ਸੇਖਾ ਰੋਡ ਤੇ ਸਬਜ਼ੀ ਦੀਆਂ ਰੇਹੜੀਆਂ ਹਟਾਏ ਜਾਣ ਨੂੰ ਲੈ ਕੇ ਨਗਰਕੋਂਸਲ ਪ੍ਰ੍ਸ਼ਾਸ਼ਨ ਵਿਰੁੱਧ ਨਾਹਰੇਬਾਜ਼ੀ
ਧਨੌਲਾ ਰੋਡ ,ਹੰਡਿਆਇਆ ਰੋਡ ,ਬੱਸ ਸਟੈਂਡ ਰੋਡ ਸਾਰੇ ਪਾਸੇ ਰੇਹੜੀਆਂ ਲਗਦੀਆਂ ਹਨ ਫੇਰ ਸਾਨੂੰ ਕਿਓਂ ਪ੍ਰੇਸ਼ਾਨ ਕੀਤਾ ਜਾ ਰਿਹਾ
ਕੇਸ਼ਵ ਵਰਦਾਨ ਪੁੰਜ
ਬਰਨਾਲਾ,
ਸੇਖਾ ਰੋਡ ਤੇ ਸਬਜ਼ੀ ਦੀਆਂ ਰੇਹੜੀਆਂ ਹਟਾਏ ਜਾਣ ਨੂੰ ਲੈ ਕੇ ਭੜਕੇ ਰੇਹੜੀਆਂ ਵਾਲਿਆਂ ਨੇ ਪੰਜਾਬ ਸਰਕਾਰ ਸਮੇਤ ਨਗਰਕੋਂਸਲ ਪ੍ਰ੍ਸ਼ਾਸ਼ਨ ਵਿਰੁੱਧ ਨਾਹਰੇਬਾਜ਼ੀ ਕੀਤੀ ਗਈ ! ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੇਖਾ ਰੋਡ ਰੇਹੜੀ ਯੂਨੀਅਨ ਦੇ ਪ੍ਰਧਾਨ ਹਰਦੀਪ ਸਿੰਘ ਖਾਲਸਾ,ਜੰਟਾ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਨਾਗਰਾ ਕੌਂਸਲ ਵਿਚੋਂ ਆਏ 2 ਮੁਲਾਜ਼ਮਾਂ ਵਲੋਂ ਉਹਨਾਂ ਨੂੰ ਰੇਹੜੀਆਂ ਚੁੱਕਣ ਦਾ ਫ਼ਰਮਾਨ ਜਾਰੀ ਕਰ ਦਿੱਤਾ ਜਿਸ ਨਾਲ ਰੇਹੜੀਆਂ ਵਾਲਿਆਂ ਚ ਹੜਕੰਪ ਮੱਚ ਗਿਆ ਤੇ ਅੱਜ ਸਾਰਿਆਂ ਨੇ ਇਕੱਠੇ ਹੋ ਕੇ ਵਾਰਡਾਂ ਦੇ ਐਮ ਸੀਆਂ ਦੇ ਧਿਆਨ ਚ ਇਹ ਮਾਮਲਾ ਲਿਆਂਦਾ ਜਿਨ੍ਹਾਂ ਨੇ ਸਾਨੂੰ ਧਰਵਾਸ ਦਿੱਤਾ ਜਲਦ ਇਸ ਮਾਮਲੇ ਨੂੰ ਕੇ ਕੇ ਪ੍ਰ੍ਸ਼ਾਸ਼ਨ ਨੂੰ ਮਿਲਿਆ ਜਾਵੇਗਾ ! ਇਸ ਮੌਕੇ ਮਦਨ ਕੁਮਾਰ,ਸੋਹਣ ਸਿੰਘ ,ਰਮੇਸ਼ ਚੰਦ ,ਵਿੱਕੀ ,ਬਿੰਦਰ ਸਿੰਘ .ਭੋਲਾ ਸਿੰਘ ,ਨਿਰਮਲ ਸਿੰਘ .ਕਮਲੇਸ਼ ਕੁਮਾਰ ,ਰਾਮੂੰ ਪੰਡਿਤ.ਜੁਗਲ ਕਿਸ਼ੋਰ ,ਆਦਿ ਨੇ ਦੱਸਿਆ ਕਿ ਉਹ ਸੇਖਾ ਰੋਡ ਪਿਛਲੇ ਕਈ ਸਾਲਾਂ ਤੋਂ ਸਬਜ਼ੀ ਦੀਆਂ ਰੇਹੜੀਆਂ ਲਾਕੇ ਆਪਣੇ ਪਰਿਵਾਰਾਂ ਦਾ ਗੁਜਾਰਾਂ ਕਰਦੇ ਆ ਰਹੇ ਹਨ ਤੇ ਕਦੇ ਟ੍ਰੈਫਿਕ ਸੰਬੰਧੀ ਯਾਂ ਰਾਹਗੀਰਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਈ 1 ਸਾਰੇ ਹੀ ਸ਼ਹਿਰ ਦੀਆਂ ਸੜਕਾਂ ਧਨੌਲਾ ਰੋਡ ,ਹੰਡਿਆਇਆ ਰੋਡ ,ਬੱਸ ਸਟੈਂਡ ਰੋਡ ਸਾਰੇ ਪਾਸੇ ਰੇਹੜੀਆਂ ਲਗਦੀਆਂ ਹਨ ਫੇਰ ਸਾਨੂੰ ਕਿਓਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਲੱਗਦਾ ਸਾਨੂੰ ਜਾਣਬੁਝ ਕੇ ਭੁੱਖਾ ਮਾਰਨ ਦੀਆਂ ਸਕੀਮਾਂ ਕੀਤੀਆਂ ਜਾ ਰਹੀਆਂ ਹਨ ਜੋ ਕਦੇ ਬਰਦਾਸਤ ਨਹੀਂ ਹੋਣਗੀਆਂ ! ਜਦੋਂ ਮਾਮਲਾ ਸੰਬੰਧੀ ਨਗਰ ਕੌਂਸਲ ਈ ਓ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਮੋਬਾਈਲ ਹੀ ਨਹੀਂ ਚੁੱਕਿਆ ਸਮੇਤ ਹੋਰ ਅਫਸਰਾਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਕੋਈ ਜਵਾਬ ਨਹੀਂ ਮਿਲਿਆ ! ਜਦੋਂ ਜਿਲੇ ਦੇ ਡਿਪਟੀ ਕਮਿਸਨਰ ਮੈਡਮ ਪੂਨਮਦੀਪ ਕੌਰ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਦਾ ਮੋਬਾਈਲ ਕਿਸੇ ਹੋਰ ਨੇ ਚੁੱਕਿਆ ਤੇ ਮਾਮਲੇ ਸੰਬੰਧੀ ਉਹਨਾਂ ਨੂੰ ਜਾਣਕਾਰੀ ਦੇਣ ਦੀ ਗੱਲ ਕੀਤੀ
0 comments:
एक टिप्पणी भेजें