ਆਓ ਰਲ ਕੇ ਮੁਹਿੰਮ ਚਲਾਈਏ, ਵਾਤਾਵਰਣ ਨੂੰ ਸ਼ੁੱਧ ਬਣਾਈਏ ਵਿਸੇ਼ ਤੇ ਕਰਵਾਇਆ ਸੈਮੀਨਾਰ
ਬਰਨਾਲਾ, 23 ਮਈ (ਸੁਖਵਿੰਦਰ ਸਿੰਘ ਭੰਡਾਰੀ) ਵਾਤਾਵਰਣ ਸੰਭਾਲ ਗਤੀਵਿਧੀ ( ਹਰੀਆਵਲ ਪੰਜਾਬ) ਦੀ ਜ਼ਿਲ੍ਹਾ ਇਕਾਈ ਬਰਨਾਲਾ ਵੱਲੋਂ ਪ੍ਰਾਚੀਨ ਸ਼ਿਵ ਮੰਦਿਰ 22 ਏਕੜ ਬਰਨਾਲਾ ਵਿਖੇ ਆਓ ਸਾਰੇ ਮੁਹਿੰਮ ਚਲਾਈਏ, ਵਾਤਾਵਰਣ ਨੂੰ ਸ਼ੁੱਧ ਬਣਾਈਏ ਵਿਸੇ਼ ਤੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਵਾਤਾਵਰਣ ਸੰਭਾਲ ਗਤੀਵਿਧੀ ਦੇ ਰਾਸ਼ਟਰੀ ਸਹਿ ਸੰਯੋਜਕ ਰਾਕੇਸ਼ ਜੈਨ ਬਤੌਰ ਮੁੱਖ ਵਕਤਾ ਪਹੁੰਚੇ। ਇਸ ਮੌਕੇ ਆਪਣੇ ਸੰਬੋਧਨ ਤੋਂ ਪਹਿਲਾਂ ਉਨ੍ਹਾਂ ਵਾਤਾਵਰਣ ਬਾਰੇ ਇੱਕ ਗੀਤ ਸੁਣਾ ਕੇ ਸਭਨਾਂ ਨੂੰ ਮੰਤਰ ਮੁਗਧ ਕਰ ਦਿੱਤਾ। ਉਨ੍ਹਾਂ ਵਾਤਾਵਰਣ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਰੁੱਖਾਂ ਦੀ ਮਹੱਤਤਾ ਬਾਰੇ ਵਿਸਥਾਰ ਚ ਜਾਣਕਾਰੀ ਦਿੱਤੀ। ਉਨ੍ਹਾਂ ਖੇਤਾਂ ਚ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਸਾੜਨ ਤੇ ਚਿੰਤਾ ਪ੍ਰਗਟ ਕੀਤੀ ਅਤੇ ਕਿਸਾਨ ਭਰਾਵਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕੀਤੀ। ਇਸ ਮੌਕੇ ਐਡਵੋਕੇਟ ਸੰਦੀਪ ਕਸ਼ਿਅਪ ਗੋਬਿੰਦਗੜ੍ਹ ਪੰਜਾਬ ਸੰਯੋਜਕ ਨੇ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ਅਤੇ ਵਧੇਰੇ ਰੁੱਖ ਲਗਾ ਕੇ ਆਕਸੀਜਨ ਦਾ ਲੰਗਰ ਲਗਾਉਣ ਦੀ ਗੱਲ ਤੇ ਜ਼ੋਰ ਦਿੱਤਾ। ਘਰ ਵਿੱਚ ਹੀ ਫਲਾਂ ਅਤੇ ਸਬਜੀਆਂ ਆਪਣੀ ਘਰੇਲੂ ਨਰਸਰੀ ਚ ਤਿਆਰ ਕਰਨ ਲਈ ਕਿਹਾ। ਮਿੱਟੀ ਨੂੰ ਪ੍ਦੂਸ਼ਿਤ ਹੋਣ ਤੋਂ ਬਚਾਉਣ ਲਈ ਪਾਲੀਥੀਨ ਦਾ ਮੁਕੰਮਲ ਬਾਈਕਾਟ ਕਰਨ ਦਾ ਹੋਕਾ ਦਿੱਤਾ। ਸਮਾਜ ਸੇਵੀ ਸ਼ਿਆਮ ਸੁੰਦਰ ਗੁਪਤਾ ਨੇ ਸੈਮੀਨਾਰ ਚ ਪਹੁੰਚੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਵਾਤਾਵਰਣ ਪ੍ਰੇਮੀ ਰਾਜੇਸ਼ ਭੁਟਾਨੀ ਨੇ ਵਾਤਾਵਰਣ ਦੀ ਸਾਂਭ ਸੰਭਾਲ ਬਾਰੇ ਚਾਨਣਾ ਪਾਇਆ ਭੁਟਾਨੀ ਨੇ ਆ ਰਹੇ ਬਰਸਾਤ ਦੇ ਮੌਸਮ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਨੂੰ ਤੇਜ਼ ਕਰਨ ਲਈ ਕਿਹਾ। ਉਨ੍ਹਾਂ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਪਰਵਰਿਸ਼ ਕਰਨ ਤੇ ਜ਼ੋਰ ਦਿੱਤਾ। ਸਭਨਾ ਤੋਂ ਹੱਥ ਖੜੇ ਕਰਾਕੇ ਵਾਤਾਵਰਣ ਦੀ ਰੱਖਿਆ ਦਾ ਹਲਫ ਲਿਆ ਗਿਆ। ਉਨ੍ਹਾਂ ਬਰਨਾਲਾ ਵਿਖੇ ਆਪਣੇ ਇੱਕ ਦਿਨਾਂ ਦੌਰੇ ਦੌਰਾਨ ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਪ੍ਰਿੰਸੀਪਲ ਡਾਕਟਰ ਰਾਕੇਸ਼ ਜਿੰਦਲ, ਸਟਾਫ਼ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਦੋ ਯਾਦਗਾਰੀ ਰੁੱਖ ਲਗਾਕੇ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਉਪਰੰਤ ਉਦਯੋਗਿਕ ਸਿਖਲਾਈ ਸੰਸਥਾ ਲੜਕੀਆਂ ਵਿਖੇ 200 ਵਿਦਿਆਰਥਣਾਂ ਅਤੇ ਸਟਾਫ਼ ਮੈਂਬਰਾਂ ਨੂੰ ਵਿਗੜ ਰਹੇ ਵਾਤਾਵਰਣ ਨੂੰ ਦਰੁਸਤ ਕਰਨ ਲਈ ਮਨੁੱਖੀ ਜੀਵਨ ਵਿੱਚ ਮਿੱਟੀ ਪਾਣੀ ਅਤੇ ਹਵਾ ਅਤੇ ਜੀਵ ਜੰਤੂਆਂ, ਪੰਛੀਆਂ ਅਤੇ ਰੁੱਖਾਂ ਦੀ ਮਹੱਤਤਾ ਬਾਰੇ ਜਾਣੂ ਕਰਾਇਆ। ਪਿੰਡ ਧੌਲਾ ਵਿਖੇ ਪੰਛੀ ਅਤੇ ਵਾਤਾਵਰਣ ਪ੍ਰੇਮੀ ਸੰਦੀਪ ਧੌਲਾ ਨਾਲ ਮੁਲਾਕਾਤ ਕੀਤੀ ਅਤੇ ਪੰਛੀਆਂ ਦੀਆਂ ਅਲੋਪ ਹੋ ਰਹੀਆਂ ਪਰਜਾਤੀਆਂ ਬਾਰੇ ਚਰਚਾ ਕੀਤੀ। ਉਨ੍ਹਾਂ ਵਿਕਾਸ ਦੇ ਹੇਠ ਵਧ ਰਹੇ ਤਾਪਮਾਨ ਕਾਰਣ ਪਸ਼ੂ ਪੰਛੀਆਂ ਲਈ ਪਾਣੀ ਅਤੇ ਚੋਗੇ ਦਾ ਪ੍ਰਬੰਧ ਕਰਨ ਲਈ ਸਾਨੂੰ ਆਪ ਅੱਗੇ ਆ ਕੇ ਆਪਣੀ ਜ਼ਿੰਮੇਵਾਰੀ ਸਮਝ ਕੇ ਇਨਾਂ ਦੀ ਰੱਖਿਆ ਕਰਨ ਤੇ ਜੋਰ ਦਿੱਤਾ। ਉਨ੍ਹਾਂ ਅਨਾਜ ਮੰਡੀ ਬਰਨਾਲਾ ਵਿਖੇ ਐਸ ਪੀ ਕੌਸ਼ਲ ਦੁਆਰਾ ਲਗਾਏ ਗਏ ਮਿੰਨੀ ਜੰਗਲ ਦਾ ਦੌਰਾ ਵੀ ਕੀਤਾ। ਸਮਾਜਸੇਵੀ ਸੁਖਵਿੰਦਰ ਭੰਡਾਰੀ ਨੇ ਜੈਨ ਸਾਹਿਬ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਸਾਰਿਆਂ ਦਾ ਧੰਨਵਾਦ ਕੀਤਾ। ਮੰਦਰ ਕਮੇਟੀ ਦੇ ਪ੍ਧਾਨ ਸੁਰੇਸ਼ ਕੁਮਾਰ ਵੱਲੋਂ ਠੰਡਾ ਜ਼ੀਰਾ ਅਤੇ ਲੱਡੂਆਂ ਦਾ ਪ੍ਰਸ਼ਾਦ ਵੰਡਿਆ ਗਿਆ।ਇਸ ਮੌਕੇ ਸੁਖਦਰਸ਼ਨ ਕੁਮਾਰ ਸੰਜੀਵ ਮਿੱਤਲ,
ਸੁਨੀਲ ਭਾਰਤੀ ਅੰਬੇ ਗਾਰਮੈਂਟਸ
ਰਾਕੇਸ਼ ਕੁਮਾਰ, ਮੱਖਣ ਗੋਇਲ ਮੱਖਣ ਗਰਗ, ਦਰਸ਼ਨ ਗੁਪਤਾ, ਰਾਮ ਲਾਲ ਬਦਰਾ, ਬਲਰਾਜ ਬੱਲੀ, ਅਸ਼ੋਕ ਤਾਇਲ, ਮੇਜਰ ਸਿੰਘ, ਅੰਕੁਰ ਕੁਮਾਰ, ਵਿਜੇ ਗੋਇਲ, ਤਰਸੇਮ ਕੁਮਾਰ, ਮੁਕੇਸ਼ ਕੁਮਾਰ, ਵਿਸ਼ਾਲ ਸਿੰਗਲਾ, ਡਾਕਟਰ ਤ੍ਰਿਲੋਕੀ ਨਾਥ, ਨਰੇਸ਼ ਗੋਇਲ, ਐਫ ਸੀ ਆਈ ਵਾਲੇ ਸ਼ਰਮਾ, ਰਾਜੀਵ ਬਰਨਾਲਾ, ਦਰਸ਼ਨ ਕੁਮਾਰ ਡੀ ਜੀ ਗਾਰਮੈਂਟਸ ਵਾਲੇ, ਮੱਖਣ ਲਾਲ ਹਰੀਆਵਲ ਲਹਿਰ ਵਾਲੇ, ਸੁਰੇਸ਼ ਤਪਾ, ਕ੍ਰਿਸ਼ਨ ਸ਼ਰਮਾ, ਪ੍ਰੇਮ ਕੁਮਾਰ ਲੈਬ ਵਾਲੇ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਔਰਤਾਂ ਅਤੇ ਬੱਚੇ ਸ਼ਾਮਲ ਸਨ।
0 comments:
एक टिप्पणी भेजें