Contact for Advertising

Contact for Advertising

Latest News

मंगलवार, 30 मई 2023

ਸਿਹਤ ਵਿਭਾਗ ਦੇ ਏ. ਡੀ. ਆਈ.ਪੀ ਪ੍ਰੋਗਰਾਮ ਦੇ ਤਹਿਤ ਮਿਲਣ ਵਾਲੀਆਂ ਸਹੂਲਤਾਂ ਹੁਣ ਜਿਲ੍ਹਾ ਪੱਧਰ 'ਤੇ ਮਿਲਣਗੀਆਂ: ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਡਮਾਣਾ

 ਸਿਹਤ ਵਿਭਾਗ ਦੇ ਏ. ਡੀ. ਆਈ.ਪੀ ਪ੍ਰੋਗਰਾਮ ਦੇ ਤਹਿਤ ਮਿਲਣ ਵਾਲੀਆਂ  ਸਹੂਲਤਾਂ ਹੁਣ ਜਿਲ੍ਹਾ ਪੱਧਰ 'ਤੇ ਮਿਲਣਗੀਆਂ: ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਡਮਾਣਾ



ਹੁਸ਼ਿਆਰਪੁਰ = ਦਲਜੀਤ ਅਜਨੋਹਾ ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵਿੰਦਰ ਕੁਮਾਰ ਡਮਾਣਾ ਦੀ ਯੋਗ ਅਗਵਾਈ ਹੇਠ ਏ ਡੀ.ਆਈ.ਪੀ (ਬੋਲਾਪਣ) ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ । ਇਸ ਪ੍ਰੋਗਰਾਮ ਦੇ ਤਹਿਤ ਜਿਹਨਾਂ ਬੱਚਿਆਂ ਦੇ ਬੇਰਾ ਟੈਸਟ ਹੋ ਚੁੱਕੇ ਹਨ ਉਹਨਾਂ ਨੂੰ ਮੁਫ਼ਤ ਹੀਅਰਿੰਗ ਏਡਸ ਮੁਹੱਈਆ ਕਰਵਾਉਣ ਲਈ ਰਜਿਸਟ੍ਰੇਸ਼ਨ ਕੈੰਪ ਲਗਾਇਆ ਗਿਆ ,ਜਿਸ ਵਿਚ ਜਰੂਰਤਮੰਦ ਲਾਭਰਥੀਆਂ ਦੇ ਯੂ.ਡੀ.ਆਈ.ਡੀ, ਇਨਕਮ ਸਰਟੀਫਿਕੇਟ, ਡਿਸਏਬਲ ਸਰਟੀਫਿਕੇਟ, ਆਧਾਰ ਕਾਰਡ ਅਤੇ ਬੇਰਾ ਟੈਸਟ ਰਿਪੋਰਟ ਦੀ ਵੈਰੀਫਿਕੇਸ਼ਨ ਕਰਕੇ ਆਨ ਲਾਈਨ ਕੀਤਾ ਗਿਆ।


                ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਯੋਗ ਲਾਭਪਾਤਰੀਆਂ ਨੂੰ ਇਸ ਪ੍ਰੋਗਰਾਮ ਦੇ ਤਹਿਤ ਮੁਫ਼ਤ ਹੀਅਰਿੰਗ ਏਡਸ ਲਈ  ਰਜਿਸਟਰ ਕਰਨ ਲਈ ਪੂਰੇ ਪੰਜਾਬ ਵਿਚੋਂ ਸਿਰਫ ਪੰਜ ਜ਼ਿਲਿਆਂ ਨੂੰ ਚੁਣਿਆ ਗਿਆ ਹੈ। ਉਹਨਾਂ ਵਿਚ ਜਿਲ੍ਹਾ  ਹੁਸ਼ਿਆਰਪੁਰ ਵੀ ਇਕ ਹੈ। ਪਹਿਲਾਂ ਇਹ ਸਾਰੀ ਕਾਰਵਾਈ ਪੀਜੀਆਈ ਚੰਡੀਗੜ੍ਹ ਵਿਖੇ ਕੀਤੀ ਜਾਂਦੀ ਸੀ ਪਰ ਹੁਣ ਇਹ ਜਿਲ੍ਹਾ ਪੱਧਰ ਤੇ ਹੋਵੇਗੀ। ਜਿਸ ਨਾਲ ਲੋਕਾਂ ਦਾ ਸਮਾਂ ਅਤੇ ਪੈਸਾ ਦੋਵਾਂ ਦੀ ਬੱਚਤ ਹੋਵੇਗੀ ਤੇ ਵਾਧੂ ਦੀ ਖੱਜਲ ਖਵਾਰੀ ਤੋਂ ਵੀ ਬਚਾਅ ਹੋਵੇਗਾ।ਜਿਲਾ ਟੀਕਾਕਰਣ ਅਫਸਰ ਡਾ ਸੀਮਾ ਗਰਗ ਨੇ ਦੱਸਿਆ ਕਿ ਜਰੂਰਤਮੰਦ ਇੱਥੇ ਆਪਣੇ ਸਾਰੇ ਡਾਕੂਮੈਂਟਸ ਸਮੇਤ ਬੇਰਾ ਰਿਪੋਰਟ ਆਨ ਲਾਈਨ ਕਰਵਾ ਸਕਦੇ ਹਨ। ਆਨਲਾਈਨ ਅਪਰੂਵਲ ਹੋਣ ਉਪਰੰਤ ਵਿਭਾਗ ਵਲੋਂ ਲਾਭਪਾਤਰੀ ਨੂੰ ਸੂਚਿਤ ਕਰ ਦਿੱਤਾ ਜਾਵੇਗਾ।


                ਇਸ ਮੌਕੇ ਸਹਾਇਕ ਸਿਵਲ ਸਰਜਨ ਡਾ.ਪਵਨ ਕੁਮਾਰ, ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਹੁਸ਼ਿਆਰਪੁਰ ਡਾ. ਸਵਾਤੀ,  ਸੀਨੀਅਰ ਮੈਡੀਕਲ ਅਫਸਰ ਡਾ. ਮਨਮੋਹਨ ਸਿੰਘ, ਪ੍ਰੋਗਰਾਮ ਦੇ ਨੋਡਲ ਅਫਸਰ ਡਾ.ਕਮਲੇਸ਼ ਕੁਮਾਰੀ, ਬਾਲ ਰੋਗਾਂ ਦੇ ਮਾਹਿਰ ਡਾ.ਹਰਨੂਰਜੀਤ ਕੌਰ, ਡਾ.ਸੁਪ੍ਰੀਤ ਕੌਰ, ਡਾ ਰਾਹੁਲ ਕੁਮਾਰ, ਡਿਪਟੀ ਮਾਸ ਮੀਡਿਆ ਅਫਸਰ ਤ੍ਰਿਪਤਾ ਦੇਵੀ, ਡਿਪਟੀ ਮਾਸ ਮੀਡਿਆ ਅਫਸਰ ਰਮਨਦੀਪ ਕੌਰ, ਜ਼ਿਲ੍ਹਾ ਬੀਸੀਸੀ ਕੋਆਰਡੀਨੇਟਰ ਅਮਨਦੀਪ ਸਿੰਘ, ਜ਼ਿਲ੍ਹਾ ਸਕੂਲ ਹੈਲਥ ਕੋਆਰਡੀਨੇਟਰ ਪੂਨਮ, ਸਪੈਸ਼ਲ ਐਜੁਕੈਟਰ ਪ੍ਰਵੇਸ਼ ਕੁਮਾਰੀ ਅਤੇ ਸਟਾਫ਼ ਨਰਸ ਰੇਨੂੰ ਹਾਜ਼ਰ ਸਨ ।

ਸਿਹਤ ਵਿਭਾਗ ਦੇ ਏ. ਡੀ. ਆਈ.ਪੀ ਪ੍ਰੋਗਰਾਮ ਦੇ ਤਹਿਤ ਮਿਲਣ ਵਾਲੀਆਂ  ਸਹੂਲਤਾਂ ਹੁਣ ਜਿਲ੍ਹਾ ਪੱਧਰ 'ਤੇ ਮਿਲਣਗੀਆਂ: ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਡਮਾਣਾ
  • Title : ਸਿਹਤ ਵਿਭਾਗ ਦੇ ਏ. ਡੀ. ਆਈ.ਪੀ ਪ੍ਰੋਗਰਾਮ ਦੇ ਤਹਿਤ ਮਿਲਣ ਵਾਲੀਆਂ ਸਹੂਲਤਾਂ ਹੁਣ ਜਿਲ੍ਹਾ ਪੱਧਰ 'ਤੇ ਮਿਲਣਗੀਆਂ: ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਡਮਾਣਾ
  • Posted by :
  • Date : मई 30, 2023
  • Labels :
  • Blogger Comments
  • Facebook Comments

0 comments:

एक टिप्पणी भेजें

Top