*ਮਹਾਨ ਮੁੱਕੇਬਾਜ਼ ਕੌਰ ਸਿੰਘ ਨੂੰ ਸਿਜਦਾ ਕਰਦਿਆਂ ਵਿਦਿਆਰਥੀਆਂ ਨੂੰ ਸਿਹਤਮੰਦ ਸਮਾਜ ਬਨਾਉਣ ਦਾ ਸੱਦਾ ਦਿੱਤਾ*
ਕਮਲੇਸ਼ ਗੋਇਲ ਖਨੌਰੀ
ਖਨੌਰੀ -
ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਅਰਬਨ ਅਸਟੇਟ ਪਟਿਆਲਾ ਇਕਾਈ ਵੱਲੋੰ ਅੰਤਰ-ਰਾਸ਼ਟਰੀ ਖਿਡਾਰੀ ਤੇ ਮਹਾਨ ਮੁੱਕੇਬਾਜ਼ ਕੌਰ ਸਿੰਘ ਨੂੰ ਸਿਜਦਾ ਕਰਦਿਆਂ ਅਤੇ ਵਿਗਿਆਨਕ ਵਿਚਾਰਧਾਰਾ ਨੂੰ ਵਿਦਿਆਰਥੀਆਂ ਤੱਕ ਲੈ ਕੇ ਜਾਣ ਲਈ ਇਲੀਟ ਕਲੱਬ ਵਿਖੇ ਵੱਖ-ਵੱਖ ਖੇਡਾਂ ਖੇਡਦੇ 50 ਦੇ ਕਰੀਬ ਵਿਦਿਆਰਥੀਆਂ ਨਾਲ ਵਿਚਾਰ-ਚਰਚਾ ਕੀਤੀ ਗਈ। ਇਸ ਮੌਕੇ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਰਾਜੀਵ ਲੋਹਟਬੱਦੀ ਨੇ ਕਿਹਾ ਕਿ ਭਾਰਤੀ ਮੁੱਕੇਬਾਜ਼ੀ ਦਾ ਸੁਨਿਹਰੀ ਇਤਿਹਾਸ ਲਿਖਣ ਵਾਲਾ ਮੁੱਕੇਬਾਜ਼ ਕੌਰ ਸਿੰਘ 74 ਵਰਿਆਂ ਦੀ ਉਮਰ ਵਿੱਚ ਅਲਵਿਦਾ ਆਖ ਗਿਆ। ਕੌਰ ਸਿੰਘ ਏਸ਼ੀਆ ਦਾ ਸਿਰਕੱਢ ਮੁੱਕੇਬਾਜ਼ ਸੀ। ਦੁਨੀਆ ਦੇ ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਨਾਲ ਭਿੜਨ ਵਾਲਾ ਉਹ ਭਾਰਤ ਦਾ ਇਕਲੌਤਾ ਮੁੱਕੇਬਾਜ਼ ਹੈ। ਕੌਰ ਸਿੰਘ ਦਾ ਸੰਘਰਸ਼ਮਈ ਅਤੇ ਮਾਣਮੱਤੀਆਂ ਪ੍ਰਾਪਤੀਆਂ ਵਾਲਾ ਖੇਡ ਕਰੀਅਰ ਭੱਵਿਖ ਵਿੱਚ ਮੁੱਕੇਬਾਜ਼ੀ ਰਿੰਗ ਵਿੱਚ ਕੁੱਦਣ ਵਾਲੇ ਨਵੇੰ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਰਹੇਗਾ।
ਇਸ ਮੌਕੇ ਤੇ ਪਟਿਆਲਾ ਜ਼ੋਨ ਦੇ ਜਥੇਬੰਦਕ ਮੁੱਖੀ ਅਕਸ਼ੈ ਖਨੌਰੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਰਕਸ਼ੀਲ ਸੁਸਾਇਟੀ ਦਾ ਉਦੇਸ਼ ਲੋਕਾਂ ਦਾ ਸੋਚਣ ਢੰਗ ਵਿਗਿਆਨਕ ਬਨਾਉਣਾ ਹੈ ਤੇ ਇਸਦੇ ਨਾਲ ਹੀ ਵਿਦਿਆਰਥੀਆਂ ਨੂੰ ਅਸਲ ਨਾਇਕਾਂ ਅਤੇ ਉਹਨਾਂ ਦੇ ਜੀਵਨ ਬਾਰੇ ਜਾਣਕਾਰੀ ਦੇਣਾ ਵੀ ਹੈ। ਇਸ ਮੌਕੇ ਇਕਾਈ ਮੁੱਖੀ ਸੁਰਿੰਦਰਪਾਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਥੀਆਂ ਅੰਦਰ ਛੁਪੀ ਕਲਾ ਨੂੰ ਬਾਹਰ ਕੱਢਣ ਲਈ ਅਤੇ ਇਸਨੂੰ ਵਿਕਸਿਤ ਕਰਨ ਲਈ ਸੁਸਾਇਟੀ ਵੱਲੋੰ ਚੇਤਨਾ ਪਰਖ ਪ੍ਰੀਖਿਆ ਵੀ ਕਰਵਾਈ ਜਾਂਦੀ ਹੈ। ਇਸ ਮੌਕੇ ਤੇ ਸੁਸਾਇਟੀ ਨੇ ਵਿਦਿਆਰਥੀਆਂ ਨੂੰ ਖੇਡਾਂ ਦੀ ਤਿਆਰੀ ਕਰਵਾਉੰਦੇ ਕੋਚ ਗੁਰਬਾਜ ਸਿੰਘ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਤੇ ਵਿਦਿਆਰਥੀਆਂ ਨੂੰ ਤਰਕਸ਼ੀਲ ਮੈਗਜ਼ੀਨ ਵੰਡੇ ਗਏ। ਇਸ ਮੌਕੇ ਤੇ ਬਲਵਾਨ ਸਿੰਘ, ਰਣਜੀਤ ਸਿੰਘ, ਧਰਮਿੰਦਰ ਸਿੰਘ, ਬਲਵਿੰਦਰ ਸਿੰਘ, ਨਰਿੰਦਰਪਾਲ ਸਿੰਘ ਆਦਿ ਸਾਥੀ ਮੌਜੂਦ ਸਨ।
0 comments:
एक टिप्पणी भेजें