Contact for Advertising

Contact for Advertising

Latest News

शुक्रवार, 5 मई 2023

* ਬਲਾਕ ਮੂਨਕ ਮਨਾਇਆ ਗਿਆ ਰਾਸ਼ਟਰੀ ਡੀ-ਵਾਰਮਿੰਗ ਸਮਾਪਤੀ ਦਿਵਸ

 * ਬਲਾਕ ਮੂਨਕ ਮਨਾਇਆ  ਗਿਆ ਰਾਸ਼ਟਰੀ ਡੀ-ਵਾਰਮਿੰਗ ਸਮਾਪਤੀ ਦਿਵਸ


** 1 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਖੁਆਈ ਗਈ ਪੇਟ ਦੇ ਕੀੜੇ ਮਾਰਨ ਦੀ ਗੋਲੀ 

    ਕਮਲੇਸ਼ ਗੋਇਲ ਖਨੌਰੀ 

ਮੂਨਕ  05 ਮਈ - ਸਿਵਲ ਸਰਜਨ ਸੰਗਰੂਰ ਡਾ. ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਵਿੰਦਰ ਸਿੰਘ ਭੱਟੀ ਦੀ ਦੇਖ ਰੇਖ ਵਿੱਚ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤ ਕਰਵਾ ਕੇ ਸਿਹਤਮੰਦ ਬਣਾਉਣ ਦੇ ਉਦੇਸ਼ ਨਾਲ  ਸਿਹਤ ਬਲਾਕ ਮੂਨਕ ਵਿੱਚ ਰਾਸ਼ਟਰੀ ਡੀ-ਵਾਰਮਿੰਗ ਸਮਾਪਤੀ ਦਿਵਸ ਮਨਾਇਆ ਗਿਆ। ਆਈ.ਈ.ਸੀ ਨੋਡਲ ਅਫ਼ਸਰ ਹਰਦੀਪ ਜਿੰਦਲ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਰਾਸ਼ਟਰੀ ਡੀ ਵਾਰਮਿੰਗ ਸਮਾਪਤੀ ਦਿਵਸ ਮੋਕੇ ਬਲਾਕ ਦੇ 1 ਸਾਲ ਤੋਂ 19 ਸਾਲ ਤੱਕ ਦੇ ਅਲਬੈਂਡਾਜੋਲ ਦੀ ਖੁਰਾਕ ਲੈਣ ਤੋਂ ਕਿਸੇ ਕਰਨ ਵਾਂਝੇ ਰਹੇ  ਬੱਚਿਆਂ ਨੂੰ ਅਲਬੈਂਡਾਜੋਲ ਦੀ ਗੋਲੀ ਖੁਆਈ  ਗਈ। ਉਹਨਾਂ ਕਿਹਾ ਕਿ 2 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਪੂਰੀ ਗੋਲੀ ਅਤੇ 1 ਤੋਂ 2 ਸਾਲ ਤੱਕ ਦੇ ਬੱਚਿਆਂ ਨੂੰ ਐਲਬੈਂਡਾਜੋਲ ਦੀ ਅੱਧੀ ਗੋਲੀ ਖੁਆਈ ਗਈ। ਉਹਨਾਂ ਦੱਸਿਆਂ ਕਿ ਸਿਹਤ ਬਲਾਕ ਦੇ ਸਾਰੇ ਸਰਕਾਰੀ, ਮਾਨਤਾ ਪ੍ਰਾਪਤ, ਪ੍ਰਾਈਵੇਟ ਸਕੂਲਾਂ, ਕਾਲਜਾਂ, ਆਈ ਲੈਟਸ ਸੈਂਟਰਾਂ ਵਿਚ ਪੜਦੇ, ਆਂਗਣਵਾੜੀ ਸੈਟਰਾਂ ਵਿੱਚ ਦਰਜ,ਸਲਮ ਏਰੀਆ,ਪਥੇਰਾਂ ਕਿਸੇ ਕਰਾਨ ਪੜਾਈ ਛੱਡ ਚੁੱਕੇ 1 ਤੋਂ 19 ਸਾਲ ਤੱਕ ਦੇ ਬਚਿਆਂ ਨੂੰ ਇਹ ਗੋਲੀ ਖੁਆਈ ਗਈ। ਉਹਨਾਂ ਦੱਸਿਆਂ ਕਿ ਇਸ ਮੁਹਿੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਸਿੱਖਿਆ ਵਿਭਾਗ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਆਦਿ ਦਾ ਸਹਿਯੋਗ ਲਿਆ ਗਿਆ।  ਓਨ੍ਹਾਂ ਇਹ ਵੀ ਦੱਸਿਆ ਕਿ ਇਹ ਗੋਲੀ ਬੱਚਿਆਂ ਨੂੰ ਖਾਲੀ ਪੇਟ ਨਹੀਂ ਦਿੱਤੀ ਜਾਂਦੀ। ਉਨ੍ਹਾਂ ਦੱਸਿਆਂ ਕਿ ਸਿਹਤ ਵਿਭਾਗ ਦੇ ਇਸ ਉਪਰਾਲੇ ਨਾਲ ਲੱਖਾਂ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਰਾਹਤ ਮਿਲੇਗੀ, ਕਿਉਂਕਿ ਜਿਆਦਾਤਰ ਬੱਚਿਆਂ ਵਿਚ ਪੇਟ ਦੇ ਕੀੜਿਆਂ ਕਾਰਣ ਰੋਜਾਨਾਂ ਦੀ ਖੁਰਾਕ ਦੇ ਘੱਟਣ ਕਾਰਣ ਸਰੀਰਕ ਕਮਜੋਰੀ, ਖੂਨ ਦੀ ਕਮੀ ਦੇ ਨਾਲ-ਨਾਲ ਬੱਚਿਆਂ ਵਿਚ ਚਿੜ-ਚਿੜਾਪਣ ਦੇਖਣ ਵਿਚ ਆਉਂਦਾ ਹੈ। ਪਰ ਹੁਣ ਇਸ ਦਵਾਈ ਦੀ ਖੁਰਾਕ ਨਾਲ ਬੱਚਿਆਂ ਨੂੰ ਬਿਮਾਰੀਆਂ ਦੇ ਨਾਲ ਖੂਨ ਦੀ ਕਮੀ ਤੋਂ ਵੀ ਛੁੱਟਕਾਰਾ ਮਿਲੇਗਾ।

 * ਬਲਾਕ ਮੂਨਕ ਮਨਾਇਆ  ਗਿਆ ਰਾਸ਼ਟਰੀ ਡੀ-ਵਾਰਮਿੰਗ ਸਮਾਪਤੀ ਦਿਵਸ
  • Title : * ਬਲਾਕ ਮੂਨਕ ਮਨਾਇਆ ਗਿਆ ਰਾਸ਼ਟਰੀ ਡੀ-ਵਾਰਮਿੰਗ ਸਮਾਪਤੀ ਦਿਵਸ
  • Posted by :
  • Date : मई 05, 2023
  • Labels :
  • Blogger Comments
  • Facebook Comments

0 comments:

एक टिप्पणी भेजें

Top