Contact for Advertising

Contact for Advertising

Latest News

शुक्रवार, 5 मई 2023

ਆਦਮੀ ਕਲੀਨਿਕ ਆਮ ਲੋਕਾਂ ਲਈ ਬਣ ਰਹੇ ਨੇ ਵਰਦਾਨ-ਨਿੱਝਰ

 ਆਦਮੀ ਕਲੀਨਿਕ ਆਮ ਲੋਕਾਂ ਲਈ ਬਣ ਰਹੇ ਨੇ ਵਰਦਾਨ-ਨਿੱਝਰ

ਆਮ ਆਦਮੀ ਕਲੀਨਿਕਾਂ ਵਿਚ 30 ਅ੍ਰਪੈਲ ਤੱਕ 2 ਲੱਖ 42 ਹਜ਼ਾਰ ਤੋਂ ਵਧੇਰੇ ਲੋੜਵੰਦਾਂ ਨੇ ਲਿਆ ਸਿਹਤ ਸੇਵਾਵਾਂ ਦਾ ਲਾਭ-

 ਜ਼ਿਲ੍ਹੇ ਦੇ 38 ਆਮ ਆਦਮੀ ਕਲੀਨਿਕਾਂ ਵਿਚ 45761 ਮੁਫ਼ਤ ਟੈਸਟ ਹੋਏ

ਅੰਮ੍ਰਿਤਸਰ, ਡਾ ਰਾਕੇਸ਼ ਪੁੰਜ/ਕੇਸ਼ਵ ਵਰਦਾਨ ਪੁੰਜ 

 ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਬੀਤੇ ਵਰ੍ਹੇ 15 ਅਗਸਤ ਤੋਂ ਜ਼ਿਲ੍ਹਾ ਅੰਮ੍ਰਿਤਸਰ  ਵਿਖੇ ਸ਼ੁਰੂ ਕੀਤੇ 8 ਅਤੇ ਮੌਜੂਦਾ ਵਰ੍ਹੇ ਵਿੱਚ ਆਰੰਭੇ 30 ਆਮ ਆਦਮੀ ਕਲੀਨਿਕਾਂ ਰਾਹੀਂ 30 ਅਪ੍ਰੈਲ 2023 ਤੱਕ 2 ਲੱਖ 42 ਹਜ਼ਾਰ 444 ਲੋੜਵੰਦ ਮਰੀਜ਼ਾਂ ਨੇ ਸਿਹਤ ਸੇਵਾਵਾਂ ਦਾ ਲਾਭ ਲਿਆ ਹੈ ਅਤੇ 45761 ਵਿਅਕਤੀਆਂ ਨੇ ਆਪਣੇ ਮੁਫ਼ਤ ਵਿੱਚ ਟੈਸਟ ਕਰਵਾਏ ਹਨ। 

  ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਥਾਨਕ ਸਰਕਾਰਾਂ ਮੰਤਰੀ ਡਾ: ਇੰਦਰਬੀਰ ਸਿੰਘ ਨਿੱਝਰ ਨੇ ਦੱਸਿਆ ਕਿ  ਆਮ ਆਦਮੀ ਕਲੀਨਿਕ ਆਮ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ ਅਤੇ  ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਮਿਆਰੀ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਜ਼ਿਲ੍ਹੇ ਵਿਚ ਖੋਲ੍ਹੇ ਗਏ 38 ਆਮ ਆਦਮੀ ਕਲੀਨਿਕਾਂ ਦੀ ਆਮ ਲੋਕਾਂ ਨੂੰ ਵੱਡੀ ਸਹੂਲਤ ਮਿਲ ਰਹੀ ਹੈ। ਆਮ ਆਦਮੀ ਕਲੀਨਿਕਾਂ ਵਿਚ 45761 ਮਰੀਜ਼ਾਂ ਦੇ ਮੁਫ਼ਤ ਟੈਸਟ ਕੀਤੇ ਗਏ ਹਨ ਅਤੇ ਮਾਹਿਰ ਡਾਕਟਰਾਂ ਵੱਲੋਂ ਲੋਕਾਂ ਦਾ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਇਸ ਇਤਿਹਾਸਕ ਉਪਰਾਲੇ ਕਾਰਨ ਸਿਹਤ ਸਹੂਲਤਾਂ ਵਿਚ ਹੋਰ ਲਾਭ ਹੋਇਆ ਹੈ ਅਤੇ ਲੋਕ ਆਪਣੀਆਂ ਸਿਹਤ ਸਮੱਸਿਆਵਾਂ ਦਾ ਘਰਾਂ ਦੇ ਨੇੜੇ ਹੀ ਆਮ ਆਦਮੀ ਕਲੀਨਿਕਾਂ ਤੋਂ ਇਲਾਜ਼ ਕਰਵਾ ਕੇ ਪੂਰੀ ਤਰ੍ਹਾਂ ਸੰਤੁਸ਼ਟ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਵਿਚ ਇਲਾਜ਼ ਕਰਵਾ ਰਹੇ ਮਰੀਜ਼ਾਂ ਦਾ ਮੁਕੰਮਲ ਰਿਕਾਰਡ ਰੱਖਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਵਰੇ੍ਹ 15 ਅਗਸਤ, 2022 ਤੋਂ 8 ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਗਏ ਸਨ ਅਤੇ ਇਨ੍ਹਾਂ ਕਲੀਨਿਕਾਂ ਤੋਂ 30 ਅਪ੍ਰੈਲ 2023 ਤੱਕ 1 ਲੱਖ 34 ਹਜ਼ਾਰ 785 ਲੋੜਵੰਦ ਮਰੀਜਾਂ ਨੇ ਸਿਹਤ ਸੇਵਾਵਾਂ ਦਾ ਲਾਭ ਲਿਆ ਅਤੇ 10937 ਟੈਸਟ ਕੀਤੇ ਗਏ। ਇਸੇ ਤਰ੍ਹਾਂ 27 ਜਨਵਰੀ, 2023 ਤੋਂ ਫੇਜ 2 ਤਹਿਤ 30 ਆਦਮੀ ਕਲੀਨਿਕ ਸ਼ੁਰੂ ਕੀਤੇ ਗਏ ਸਨ ਅਤੇ ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿੱਚ 30 ਅਪ੍ਰੈਲ 2023 ਤੱਕ 1 ਲੱਖ 7 ਹਜ਼ਾਰ 659 ਲੋੜਵੰਦ ਵਿਅਕਤੀਆਂ ਨੇ ਸਿਹਤ ਸੇਵਾਵਾਂ ਦੇ ਲਾਭ ਦੇ ਨਾਲ ਨਾਲ 34824 ਟੈਸਟ ਕੀਤੇ ਗਏ। 

ਕੈਬਨਿਟ ਮੰਤਰੀ ਨਿੱਝਰ ਨੇ ਦੱਸਿਆ ਕਿ ਪਹਿਲਾਂ ਜਿੱਥੇ ਆਮ ਲੋਕਾਂ ਨੂੰ ਆਪਣੀ ਸਿਹਤ ਸਮੱਸਿਆ ਨੂੰ ਲੈ ਕੇ ਹਸਪਤਾਲਾਂ ਵਿਚ ਜਾਣਾ ਪੈਂਦਾ ਸੀ ਅਤੇ ਹਸਪਤਾਲਾਂ ਵਿਚ ਮਰੀਜ਼ਾਂ ਦੀ ਵਧੇਰੇ ਗਿਣਤੀ ਹੋਣ ਕਾਰਨ ਲੋਕਾਂ ਨੂੰ ਇੰਤਜ਼ਾਰ ਵੀ ਕਰਨਾ ਪੈਂਦਾ ਸੀ, ਪ੍ਰੰਤੂ ਹੁਣ ਇਨ੍ਹਾਂ ਆਮ ਆਦਮੀ ਕਲੀਨਿਕਾਂ ਨਾਲ ਲੋਕ ਨੂੰ ਘਰਾਂ ਦੇ ਨੇੜੇ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ 38 ਆਮ ਆਦਮੀ ਕਲੀਨਿਕ ਭਗਤਾਂਵਾਲਾ, ਕੋਟ ਬਾਬਾ ਦੀਪ ਸਿੰਘ, ਸੇਵਾ ਨਗਰ, ਪਿੰਕ ਪਲਾਜਾ, ਕਬੀਰ ਪਾਰਕ, ਰਣਜੀਤ ਐਵੀਨਿਊ, ਮੁਸਲਿਮ ਗੰਜ, ਯੂ:ਐਲ:ਬੀ ਰਈਆ, ਸੈਟੇਲਾਈਟ ਹਸਪਤਾਲ, ਸਕੱਤਰੀ ਬਾਗ, ਯੂ:ਪੀ:ਐਸ:ਸੀ ਭਗਤਾਂਵਾਲਾ, ਯੂ:ਪੀ:ਐਸ:ਸੀ ਜੋਧ ਨਗਰ, ਸੈਟੇਲਾਈਟ ਹਸਪਤਾਲ ਮੁਸਤਫਾਬਾਦ, ਸੈਟੇਲਾਈਟ ਹਸਪਤਾਲ ਰਣਜੀਤ ਐਵੀਨਿਊ, ਯੂ:ਪੀ:ਐਸ:ਸੀ ਬਸੰਤ ਐਵੀਨਿਊ, ਸੈਟੇਲਾਈਟ ਹਸਪਤਾਲ ਫਤਾਹਪੁਰ, ਯੂ:ਪੀ:ਐਸ:ਸੀ ਗੇਟ ਖਜਾਨਾ, ਰਾਮਬਾਗ, ਗਵਾਲ ਮੰਡੀ, ਪੁਤਲੀਘਰ, ਛੇਹਰਟਾ, ਭਿੰਡਰ, ਖਿਲਚੀਆਂ, ਬੁੱਟਰ ਕਲਾਂ, ਨਵਾਂ ਪਿੰਡ, ਜੰਡਿਆਲਾ ਗੁਰੂ, ਕਲੇਰ, ਰਾਜਾਸਾਂਸੀ, ਭੱਕਨਾ ਕਲਾਂ, ਚੱਕ ਮੁਕੰਦ, ਇੱਬਨ ਕਲਾਂ, ਵਰਪਾਲ, ਥਰੀਏਵਾਲ, ਵਡਾਲਾ ਵੀਰਮ, ਚਵਿੰਡਾਦੇਵੀ, ਕੱਥੂ ਨੰਗਲ, ਟਾਹਲੀ ਸਾਹਿਬ, ਕਿਆਮਪੁਰ, ਰਮਦਾਸ ਵਿਖੇ ਚੱਲ ਰਹੇ ਹਨ। ਇਨ੍ਹਾਂ ਕਲੀਨਿਕਾਂ ਵਿਚ ਬਿਮਾਰੀਆਂ ਦੀ ਜਾਂਚ ਤੋਂ ਇਲਾਵਾ 100 ਤਰ੍ਹਾਂ ਦੇ ਕਲੀਨੀਕਲ ਟੈਸਟਾਂ ਵਾਲੇ 41 ਪੈਕੇਜ਼ ਲੋਕਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਹਨ।

ਆਦਮੀ ਕਲੀਨਿਕ ਆਮ ਲੋਕਾਂ ਲਈ ਬਣ ਰਹੇ ਨੇ ਵਰਦਾਨ-ਨਿੱਝਰ
  • Title : ਆਦਮੀ ਕਲੀਨਿਕ ਆਮ ਲੋਕਾਂ ਲਈ ਬਣ ਰਹੇ ਨੇ ਵਰਦਾਨ-ਨਿੱਝਰ
  • Posted by :
  • Date : मई 05, 2023
  • Labels :
  • Blogger Comments
  • Facebook Comments

0 comments:

एक टिप्पणी भेजें

Top