ਵੈਲਫੇਅਰ ਕਲੱਬ ਦੇ ਪ੍ਰਧਾਨ  ਰਾਜੇਸ਼  ਭੁਟਾਨੀ, ਹਰਚਰਨ ਸਿੰਘ ਕਨੂੰਗੋ, ਹਿਮਾਂਸ਼ੂ ਗੌਤਮ, ਗੁਰਸੇਵਕ ਸਿੰਘ ਸੰਧੂ ਪਟਵਾਰੀ ਅਤੇ ਆਸ਼ੀਸ਼ ਪੂਰਾ ਸਮਾਂ ਹਾਜ਼ਰ ਰਹੇ।

 ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਲਗਾਇਆ ਖ਼ੂਨਦਾਨ  ਅਤੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ
  • Title : ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਲਗਾਇਆ ਖ਼ੂਨਦਾਨ ਅਤੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ
  • Posted by :
  • Date : मई 08, 2023
  • Labels :
  • Blogger Comments
  • Facebook Comments

0 comments:

एक टिप्पणी भेजें

Top