Contact for Advertising

Contact for Advertising

Latest News

सोमवार, 29 मई 2023

ਕਸਬਾ ਹੰਡਿਆਇਆ ਦੀ ਬਹੁਪੱਖੀ ਅਤੇ ਬੁਲੰਦ ਸ਼ਖ਼ਸੀਅਤ ਬਸਾਵਾ ਸਿੰਘ ਭਰੀ

 ਸਨਮਾਨ ਸਮਾਰੋਹ ਤੇ ਵਿਸ਼ੇਸ਼।

ਕਸਬਾ ਹੰਡਿਆਇਆ ਦੀ ਬਹੁਪੱਖੀ ਅਤੇ ਬੁਲੰਦ ਸ਼ਖ਼ਸੀਅਤ ਬਸਾਵਾ ਸਿੰਘ ਭਰੀ

ਬਰਨਾਲਾ ਜ਼ਿਲ੍ਹੇ ਦੇ ਕਸਬਾ ਹੰਡਿਆਇਆ ਦੀ ਮਿਕਨਾਤੀਸੀ ਸ਼ਖ਼ਸੀਅਤ ਬਸਾਵਾ ਸਿੰਘ ਭਰੀ ਪਿਤਾ ਸਰਦਾਰ ਜੱਗਰ ਸਿੰਘ ਦੇ ਘਰ ਅਤੇ ਮਾਤਾ ਸੁਰਜੀਤ ਕੌਰ ਦੀ ਕੁੱਖੋਂ 25 ਜੂਨ 1982 ਨੂੰ ਜਨਮ ਲਿਆ I ਬਸਾਵਾ ਸਿੰਘ ਭਰੀ ਬਚਪਨ ਤੋਂ ਹੀ ਸੰਤ ਬਾਬਾ ਸਾਧੂ ਸਿੰਘ ਜੀ ਦੇ ਅਸਥਾਨ ਗੁਰਦੁਆਰਾ ਸੱਚਾ ਗੁਰੂਸਰ ਨਾਲ ਜੁੜ ਗਏ , ਜਿਥੇ ਰਹਿ ਕੇ ਗੁਰਬਾਣੀ ਦੀ ਸੰਥਿਆ ਪ੍ਰਾਪਤ ਕੀਤੀ ਅਤੇ ਗੁਰੂਘਰ ਦੀ ਸੇਵਾ ਕੀਤੀ। ਉਸ ਤੋਂ ਬਾਅਦ ਬਸਾਵਾ ਸਿੰਘ ਭਰੀ ਨੇ ਸਟੈਂਡਰਡ ਕੰਬਾਈਨ ਕਾਰਪੋਰੇਸ਼ਨ ਇੰਡੀਆ ਲਿਮਟਿਡ ਹੰਡਿਆਇਆ ਵਿਖੇ 9 ਸਾਲ ਸਰਵਿਸ ਕੀਤੀ। ਇਸ ਸਮੇਂ ਇਹਨਾਂ ਦੀ ਮੁਲਾਕਾਤ ਵਾਤਾਵਰਨ ਪ੍ਰੇਮੀ ਮੋਹਨ ਸਿੰਘ ਖਾਲਸਾ ਅਤੇ ਪੰਛੀ ਪ੍ਰੇਮੀ ਸੰਦੀਪ ਸਿੰਘ ਧੌਲਾ ਨਾਲ ਹੋਈ। ਬਸਾਵਾ ਸਿੰਘ ਭਰੀ ਅੰਦਰ ਮਾਨਵਤਾ ਦੀ ਸੇਵਾ, ਵਾਤਾਵਰਨ ਦੀ ਸ਼ੁੱਧਤਾ ਅਤੇ ਪੰਛੀਆਂ ਦੀਆਂ ਅਲੋਪ ਹੋ ਰਹੀਆਂ ਪਰਜਾਤੀਆਂ ਨੂੰ ਬਚਾਉਣ ਭਾਵਨਾ ਪੈਦਾ ਹੋਈ। ਇਸ ਤੋਂ ਬਾਅਦ ਬਸਾਵਾ ਸਿੰਘ ਭਰੀ ਦਾ ਵਿਆਹ ਬੀਬੀ ਕਿਰਨਦੀਪ ਕੌਰ ਸਪੁੱਤਰੀ ਸਰਦਾਰ ਲੀਲਾ ਸਿੰਘ ਨਿਵਾਸੀ ਪਿੰਡ ਕੋਟਲੱਲੂ ਜ਼ਿਲ੍ਹਾ ਮਾਨਸਾ ਨਾਲ 29 ਫਰਵਰੀ 2004 ਨੂੰ ਹੋਇਆ। ਵਿਆਹ ਤੋਂ ਬਾਅਦ ਬਸਾਵਾ ਸਿੰਘ ਭਰੀ ਨੇ ਗਿੱਲ ਕੁਲਦੀਪ ਪੁੱਤਰ ਸਰਦਾਰ ਅਮਰ ਸਿੰਘ ਗਿੱਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਹੰਡਿਆਇਆ ਨਾਲ ਮਿਲ ਕੇ ਫ਼ੋਟੋਗ੍ਰਾਫ਼ੀ ਦਾ ਕੰਮ ਸ਼ੁਰੂ ਕਰ ਲਿਆ, ਜਿਸ ਸਟੂਡੀਓ ਦਾ ਨਾਮ ਪ੍ਰੀਤ ਫ਼ੋਟੋਗ੍ਰਾਫ਼ੀ ਹੰਡਿਆਇਆ ਰੱਖਿਆ ਗਿਆ। ਸੱਚੀ ਸੁੱਚੀ ਕਿਰਤ ਕਮਾਈ ਨਾਲ ਅਸੀਂ ਇਕ ਪਲਾਟ ਲਿਆ ਜਿਸ ਵਿੱਚ ਇੱਕ ਬਹੁਤ ਹੀ ਸੋਹਣਾ ਸਟੂਡੀਓ ਬਣਾਇਆ ਗਿਆ।ਇਸ ਸਮੇਂ ਮੇਰਾ ਭਰਾਵਾਂ ਵਰਗਾ ਦੋਸਤ ਗਿੱਲ ਕੁਲਦੀਪ ਕੈਨੇਡਾ ਚਲਿਆ ਗਿਆ। ਜਿਸ ਨੇ ਕੈਨੇਡਾ ਵਿੱਚ ਵੀ ਪ੍ਰੀਤ ਫ਼ੋਟੋਗ੍ਰਾਫ਼ੀ ਨਾਮ ਹੇਠ ਫ਼ੋਟੋਗ੍ਰਾਫ਼ੀ ਦਾ ਕੰਮ ਸ਼ੁਰੂ ਕੀਤਾ ਅਤੇ ਕੰਮ ਵਧੀਆ ਚੱਲ ਰਿਹਾ ਹੈ। ਵਰਨਯੋਗ ਹੈ ਕਿ ਇਹਨਾਂ ਦੋਵਾਂ ਦੋਸਤਾਂ ਨੇ ਅੱਜ ਤੱਕ ਇਕ ਦੂਜੇ ਨੂੰ ਕੌੜਾ ਸ਼ਬਦ ਨਹੀ ਬੋਲਿਆ ਹਮੇਸ਼ਾ ਸਕੇ ਭਰਾਵਾਂ ਨਾਲੋਂ ਵੱਧ ਕੇ ਇਕ ਦੂਜੇ ਦਾ ਸਾਥ ਦਿੱਤਾ। ਵਾਹਿਗੂਰੁ ਜੀ ਦੀ ਕਿਰਪਾ ਨਾਲ ਪ੍ਰੀਤ ਫ਼ੋਟੋਗ੍ਰਾਫ਼ੀ ਦਾ ਕੰਮ ਹੰਡਿਆਇਆ ਤੋਂ ਸ਼ੁਰੂ ਹੋ ਕੇ ਕੈਨੇਡਾ ਵਿਖੇ ਪੁਹੰਚ ਗਿਆ। ਬਸਾਵਾ ਸਿੰਘ ਭਰੀ ਦੇ ਪਿਤਾ ਸਰਦਾਰ ਜੱਗਰ ਸਿੰਘ ਭਰੀ ਸਾਬਕਾ ਨਗਰ ਕੌਂਸਲਰ ਲੋਕਾਂ ਚ ਬੜੇ ਹਰਮਨ ਪਿਆਰੇ ਅਤੇ ਮਕਬੂਲ ਰਹੇ। ਬਸਾਵਾ ਸਿੰਘ ਦੀ ਪਤਨੀ ਬੀਬੀ ਕਿਰਨਦੀਪ ਕੌਰ ਇਹਨਾਂ ਨੂੰ ਹਰ ਕੰਮ ਵਿੱਚ ਪੂਰਾ ਸਹਿਯੋਗ ਦੇ ਰਹੀ ਹੈ। ਇਹਨਾਂ ਦੇ ਦੋ ਬੱਚੇ ਲੜਕੀ ਕੋਮਲਪ੍ਰੀਤ ਕੌਰ ਜੋ ਹੁਣੇ ਬਾਰ੍ਹਵੀਂ ਕਲਾਸ ਨਾਨ ਮੈਡੀਕਲ ਗਰੁੱਪ ਵਿੱਚੋ 90 ਪ੍ਰਤੀਸ਼ਤ ਅੰਕ ਲੈ ਕੇ ਆਪਣੀ ਕਲਾਸ ਵਿੱਚੋਂ ਪਹਿਲੇ ਦਰਜੇ ਤੇ ਆਈ ਹੈ। ਅਤੇ ਬੇਟਾ ਯੋਧਬੀਰ ਸਿੰਘ ਸੱਤਵੀਂ ਕਲਾਸ ਵਿੱਚ ਪੜ੍ਹਦਾ ਹੈ ਜੋ ਨੈੱਟਬਾਲ ਅਤੇ ਬਾਸਕਿਟਬਾਲ ਦਾ ਪਲੇਅਰ ਵੀ ਹੈ। ਬਸਾਵਾ ਸਿੰਘ ਨੇ ਆਪਣੇ ਜੀਵਨ ਵਿੱਚ ਅਣਗਿਣਤ ਬੂਟੇ ਲਗਾਏ ਗਏ ਜੋ ਅੱਜ ਦਰੱਖਤਾਂ ਦਾ ਰੂਪ ਧਾਰਨ ਕਰ ਚੁੱਕੇ ਹਨ। ਬਸਾਵਾ ਸਿੰਘ ਨੇ ਆਪਣੇ ਘਰ ਦੇ ਆਸ ਪਾਸ ਪੰਛੀਆਂ ਦੇ ਲਈ ਕਾਫ਼ੀ ਆਲ੍ਹਣੇ ਵੀ ਲਾਏ ਹੋਏ ਹਨ ਜਿਨ੍ਹਾਂ ਨੂੰ ਦੇਸੀ ਚਿੜੀਆਂ ਨੇ ਆਬਾਦ ਕੀਤਾ ਹੋਇਆ ਹੈ। ਇਹਨਾਂ ਦੇ ਘਰ ਸਵੇਰੇ ਸਵੇਰੇ ਅਣਗਿਣਤ ਦੇਸੀ ਚਿੜੀਆਂ ਦੇਖੀਆ ਜਾ ਸਕਦੀਆਂ ਹਨ।  ਬਸਾਵਾ ਸਿੰਘ ਆਪਣੇ ਪਿੰਡ ਹੰਡਿਆਇਆ ਦੇ ਵਿੱਚ ਹੰਡਿਆਇਆ ਸੋਸ਼ਲ ਵੈਲਫੇਅਰ ਕਲੱਬ ਵੀ ਚਲਾ ਰਹੇ ਹਨ। ਸਾਡੇ ਲਈ ਬੜੇ ਮਾਨ ਵਾਲੀ ਗੱਲ ਹੈ ਕਿ ਬਰਨਾਲਾ ਜ਼ਿਲ੍ਹੇ ਵਿੱਚ ਧੀਆਂ ਦਾ ਲੋਹੜੀ ਮੇਲਾ ਮਨਾਉਣ ਦੀ ਸ਼ੁਰੂਆਤ ਸਾਡੇ ਕਲੱਬ ਵੱਲੋ ਕੀਤੀ ਗਈ ਸੀ। ਬਸਾਵਾ ਸਿੰਘ ਖੁਦ ਇੱਕ ਬਹੁਤ ਵਧੀਆ ਪੱਤਰਕਾਰ ਵੀ ਹਨ।ਪ੍ਰੋਗਰੈਸਿਵ ਸੀਨੀਅਰ ਸਿਟੀਜਨ ਸੋਸਾਇਟੀ ਅਤੇ ਸੂਰਿਆਵੰਸ਼ੀ ਖੱਤਰੀ ਸਭਾ ਬਰਨਾਲਾ ਵੱਲ੍ਹੋ ਇਨ੍ਹਾਂ ਦਾ 31ਮਈ ਨੂੰ ਸ਼ਾਨਦਾਰ ਸਨਮਾਨ ਕੀਤਾ ਜਾ ਰਿਹਾ ਹੈ । ਵੱਲ੍ਹੋਂ:- ਸੁਖਵਿੰਦਰ ਸਿੰਘ ਭੰਡਾਰੀ      ਸਬ ਐਡੀਟਰ ਸੱਚੀ ਖ਼ਬਰ

ਕਸਬਾ ਹੰਡਿਆਇਆ ਦੀ ਬਹੁਪੱਖੀ ਅਤੇ ਬੁਲੰਦ ਸ਼ਖ਼ਸੀਅਤ ਬਸਾਵਾ ਸਿੰਘ ਭਰੀ
  • Title : ਕਸਬਾ ਹੰਡਿਆਇਆ ਦੀ ਬਹੁਪੱਖੀ ਅਤੇ ਬੁਲੰਦ ਸ਼ਖ਼ਸੀਅਤ ਬਸਾਵਾ ਸਿੰਘ ਭਰੀ
  • Posted by :
  • Date : मई 29, 2023
  • Labels :
  • Blogger Comments
  • Facebook Comments

0 comments:

एक टिप्पणी भेजें

Top