ਬਲਾਤਕਾਰ ਦੇ ਮਾਮਲੇ 'ਚ ਨਾਮਜ਼ਦ ਬਾਇੱਜਤ ਬਰੀ
ਬਰਨਾਲਾ, 5 ਮਈ (ਸੁਖਵਿੰਦਰ ਸਿੰਘ ਭੰਡਾਰੀ) : ਜ਼ਿਲ੍ਹਾ ਸੈਸ਼ਨ ਜੱਜ ਬਾਲ ਬਹਾਦਰ ਸਿੰਘ ਤੇਜੀ ਬਰਨਾਲਾ ਦੀ ਅਦਾਲਤ ਨੇ ਐਡਵੋਕੇਟ ਸੰਦੀਪ ਕੁਮਾਰ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਜਬਰ ਜਨਾਹ ਦੇ ਕੇਸ ਵਿੱਚ ਨਾਮਜ਼ਦ ਲਵਪ੍ਰੀਤ ਸਿੰਘ ਉਰਫ਼ ਲੱਭੀ ਵਾਸੀ ਸੁਖਪੁਰਾ ਮੋੜ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ। . ਜ਼ਿਕਰਯੋਗ ਹੈ ਕਿ ਮੁਦਈ/ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਮੁਕੱਦਮਾ ਨੰ. 48, ਮਿਤੀ 10/05/2020 ਨੂੰ ਥਾਣਾ ਸ਼ਹਿਣਾ ਵਿਖੇ 450,376,323 ਆਈ.ਪੀ.ਸੀ. ਤਹਿਤ ਦਰਜ ਕੀਤਾ ਗਿਆ ਸੀ। ਇਸ ਕੇਸ ਨੂੰ ਸਾਬਤ ਕਰਨ ਲਈ ਮੁਦਈ/ਪੀੜ੍ਹਤ ਸਮੇਤ ਕੁੱਲ 5 ਗਵਾਹਾਂ ਦੀ ਗਵਾਹੀ ਮਾਣਯੋਗ ਅਦਾਲਤ ਵਿੱਚ ਲਈ ਗਈ। ਜਿਸ ਵਿੱਚ ਪੀੜਤ 90 ਸਾਲ ਦੀ ਬਜ਼ੁਰਗ ਔਰਤ ਸੀ। ਉਸ ਨੇ ਆਪਣੇ ਪੋਤੇ ਦੀ ਉਮਰ ਦੇ ਲੜਕੇ ਲਾਭਪ੍ਰੀਤ ਸਿੰਘ ਉਰਫ਼ ਲੱਭੀ ਖ਼ਿਲਾਫ਼ ਬਲਾਤਕਾਰ ਦਾ ਕੇਸ ਦਰਜ ਕਰਵਾ ਦਿੱਤਾ। ਅਦਾਲਤ ਵਿੱਚ ਕਾਰਵਾਈ ਦੌਰਾਨ ਵਕੀਲ ਸੰਦੀਪ ਕੁਮਾਰ ਨੇ ਜ਼ੋਰਦਾਰ ਦਲੀਲ ਦਿੱਤੀ ਕਿ ਮੁਦਈ ਦਾ ਬਿਆਨ ਅਤੇ ਮੈਡੀਕਲ ਰਿਪੋਰਟ ਬਿਲਕੁਲ ਮੇਲ ਨਹੀਂ ਖਾਂਦੀ। ਮਾਣਯੋਗ ਜ਼ਿਲ੍ਹਾ ਸੈਸ਼ਨ ਜੱਜ ਬਾਲ ਬਹਾਦਰ ਸਿੰਘ ਤੇਜੀ ਬਰਨਾਲਾ ਦੀ ਅਦਾਲਤ ਨੇ ਐਡਵੋਕੇਟ ਸੰਦੀਪ ਕੁਮਾਰ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਨਾਮਜ਼ਦ ਲਵਪ੍ਰੀਤ ਸਿੰਘ ਉਰਫ਼ ਲੱਭੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ।
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਸੰਦੀਪ ਕੁਮਾਰ।
0 comments:
एक टिप्पणी भेजें