ਪਿੰਡ ਬਨਾਰਸੀ ਦਾ ਸਰਕਾਰੀ ਹਾਈ ਸਕੂਲ ਚਾਰੇ ਪਾਸੇ ਮਾਰ ਰਿਹਾ ਹੈ ਮੱਲਾਂ
ਕਮਲੇਸ਼ ਗੋਇਲ ਖਨੌਰੀ
ਖਨੌਰੀ 19 ਮਈ - ਪਿੰਡ ਬਨਾਰਸੀ ਦਾ ਸਰਕਾਰੀ ਹਾਈ ਸਕੂਲ ਲਗਾਤਾਰ ਇੱਕ ਤੋਂ ਇੱਕ ਪ੍ਰਾਪਤੀਆਂ ਕਰ ਰਿਹਾ ਹੈ l ਪਿਛਲੇ ਦਿਨਾਂ ਵਿਚ ਪੰਜ ਵਿਦਿਆਰਥੀਆਂ ਦਾ ਸਕੂਲ ਆਫ ਐਮੀਨੈਂਸ ਲਈ ਚੁਣੇ ਜਾਣਾ ਇਸ ਗੱਲ ਨੂੰ ਸਾਬਿਤ ਕਰਦਾ ਹੈ ਅਤੇ ਅੱਜ ਪਿੰਡ ਵਾਸੀਆਂ ਲਈ ਇੱਕ ਹੋਰ ਖੁਸ਼ਖਬਰੀ ਹੈ। ਮਿਤੀ 18-05-2023 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਨਕ ਵਿਖੇ ਰਿਜਰਵ ਬੈਂਕ ਆਫ ਇੰਡੀਆ ਵੱਲੋਂ ਮੂਨਕ ਤਹਿਸੀਲ ਪੱਧਰ ਤੇ ਇਕ ਫਾਇਨੈਂਸ਼ੀਅਲ ਲਿਟਰੇਸੀ ਕੁਇਜ ਕੰਪੀਟੀਸ਼ਨ ਕਰਵਾਇਆ ਗਿਆ। ਇਸ ਕੰਪੀਟੀਸ਼ਨ ਵਿਚ ਮੂਨਕ ਤਹਿਸੀਲ ਦੇ 32 ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੁਕਾਬਲੇ ਵਿਚ ਸਰਕਾਰੀ ਹਾਈ ਸਕੂਲ ਬਨਾਰਸੀ ਦੀਆਂ ਦਸਵੀਂ ਜਮਾਤ ਦੀਆਂ ਵਿਦਿਆਰਥੀ ਮਹਿਕਪ੍ਰੀਤ ਕੌਰ ਪੁਤਰੀ ਸ਼੍ਰੀ ਸੁਖਦੇਵ ਸਿੰਘ ਅਤੇ ਜਸਪ੍ਰੀਤ ਕੌਰ ਪੁਤਰੀ ਰਾਜੇਸ਼ ਕੁਮਾਰ, ਨੇ ਦੂਜਾ ਸਥਾਨ ਹਾਸਿਲ ਕੀਤਾ । ਇਹਨਾਂ ਵਿਦਿਆਰਥੀਆਂ ਨੂੰ ਰਿਜਰਵ ਬੈਂਕ ਆਫ ਇੰਡੀਆ ਵੱਲੋਂ ਦੋ-ਦੋ ਹਜਾਰ ਇਨਾਮ ਰਾਸ਼ੀ, ਸਿਲਵਰ ਮੈਡਲ ਅਤੇ ਦੂਜੇ ਸਥਾਨ ਦੇ ਸਰਟੀਫਿਕੇਟ ਦਿੱਤੇ ਗਏ। ਇਹਨਾਂ ਵਿਦਿਆਰਥੀਆਂ ਨੇ ਕੰਪੀਟੀਸ਼ਨ ਵਿਚ ਦੂਜਾ ਸਥਾਨ ਹਾਸਿਲ ਕਰਕੇ ਆਪਣਾ ਆਪਣੇ ਮਾਪਿਆਂ ਆਪਣੇ ਸਕੂਲ ਦਾ ਅਤੇ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ। ਸਕੂਲ ਦੇ ਹੈਡਮਾਸਟਰ ਮੁਕੇਸ਼ ਧਾਰੀਵਾਲ ਅਤੇ ਪੂਰੇ ਸਟਾਫ ਨੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਹੌਂਸਲਾ ਅਫਜਾਈ ਕੀਤੀ ਅਤੇ ਕਾਮਨਾ ਕੀਤੀ ਕਿ ਸਕੂਲ ਦੇ ਵਿਦਿਆਰਥੀ ਇਸੇ ਤਰਾਂ ਮਿਹਨਤ ਕਰਕੇ ਭਵਿੱਖ ਵਿਚ ਵੀ ਆਪਣੇ ਪਿੰਡ ਅਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕਰਨਗੇ। ਗਾਇਡ ਟੀਚਰ ਸ਼੍ਰੀ ਰਾਜੇਸ਼ ਕੁਮਾਰ ਅੰਗਰੇਜੀ ਮਾਸਟਰ ਨੇ ਦੱਸਿਆ ਕਿ ਵਿਦਿਆਰਥੀ ਬਹੁਤ ਮਿਹਨਤੀ ਹਨ ਅਤੇ ਜੋਸ਼ ਵਿਚ ਸਨ ਪਰੰਤੂ ਤਿਆਰੀ ਲਈ ਸਮੇਂ ਦੀ ਘਾਟ ਕਾਰਨ ਵਿਦਿਆਰਥੀ ਪਹਿਲੇ ਸਥਾਨ ਤੋਂ ਸਿਰਫ ਇਕ ਨੰਬਰ ਤੋਂ ਦੂਰ ਰਹਿ ਗਏ। ਵਿਦਿਆਰਥੀਆਂ ਨੇ ਕਿਹਾ ਕਿ ਉਹ ਭਵਿੱਖ ਵਿਚ ਹੋਰ ਮਿਹਨਤ ਕਰਕੇ ਆਪਣਾ ਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕਰਨਗੇ।
0 comments:
एक टिप्पणी भेजें