Contact for Advertising

Contact for Advertising

Latest News

रविवार, 28 मई 2023

ਤਰਕਸ਼ੀਲ ਸੁਸਾਇਟੀ ਜ਼ੋਨ ਪਟਿਆਲਾ ਵੱਲੋੰ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦੀ ਤਿਆਰੀ ਜੋਰਾਂ ਤੇ*

 *ਤਰਕਸ਼ੀਲ ਸੁਸਾਇਟੀ ਜ਼ੋਨ ਪਟਿਆਲਾ ਵੱਲੋੰ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦੀ ਤਿਆਰੀ ਜੋਰਾਂ ਤੇ*





*ਵਿਦਿਆਰਥੀਆਂ ਵੱਲੋੰ ਮਿਲ ਰਿਹਾ ਭਰਵਾਂ ਹੁੰਗਾਰਾ: ਤਰਕਸ਼ੀਲ ਆਗੂ*

     ਕਮਲੇਸ਼ ਗੋਇਲ ਖਨੌਰੀ 

  ਪਟਿਆਲਾ 28 ਮਈ - ਤਰਕਸ਼ੀਲ ਸੁਸਾਇਟੀ ਪੰਜਾਬ ( ਰਜਿ.) ਵੱਲੋੰ ਵਿਦਿਆਰਥੀਆਂ ਅੰਦਰ  ਵਿਗਿਆਨਕ ਚੇਤਨਾ ਵਿਕਸਤ ਕਰਨ ਹਿੱਤ ਪ੍ਰਸਿੱਧ ਵਿਗਿਆਨੀ ਚਾਰਲਿਸ ਡਾਰਵਿਨ ਨੂੰ ਸਮਰਪਿਤ ਕਰਵਾਈ ਜਾ ਰਹੀ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦੇ ਸੰਬੰਧ ਵਿੱਚ ਚਲਾਈ ਮੁਹਿੰਮ ਦੀ ਲੜੀ ਤਹਿਤ ਜ਼ੋਨ ਪਟਿਆਲਾ ਵੱਲੋੰ ਇਕ ਹਫਤੇ ਦੌਰਾਨ ਦੋ ਦਰਜ਼ਨ ਦੇ ਕਰੀਬ ਸਕੂਲਾਂ ਵਿਖੇ ਜਾਇਆ ਗਿਆ। ਇਸ ਮੌਕੇ  ਤਰਕਸ਼ੀਲ ਸੁਸਾਇਟੀ ਜ਼ੋਨ ਪਟਿਆਲਾ ਦੇ ਜਥੇਬੰਦਕ ਮੁੱਖੀ ਅਕਸ਼ੈ ਖਨੌਰੀ ਅਤੇ ਸੱਭਿਆਚਾਰ ਮੁੱਖੀ ਰਾਮ ਕੁਮਾਰ  ਨੇ ਪ੍ਰੈਸ ਨੂੰ ਸੰਬੋਧਨ ਕਰਦਿਅ‍ਾਂ ਕਿਹਾ ਕਿ ਵਿਦਿਆਰਥੀਆਂ  ਨੂੰ ਅੰਧਵਿਸ਼ਵਾਸ਼ਾਂ, ਵਹਿਮਾਂ ਭਰਮਾਂ ਤੇ ਰੂੜੀਵਾਦੀ ਵਿਚਾਰਾਂ ਦੇ ਹਨੇਰੇ ਵਿਚੋਂ ਨਿਕਲ ਕੇ ਵਿਗਿਆਨਕ  ਵਿਚਾਰਾਂ ਦੀ ਰੋਸ਼ਨੀ ਵਿੱਚ ਆਉਣ ਦਾ ਸੁਨੇਹਾ ਦਿੱਤਾ ਗਿਆ।ਉਨਾਂ ਕਿਹਾ ਕਿ ਵਿਗਿਆਨਕ ਚੇਤਨਾ ਤੇ ਨੈਤਿਕ ਕਦਰਾਂ ਕੀਮਤਾਂ ਅਪਣਾ ਕੇ ਆਪਣੀ ਸ਼ਖਸ਼ੀਅਤ ਨੂੰ ਵਿਕਸਤ ਕਰਨਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ   ਹਿੰਮਤ ਲਗਨ  ਲਗਾਤਾਰਤਾ ਦੇ ਨਾਲ ਕੀ, ਕਿਉਂ ਕਿਵੇਂ , ਕਿੱਥੇ, ਕਦੋਂ ਆਦਿ ਗੁਣ  ਜਿਹੜੇ ਹਰ ਵਰਤਾਰੇ ਦੀ ਸਚਾਈ ਦੀ ਤਹਿ ਤੱਕ  ਜਾਣ ਲਈ ਜਰੂਰੀ ਹੁੰਦੇ ਹਨ, ਅਪਨਾਉਣ ਦਾ  ਸੱਦਾ ਦਿੱਤਾ। ਉਨ੍ਹਾਂ  ਕਿਹਾ ਵਰਤਾਰੇ ਦੇ ਕਾਰਨ  ਜਾਨਣਾ ਹੀ ਤਰਕਸ਼ੀਲਤਾ ਹੈ। ਜ਼ੋਨ ਪਟਿਆਲਾ ਦੇ ਵਿੱਤ ਮੁੱਖੀ ਮੈਡਮ ਕੁਲਵੰਤ ਅਤੇ ਮਾਨਸਿਕ ਸਿਹਤ ਵਿਭਾਗ ਦੇ ਮੁੱਖੀ ਬਲਵਾਨ ਸਿੰਘ ਨੇ ਦੱਸਿਆ ਕਿ  ਵਿਦਿਆਰਥੀਆਂ ਨੂੰ  ਪੰਜਵੀਂ ਚੇਤਨਾ  ਪਰਖ ਪਰੀਖਿਆ ਜਿਹੜੀ ਅਗਸਤ  ਮਹੀਨੇ ਸਾਰੇ ਸੂਬੇ ਵਿੱਚ ਕਰਵਾਈ ਜਾ   ਰਹੀ ਹੈ,  ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ, ਇਹ ਪ੍ਰੀਖਿਆ ਪ੍ਰਸਿੱਧ ਵਿਗਿਆਨੀ ਚਾਰਲਿਸ ਡਾਰਵਿਨ ਨੂੰ ਸਮਰਪਿਤ ਕਰਵਾਈ ਜਾ ਰਹੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਰਜਿਸਟਰੇਸ਼ਨ  ਕਰਵਾਉਣ ਲਈ  ਪ੍ਰੇਰਿਤ  ਕੀਤਾ। ਉਨ੍ਹਾਂ ਦੱਸਿਆ ਕਿ ਪ੍ਰੀਖਿਆ  ਵਿੱਚ 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀ ਭਾਗ ਲੈ  ਸਕਦੇ ਹਨ , ਇਸ ਵਾਰੀ ਕਲਾਸ ਅਨੁਸਾਰ ਮੈਰਿਟ ਬਣਾਈ ਜਾਵੇਗੀ। ਸਿਲੇਬਸ  ਦੀ ਕਿਤਾਬ ਉਪਲਬਧ ਹੈ,ਸਕੂਲ ਵਿੱਚ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਕਿਤਾਬ ਪ੍ਰਾਪਤ ਕਰ ਸਕਦੇ ਹੋਂ । ਭਾਗ ਲੈਣ ਵਾਲੇ ਹਰ ਵਿਦਿਆਰਥੀ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।  ਸੂਬਾ ਪੱਧਰ ਤੇ  ਹਰ ਜਮਾਤ ਵਿੱਚ ਪਹਿਲੇ  ਤਿੰਨ ਸਥਾਨਾਂ ਤੇ ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ ਤੇ ਪੜ੍ਹਨ ਸਮੱਗਰੀ ਨਾਲ , ਇਕਾਈ ਤੇ ਜ਼ੋਨ  ਪੱਧਰ ਤੇ ਜੇਤੂ ਵਿਦਿਆਰਥੀਆਂ ਨੂੰ ਵਧੀਆ ਪੜ੍ਹਨ ਸਮੱਗਰੀ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਤੇ ਜ਼ੋਨ ਦੇ ਮੀਡੀਆ ਮੁੱਖੀ ਸੁਖਦੀਪ ਸਿੰਘ ਨੇ ਦੱਸਿਆ ਕਿ ਪਟਿਆਲਾ ਜ਼ੋਨ ਦੀਆਂ ਪੰਜ ਇਕਾਈਆਂ ਪਟਿਆਲਾ ਸ਼ਹਿਰ, ਅਰਬਨ ਅਸਟੇਟ ਪਟਿਆਲਾ, ਚੰਨੋ , ਘਨੌਰ ਅਤੇ ਸਮਾਣਾ ਇਕਾਈ ਵੱਲੋੰ ਦੋ ਦਰਜ਼ਨ ਦੇ ਕਰੀਬ ਸਕੂਲਾਂ ਵਿਖੇ ਜਾਇਆ ਗਿਆ। ਇਕਾਈਆਂ ਦੇ ਜਥੇਬੰਦਕ ਮੁੱਖੀਆਂ ਦੀ ਅਗਵਾਈ ਵਿੱਚ ਟੀਮਾਂ ਸਰਕਾਰੀ ਸ.ਸ.ਸਮਾਰਟ ਸਕੂਲ ਸਿਵਲ ਲਾਈਨ ਪਟਿਆਲਾ, ਸਰਕਾਰੀ ਸ.ਸ.ਸਕੂਲ ਮਲਟੀਪਰਪਜ , ਸਰਕਾਰੀ ਸ.ਸ.ਸਕੂਲ ਕਲਿਆਣ, ਸਰਕਾਰੀ ਸ.ਸ.ਸਕੂਲ ਰੱਖੜਾ,ਸਰਕਾਰੀ ਸ.ਸ.ਕੰਨਿਆ ਸਕੂਲ ਸਨੌਰ, ਸਰਕਾਰੀ ਸ.ਸ.ਸਕੂਲ ਡਕਾਲਾ, ਅਰਵਿੰਦੋ ਸਕੂਲ ,ਸਰਕਾਰੀ ਸ.ਸ.ਸਮਾਰਟ ਸਕੂਲ ਫੀਲਖਾਨਾ,ਸ.ਸ.ਮਾਡਕ ਸਕੂਲ ਪੰਜਾਬੀ ਯੂਨੀਵਰਸਿਟੀ ,

ਮੈਰੋਟੋਅੀਰਸ ਸਕੂਲ,ਸਰਕਾਰੀ ਸਕੂਲ ਬਹਾਦਰਗੜ, ਸਰਕਾਰੀ ਸਕੂਲ ਚੋਰਾ,ਸਰਕਾਰੀ ਸਕੂਲ ਥੇੜੀ , ਕੇ.ਜੀ.ਐਸ ਸਕੂਲ , ਐਸ.ਡੀ ਸਕੂਲ,ਵੀਰ ਹਕੀਕਤ ਰਾਏ ਸਕੂਲ, ਸਰਕਾਰੀ ਸਕੂਲ ਚੰਨੋ,ਸਰਕਾਰੀ ਸਕੂਲ ਕਾਲਾਝਾੜ , ਸਰਕਾਰੀ ਸਕੂਲ ਨਦਾਮਪੁਰ ,ਸਰਕਾਰੀ ਸਕੂਲ ਗੱਜੂਮਾਜਰਾ , ਸਰਕਾਰੀ ਸਕੂਲ ਮਰਦਾਪੁਰ, ਆਦਰਸ਼ ਸਕੂਲ ਸ਼ੁਤਰਾਣਾ ਆਦਿ ਸਕੂਲਾਂ ਵਿੱਚ ਜਾ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮਿਲਿਆ ਗਿਆ। ਇਸ ਮੁਹਿੰਮ ਵਿੱਚ ਸੁਰਿੰਦਰਪਾਲ, ਐਡਵੋਕੇਟ ਰਾਜੀਵ ਲੋਹਟਬੱਦੀ, ਬਲਵਿੰਦਰ ਸਿੰਘ ,

ਰਣਜੀਤ ਸਿੰਘ, ਧਰਮਿੰਦਰ ਸਿੰਘ, ਨਰਿੰਦਰਪਾਲ , ਤਰਸੇਮ ਭਵਾਨੀਗੜ , ਗੁਰਬਚਨ ਸਿੰਘ,

ਰਾਣਾ ਕਾਲਾਝਾੜ, ਮੈਡਮ ਸੁਨੇਹ ਲਤਾ , ਮੈਡਮ ਸੁਨੇਹ ਦੀਪ ,ਅਮਰਿੰਦਰ ਸਿੰਘ, ਲਖਵੀਰ ਸਿੰਘ, ਗੁਰਤੇਜ ਸਿੰਘ, ਹਰਨੇਕ ਸਿੰਘ ,ਨੂਪ ਰਾਮ ,ਰਾਮ ਸਿੰਘ ਬੰਗ,ਜਨਕ ਰਾਜ ਆਦਿ ਸਾਥੀਆਂ ਨੇ ਅਹਿਮ ਜ਼ਿੰਮੇਵਾਰੀ ਨਿਭਾਈ।

ਤਰਕਸ਼ੀਲ ਸੁਸਾਇਟੀ ਜ਼ੋਨ ਪਟਿਆਲਾ ਵੱਲੋੰ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦੀ ਤਿਆਰੀ ਜੋਰਾਂ ਤੇ*
  • Title : ਤਰਕਸ਼ੀਲ ਸੁਸਾਇਟੀ ਜ਼ੋਨ ਪਟਿਆਲਾ ਵੱਲੋੰ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦੀ ਤਿਆਰੀ ਜੋਰਾਂ ਤੇ*
  • Posted by :
  • Date : मई 28, 2023
  • Labels :
  • Blogger Comments
  • Facebook Comments

0 comments:

एक टिप्पणी भेजें

Top