Contact for Advertising

Contact for Advertising

Latest News

सोमवार, 29 मई 2023

ਸੰਗਰੂਰ ਦੀ ਧੀ ਡਾ. ਜਿੰਮੀ ਸ਼ਰਮਾ ਕੁੁਰੂਕਸ਼ੈਤਰ ਯੂਨੀਵਰਸਿਟੀ ਦੀ ਐਸੋਸੀਏਟ ਪ੍ਰੋਫੈਸਰ ਪਦਉਨਤ

 ਸੰਗਰੂਰ ਦੀ ਧੀ ਡਾ. ਜਿੰਮੀ ਸ਼ਰਮਾ ਕੁੁਰੂਕਸ਼ੈਤਰ ਯੂਨੀਵਰਸਿਟੀ ਦੀ ਐਸੋਸੀਏਟ ਪ੍ਰੋਫੈਸਰ ਪਦਉਨਤ

ਸੰਗਰੂਰ, 29 ਮਈ ( ਸਹਿਕਾਰਤਾ ਆਡਿਟ ਵਿਭਾਗ ਦੇ ਰਿਟਾਇਰਡ ਸੀਨੀਅਰ ਆਡੀਟਰ,ਸ਼੍ਰੀ ਨਰਿੰਦਰ ਸ਼ਰਮਾ ਨਿਵਾਸੀ ਕੈਪਟਨ ਕਰਮ ਸਿੰਘ ਨਗਰ, ਸੰਗਰੂਰ ਦੀ  ਧੀ ਡਾ. ਜਿੰਮੀ ਸ਼ਰਮਾ ਕੁੁਰੂਕਸ਼ੈਤਰ ਇੰਸਟੀਚਿਊਟ ਸਟੱਡੀਜ਼ ਦੇ ਅੰਗਰੇਜੀ ਵਿਭਾਗ ਵਿਚ ਬਤੌਰ ਅਸਿਸਟੈਂਟ ਪ੍ਰੋਫੈਸਰ 12 ਸਾਲਾਂ ਤੋਂ ਕੰਮ ਕਰ ਰਹੀ ਹੈ, ਜਿਨ੍ਹਾਂ ਨੂੰ ਕੇਸ ਤਹਿਤ ਐਸੋਸੀਏਟ ਪ੍ਰੋਫੈਸਰ ਦੇ ਅਹੁਦੇ ’ਤੇ ਪਦਉਨਤ ਕਰ ਦਿੱਤਾ ਗਿਆ ਹੈ। ਇਸ ਪਦਉਨਤੀ ਨੂੰ ਲੈ ਕੇ ਸ਼ਹਿਰ ਵਾਸੀ   ਨਰਿੰਦਰ ਸ਼ਰਮਾ ਅਤੇ ਕਾਂਤਾ ਸ਼ਰਮਾ ਨੂੰ ਵਧਾਈਆਂ ਦੇ ਰਹੇ ਹਨ ਅਤੇ ਉਨ੍ਹਾਂ ਦੇ ਉਜਵੱਲ ਭਵਿੱਖ ਦੀ ਕਾਮਨਾ ਕਰ ਰਹੇ ਹਾਂ। ਡਾ. ਸ਼ਰਮਾ ਆਈ.ਆਈ ਐਚ ਐਮ ਵਿਚ ਲਿਟਰੇਰੀ ਕਲੱਬ ਦੇ ਹੈਡ ਵੀ ਹਨ। ਡਾ. ਸ਼ਰਮਾ ਨੇ ਲਿਟਰੇਚਰ ਅਤੇ ਇੰਡੀਅਨ ਸਾਇੰਸ ਫਿਕਸਨ ਰਾਈਟਿੰਗ ’ਤੇ ਕਾਫ਼ੀ ਪ੍ਰਭਾਵੀ ਕੰਮ ਕੀਤਾ ਹੈ ਅਤੇ ਉਸ ਦੀਆਂ ਜੋ ਕਵਿਤਾਵਾਂ ਹਨ ਉਹ ਮਿਊਜਿਕ ਇੰਡੀਆ, ਆਰ.ਆਈ.ਸੀ ਜਰਨਲ, ਮੇਡ ਰਿਵਰਲ, ਪੀਪੀਪੀ ਇਜਾਈਨ ਅਤੇ ਕਈ ਨਾਮੀ ਜਰਨਲਸ ਵਿਚ ਪਬਲਿਸ਼ ਹੋਈਆਂ ਹਨ। ਇਸ ਪਦਉਨਤੀ ’ਤੇ ਉਨ੍ਹਾਂ ਦੇ ਸੰਸਥਾਨ ਦੇ ਪ੍ਰਿੰ. ਪ੍ਰੋਫੈਸਰ ਸੰਜੀਵ ਗੁਪਤਾ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸਾਰੇ ਅਧਿਆਪਕ ਸਹਿਕਰਮੀ ਡਾ. ਵੰਦਨਾ, ਪ੍ਰੋ.ਪਰਮੇਸ਼ ਕੁਮਾਰ, ਪ੍ਰੋ. ਰੀਟਾ, ਪ੍ਰੋ. ਅਤੁਲ, ਪ੍ਰੋ. ਅਨੁਪੁਮਾ, ਡਾ. ਵਰਿੰਦਰਪਾਲ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੈ ਇਸ ਪਦਉਨਤੀ ’ਤੇ ਵਧਾਈ ।

ਸੰਗਰੂਰ ਦੀ ਧੀ ਡਾ. ਜਿੰਮੀ ਸ਼ਰਮਾ ਕੁੁਰੂਕਸ਼ੈਤਰ ਯੂਨੀਵਰਸਿਟੀ ਦੀ ਐਸੋਸੀਏਟ ਪ੍ਰੋਫੈਸਰ ਪਦਉਨਤ
  • Title : ਸੰਗਰੂਰ ਦੀ ਧੀ ਡਾ. ਜਿੰਮੀ ਸ਼ਰਮਾ ਕੁੁਰੂਕਸ਼ੈਤਰ ਯੂਨੀਵਰਸਿਟੀ ਦੀ ਐਸੋਸੀਏਟ ਪ੍ਰੋਫੈਸਰ ਪਦਉਨਤ
  • Posted by :
  • Date : मई 29, 2023
  • Labels :
  • Blogger Comments
  • Facebook Comments

0 comments:

एक टिप्पणी भेजें

Top