ਐਸ ਸੀ ਕਮਿਸ਼ਨ ਪੰਜਾਬ ਦੇ ਦਖਲ ਤੋਂ ਬਾਅਦ ਖੇਡ ਵਿਭਾਗ ਚ ਮਿਲੀ ਤਰੱਕੀ
ਜੂਨੀਅਰ ਕੋਚ ਤੋਂ ਜ਼ਿਲ੍ਹਾ ਖੇਡ ਅਫ਼ਸਰ ਬਠਿੰਡਾ ਵਜ਼ੋਂ ਹੋਈ ਨਿਯੁਕਤੀ
ਪਰਮਿੰਦਰ ਸਿੰਘ ਨੇ ਮੈਡਮ ਪੂਨਮ ਕਾਂਗੜਾ ਮੈਂਬਰ ਐਸ ਸੀ ਕਮਿਸ਼ਨ ਦਾ ਕੀਤਾ ਵਿਸ਼ੇਸ਼ ਧੰਨਵਾਦ
ਚੰਡੀਗੜ੍ਹ / ਬਰਨਾਲਾ 06 ਮਈ (ਸੁਖਵਿੰਦਰ ਸਿੰਘ ਭੰਡਾਰੀ) ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖਲ ਤੋਂ ਬਾਅਦ ਐਸ ਸੀ ਵਰਗ ਨਾਲ ਸਬੰਧਤ ਜੂਨੀਅਰ ਕੋਚ ਨੂੰ ਜ਼ਿਲ੍ਹਾ ਖੇਡ ਅਫ਼ਸਰ ਬਠਿੰਡਾ ਵੱਜੋਂ ਨਿਯੂਕਤ ਕੀਤਾ ਗਿਆ ਹੈ ਗ਼ੌਰਤਲਬ ਹੈ ਕਿ ਕੁੱਝ ਸਮਾਂ ਪਹਿਲਾਂ ਮੈਡਮ ਪੂਨਮ ਕਾਂਗੜਾ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਸਰਕਾਰੀ ਦੌਰੇ ਤੇ ਬਠਿੰਡਾ ਵਿਖੇ ਆਏ ਸਨ ਜਿਨ੍ਹਾਂ ਨੂੰ ਪਰਮਿੰਦਰ ਸਿੰਘ ਜੂਨੀਅਰ ਪਾਵਰਲਿਫਟਿੰਗ ਕੋਚ ਵੱਲੋਂ ਇੱਕ ਲਿਖਤ ਸ਼ਿਕਾਇਤ ਦੇ ਕਿ ਬੇਨਤੀ ਕੀਤੀ ਗਈ ਸੀ ਕਿ ਉਨ੍ਹਾਂ ਦਾ ਖੇਡ ਵਿਭਾਗ ਪੰਜਾਬ ਦੀ ਸਨਇਉਰਟਈ ਲਿਸਟ ਵਿੱਚ ਓਵਰ ਆਲ ਦੂਸਰਾ ਨੰਬਰ ਬਣਦਾ ਹੈ ਜਦ ਕਿ ਇੱਕ ਜੂਨੀਅਰ ਹਾਕੀ ਕੋਚ ਨੂੰ ਜ਼ਿਲ੍ਹਾ ਖੇਡ ਅਫ਼ਸਰ ਨਿਯੁਕਤ ਕੀਤਾ ਗਿਆ ਹੈ ਜਿਸ ਦਾ ਸਨਇਉਰਟਈ ਲਿਸਟ ਵਿੱਚ 11 ਨੰਬਰ ਹੈ ਜ਼ੋ ਕਿ ਜਰਨਲ ਵਰਗ ਨਾਲ ਸਬੰਧਤ ਹੈ ਅਤੇ ਉਹ ਐਸ ਸੀ ਵਰਗ ਨਾਲ ਸਬੰਧਤ ਹੈ ਜਿਸ ਕਾਰਨ ਹੀ ਉਸ ਨਾਲ ਖੇਡ ਵਿਭਾਗ ਵੱਲੋਂ ਭੇਦਭਾਵ ਕੀਤਾ ਜਾ ਰਿਹਾ ਹੈ। ਉਨ੍ਹਾਂ ਐਸ ਸੀ ਕਮਿਸ਼ਨ ਤੋਂ ਇੰਨਸਾਫ ਦੀ ਮੰਗ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਜ਼ਿਲ੍ਹਾ ਖੇਡ ਅਫ਼ਸਰ ਦੀ ਆਸਾਮੀ ਤੇ ਨਿਯੁਕਤ ਕਰਵਾਇਆ ਜਾਵੇ ਜ਼ੋ ਕਿ ਉਸ ਦਾ ਕਨੂੰਨੀ ਤੌਰ ਤੇ ਹੱਕ ਬਣਦਾ ਹੈ ਜਿਸ ਦੇ ਚਲਦਿਆਂ ਮੈਡਮ ਪੂਨਮ ਕਾਂਗੜਾ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਵਿਭਾਗ ਦੇ ਸਬੰਧਤ ਅਧਿਕਾਰੀਆਂ ਦੀ ਕੀਤੀ ਖਿਚਾਈ ਤੋਂ ਬਾਅਦ ਖੇਡ ਵਿਭਾਗ ਵੱਲੋਂ ਪਰਮਿੰਦਰ ਸਿੰਘ ਨੂੰ ਜ਼ਿਲ੍ਹਾ ਖੇਡ ਅਫ਼ਸਰ ਬਠਿੰਡਾ ਵੱਜੋਂ ਨਿਯੁਕਤ ਕੀਤਾ ਗਿਆ ਹੈ । ਸਪੰਰਕ ਕਰਨ ਤੇ ਪਰਮਿੰਦਰ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਮਿਲੀ ਇਸ ਤਰੱਕੀ ਲਈ ਪੰਜਾਬ ਸਰਕਾਰ ਦੇ ਨਾਲ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਚੰਡੀਗੜ੍ਹ ਖਾਸ ਕਰਕੇ ਮੈਡਮ ਪੂਨਮ ਕਾਂਗੜਾ ਮੈਂਬਰ ਐਸ ਸੀ ਕਮਿਸ਼ਨ ਪੰਜਾਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨ੍ਹਾਂ ਦੀ ਬਦੌਲਤ ਉਨ੍ਹਾਂ ਦੀ ਬਤੌਰ ਜ਼ਿਲ੍ਹਾ ਖੇਡ ਅਫ਼ਸਰ ਬਠਿੰਡਾ ਵੱਜੋਂ ਨਿਯੂਕਤੀ ਹੋਈ ।
0 comments:
एक टिप्पणी भेजें