Contact for Advertising

Contact for Advertising

Latest News

सोमवार, 15 मई 2023

*ਪਿੰਡ ਅਰਨੋ ਦੇ ਅਬਾਦਕਾਰਾਂ ਦੀਆਂ ਜਮੀਨਾਂ ਤੇ ਸਰਕਾਰ ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਖਿਲਾਫ ਕਿਸਾਨਾਂ ਨੇ ਕੀਤਾ ਰੋਸ ਮਾਰਚ



 *ਪਿੰਡ ਅਰਨੋ ਦੇ ਅਬਾਦਕਾਰਾਂ ਦੀਆਂ ਜਮੀਨਾਂ ਤੇ ਸਰਕਾਰ ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਖਿਲਾਫ ਕਿਸਾਨਾਂ ਨੇ ਕੀਤਾ ਰੋਸ ਮਾਰਚ

  * 

  ਕਮਲੇਸ਼ ਗੋਇਲ ਖਨੌਰੀ 

ਪਾਤੜਾਂ 15  ਮਈ -  ਅੱਜ ਇੱਥੇ ਨੇੜ੍ਹਲੇ ਪਿੰਡ ਅਰਨੋ  ਵਿੱਚ  ਅਬਾਦਕਾਰਾਂ ਦੀਆਂ ਜਮੀਨਾਂ ਤੇ ਸਰਕਾਰ ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਖਿਲਾਫ ਕਿਸਾਨਾਂ ਨੇ ਸ਼ਹਿਰ ਵਿੱਚ  "ਅਬਾਦਕਾਰ ਬਚਾਓ ਜ਼ਮੀਨ ਬਚਾਓ ਸੰਘਰਸ਼ ਕਮੇਟੀ ਬਲਾਕ ਪਾਤੜਾਂ" ਦੀ ਅਗਵਾਈ ਵਿੱਚ ਵੱਡਾ ਰੋਸ ਮਾਰਚ ਕੀਤਾ ਤੇ ਜਿਸ ਵਿੱਚ ਕਿਸਾਨ ਯੂਨੀਅਨਾਂ ਦਾ ਭਾਰੀ ਇਕੱਠ ਹੋਇਆ ਮਾਰਚ ਵਿੱਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ, ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ), ਕਰਾਂਤੀਕਾਰੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਕੁੱਲ ਹਿੰਦ ਕਿਸਾਨ ਸਭਾ ਅਤੇ ਅਬਾਦਕਾਰ ਪਟੇਦਾਰ ਸੰਘਰਸ਼ ਸੰਮਤੀ ਹਰਿਆਣਾ ਆਦਿ ਦੇ ਵਰਕਰ ਸਾਮਿਲ ਹੋਏ। ਸ਼ਹਿਰ ਦੀ ਅਨਾਜ਼ ਮੰਡੀ ਤੋਂ ਮੁਜਾਰਾ ਕਰਦੇ ਹੋਏ ਗਏ ਅਤੇ ਐੱਸ ਡੀ ਐਮ ਦਫਤਰ ਵਿਖੇ ਰੈਲੀ ਕੀਤੀ ਜਿਸਨੂੰ ਵਿਸ਼ੇਸ਼ ਤੌਰ ਤੇ ਸਾਮਿਲ ਹੋਏ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਪੰਜਾਬ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ  ਨੇ ਸੰਬੋਧਨ ਕਰਦਿਆਂ ਦੱਸਿਆ ਕਿ  ਪਾਕਿਸਤਾਨ ਤੋਂ ਉਝੜ ਕੇ ਆਏ  ਕਿਸਾਨ ਜਿਹਨਾਂ ਇਸ ਤੋਂ ਕਿਤੇ ਵੱਧ ਜਮੀਨਾਂ ਪਿੱਛੇ ਛੱਡ ਕੇ ਆਏ ਨੇ ਉਹਨਾਂ ਨੇ ਕਈ ਦਹਾਕਿਆਂ ਤੋਂ ਹੱਢਤੋੜਵੀਂ ਮਿਹਨਤ ਕਰਕੇ ਬੰਜਰ ਜ਼ਮੀਨਾਂ ਨੂੰ ਉਪਜਾਊ ਬਣਾਇਆ ਹੈ ਹੁਣ ਜਮੀਨਾਂ ਆਬਾਦ ਹੋ ਗਈਆਂ ਤੇ ਸਰਕਾਰ ਕਬਜ਼ੇ ਕਰ ਰਹੀ ਹੈ। ਇਹ ਅਬਾਦਕਾਰ 70 ਸਾਲਾਂ ਤੋਂ ਖੇਤੀ ਕਰ ਰਹੇ ਨੇ ਓਦੋਂ ਸਰਕਾਰਾਂ ਨੂੰ  ਕਿਓਂ ਨੀ ਯਾਦ ਆਇਆ। ਬਹੁਤੇ ਕਿਸਨਾਂ ਇਹਨਾਂ ਜਮੀਨਾਂ ਵਿੱਚ ਘਰ ਬਣਾਏ ਹੋਏ ਹਨ ਹੁਣ ਇਹਨਾਂ ਜਮੀਨਾਂ ਤੇ ਸਰਕਾਰ ਹੱਕ ਜਤਾਕੇ ਪੁਲਿਸ ਦੀ ਮੱਦਦ ਲੈਕੇ ਬੁਲਡੋਜ਼ਰ ਦੀ ਯੂ ਪੀ ਨੀਤੀ ਨਾਲ ਕਬਜ਼ਾ ਕਰ ਰਹੀ ਹੈ  ਇਸ ਧੱਕੇ ਨੂੰ ਕਿਸਾਨ ਕਦੇ ਵੀ ਸਹਿਣ ਨਹੀਂ ਕਰਨਗੇ। ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਸਰਕਾਰ ਨੇ ਜਿਵੇਂ ਪਹਿਲਾਂ 18 ਅਪ੍ਰੈਲ ਤੇ ਫਿਰ 28 ਅਪ੍ਰੈਲ ਨੂੰ ਅਰਨੋਂ ਪਿੰਡ ਦੇ ਆਬਾਦਕਾਰਾਂ ਦੀਆਂ ਜਮੀਨਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਫਿਰ 16 ਮਈ ਨੂੰ ਅਜਿਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨ ਇਸ ਦਾ ਮੂੰਹਤੋੜ ਜਵਾਬ ਦੇਣਗੇ ਅਤੇ ਸਰਕਾਰ ਨੂੰ ਕਿਹਾ ਕਿ ਇਸ ਤਰ੍ਹਾ ਕਬਜ਼ੇ ਕਰਨ ਦੀ ਬਜਾਏ ਅਬਾਦਕਾਰ ਕਿਸਾਨਾਂ ਦੇ ਹੱਕ ਵਿੱਚ ਕਾਨੂੰਨ ਬਣਾਕੇ ਇਹਨਾਂ ਨੂੰ ਮਾਲਕੀ ਦੇ ਹੱਕ ਦਿੱਤੇ ਜਾਣ।

 ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਦੇ ਸੂਬਾ ਆਗੂ ਗੁਰਦੇਵ ਸਿੰਘ ਗਜੂਮਜਰਾ ਨੇ ਸੰਬੋਧਨ ਕਰਦਿਆਂ  ਵਿਆਖਿਆ ਸਾਹਿਤ ਜ਼ਮੀਨੀ ਵਿਵਾਦਾਂ ਬਾਰੇ ਬਾਰੀਕੀ ਨਾਲ ਚਾਨਣਾ ਪਾਉਂਦਿਆਂ ਦੱਸਿਆ ਕੀ ਕਿਵੇਂ ਸਰਕਾਰਾਂ ਹਮੇਸ਼ਾ ਰਸੂਖ਼ਬਾਨਾ ਦੇ ਹੱਕ ਵਿੱਚ ਤੇ ਗਰੀਬ ਕਿਸਾਨੀ ਦੇ ਵਿਰੁੱਧ ਚਲਦੀ ਆਈ ਹੈ।  ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸਾਹਿਬ ਸਿੰਘ ਦੁਤਾਲ ਨੇ ਦੱਸਿਆ ਕਿ ਅਰਨੋਂ ਪਿੰਡ ਦੀ 575 ਏਕੜ ਜ਼ਮੀਨ ਵਿੱਚੋਂ 208 ਏਕੜ ਦੇ ਕਬਜ਼ਾ ਵਰੰਟ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਨ ਜਿਸ ਤੇ ਕਿਸਾਨਾਂ ਨੇ ਵੱਡਾ ਇਕੱਠ ਕਰਕੇ ਸਰਕਾਰ ਦੀ ਕੋਸਿਸ ਨਕਾਮ ਕਰ ਦਿੱਤੀ। ਰੈਲੀ ਉਪਰੰਤ ਮੰਗ ਪੱਤਰ ਦਿੱਤਾ ਗਿਆ। ਰੈਲੀ ਨੂੰ ਹੋਰਨਾਂ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਘੱਗਾ ਤੇ ਹਰਦੇਵ ਸਿੰਘ ਘੱਗਾ, ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਦੇ ਸੂਬਾ ਆਗੂ ਮਨਜੀਤ ਸਿੰਘ ਨਿਆਲ, ਕੁੱਲ ਹਿੰਦ ਕਿਸਾਨ ਸਭਾ ਜਗਜੀਤ ਸਿੰਘ ਦੁਤਾਲ, ਰਾਮ ਚੰਦ ਚਨਾਗਰਾ,ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੇ ਗੁਰਨਾਮ ਸਿੰਘ ਢੈਂਠਲ, ਸੂਬਾ ਕਮੇਟੀ ਮੈਂਬਰ ਸਤਵੰਤ ਸਿੰਘ ਵਜੀਦਪੁਰ,ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ, ਕਰਾਂਤੀਕਾਰੀ ਕਿਸਾਨ ਯੂਨੀਅਨ ਦੇ ਹਰਭਜਨ ਸਿੰਘ ਬੁੱਟਰ, ਜਰਨੈਲ ਸਿੰਘ ਕਾਲੇਕੇ, ਚਰਨਜੀਤ ਕੌਰ ਧੁੜੀਆਂ,ਸ਼ਰਨਜੀਤ ਕੌਰ, ਗੁਰਪ੍ਰੀਤ ਕੌਰ ਬਰਾਸ ਅਤੇ ਸਤਵਿੰਦਰ ਕੌਰ ਹਰਿਆਊ ਆਦਿ ਨੇ ਸੰਬੋਧਨ ਕੀਤਾ।ਰੈਲੀ ਵਿਚ ਹੋਰਨਾਂ ਤੋ ਇਲਾਵਾ ਗੁਰਦੀਪ ਸਿੰਘ ਅਰਨੋਂ, ਸੁਖਵਿੰਦਰ ਸਿੰਘ, ਕੇਹਰ ਸਿੰਘ, ਮਹਿੰਦਰ ਸਿੰਘ,ਕਰਨੈਲ ਸਿੰਘ, ਬਲਾਕ ਪ੍ਰਧਾਨ ਜਗਤਾਰ ਸਿੰਘ ਬਰਸਟ, ਆਦਿ ਨੇ ਸੰਬੋਧਨ ਕੀਤਾ।  ਜਸਬੀਰ ਸਿੰਘ , ਹਰਨੇਕ ਸਿੰਘ, ਸੁਖਵਿੰਦਰ ਸਿੰਘ, ਸਹਿਜੋਤ ਸਿੰਘ, ਕਮਲ ਸਿੰਘ ਜਸਵਿੰਦਰ ਸਿੰਘ ਕੇਹਰ ਸਿੰਘ, ਜੀਤ ਸਿੰਘ, ਦੱਮਨ ਸਿੰਘ, ਮਹਿੰਦਰ ਸਿੰਘ ਅਤੇ ਵਿਕਰਮਜੀਤ ਸਿੰਘ, ਅਜੀਤ ਸਿੰਘ ਮਤੌਲੀ, ਬਲਜੀਤ ਸਿੰਘ ਕਰੀਮਨਗਰ, ਜਗਜੀਤ ਸਿੰਘ ਦੁਗਾਲ,   ਯਾਦਵਿੰਦਰ ਸਿੰਘ ਬੂਰੜ , ਮਨਦੀਪ ਸਿੰਘ ਭੂਤਗੜ, ਸੁਖਦੇਵ ਸਿੰਘ ਹਰਿਆਊ , ਜਾਨਪਾਲ ਸਿੰਘ ਕਾਂਗਥਲਾ, ਗੁਰਮੁੱਖ ਸਿੰਘ ਕਲਵਾਨੁ, ਅਵਤਾਰ ਸਿੰਘ ਬੂਰੜ ਆਦਿ ਸ਼ਾਮਲ ਸਨ।

*ਪਿੰਡ ਅਰਨੋ ਦੇ ਅਬਾਦਕਾਰਾਂ ਦੀਆਂ ਜਮੀਨਾਂ ਤੇ ਸਰਕਾਰ ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਖਿਲਾਫ ਕਿਸਾਨਾਂ ਨੇ ਕੀਤਾ ਰੋਸ ਮਾਰਚ
  • Title : *ਪਿੰਡ ਅਰਨੋ ਦੇ ਅਬਾਦਕਾਰਾਂ ਦੀਆਂ ਜਮੀਨਾਂ ਤੇ ਸਰਕਾਰ ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਖਿਲਾਫ ਕਿਸਾਨਾਂ ਨੇ ਕੀਤਾ ਰੋਸ ਮਾਰਚ
  • Posted by :
  • Date : मई 15, 2023
  • Labels :
  • Blogger Comments
  • Facebook Comments

0 comments:

एक टिप्पणी भेजें

Top