*ਸਕੂਲ ਆਫ਼ ਐਮੀਨੈੰਸ ਫ਼ੀਲਖ਼ਾਨਾ ਪਟਿਆਲਾ ਵਿਖੇ ਨੌਵੀਂ ਜਮਾਤ ਦੀਆਂ ਕਲਾਸਾਂ ਦੀ ਹੋਈ ਸ਼ੁਰੂਆਤ
*
ਕਮਲੇਸ਼ ਗੋਇਲ ਖਨੌਰੀ
ਪਟਿਆਲਾ 15 ਮਈ - ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਸਕੂਲ ਆਫ਼ ਐਮੀਨੈੰਸ ਫ਼ੀਲਖ਼ਾਨਾ, ਪਟਿਆਲਾ ਵਿਖੇ ਐਮੀਨੈੰਸ ਦੀ ਨੌਵੀਂ ਜਮਾਤ ਦੀਆਂ ਕਲਾਸਾਂ ਦੀ ਰਸਮੀ ਤੌਰ ਤੇ ਸ਼ੁਰੂਆਤ ਕੀਤੀ ਗਈ। ਇਸ ਮੌਕੇ ਤੇ ਸਕੂਲ ਸਟਾਫ਼ ਵੱਲੋੰ ਪ੍ਰਿੰਸੀਪਲ ਡਾ.ਰਜਨੀਸ਼ ਗੁਪਤਾ ਦੀ ਯੋਗ ਅਗਵਾਈ ਵਿੱਚ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਦਾ ਫੁੱਲਾਂ ਦੇ ਹਾਰ ਪਾ ਕੇ ਅਤੇ ਚਾਕਲੇਟ ਦੇ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਪ੍ਰਿੰਸੀਪਲ ਡਾ.ਰਜਨੀਸ਼ ਗੁਪਤਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ, ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਮਾਣਯੋਗ ਸਿੱਖਿਆ ਮੰਤਰੀ ਸ.ਹਰਜੋਤ ਸਿੰਘ ਬੈੰਸ ਦੀ ਸੋਚ ਅਤੇ ਵਿਜ਼ਨ ਦੀ ਸ਼ਲਾਘਾ ਕੀਤੀ। ਇਸ ਮੌਕੇ ਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ ਤੇ ਵਿਦਿਆਰਥੀਆਂ ਦੇ ਨਾਲ ਐਮੀਨੈਂਸ ਦੀ ਨੌਵੀਂ ਜਮਾਤ ਦਾ ਸਿੱਖਿਆ ਵਿਭਾਗ ਵੱਲੋਂ ਜਾਰੀ ਪੰਦਰਾ ਦਿਨਾਂ ਦਾ ਜਾਰੀ ਸ਼ਡਿਊਲ ਸਾਂਝਾ ਕੀਤਾ ਗਿਆ। ਪ੍ਰਿੰਸੀਪਲ ਸਾਹਿਬ ਨੇ ਇਸ ਮੌਕੇ ਦੱਸਿਆ ਕਿ ਐਮੀਨੈੰਸ ਸਕੂਲ ਵਿੱਚ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵੱਲ ਧਿਆਨ ਦਿੱਤਾ ਜਾਵੇਗਾ ਜਿਸ ਤਹਿਤ ਪਹਿਲੇ ਪੰਦਰਾਂ ਦਿਨਾਂ ਦੇ ਸ਼ਡਿਊਲ ਦੌਰਾਨ ਵਿਦਿਆਰਥੀਆਂ ਦੇ ਦੋ ਵਿੱਦਿਅਕ ਟੂਰ ਲਗਵਾਏ ਜਾਣੇ ਹਨ। ਇਸ ਮੌਕੇ ਤੇ ਵਿਦਿਆਰਥੀਆਂਦੇ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਵਿੱਦਿਅਕ ਟੂਰਾਂ ਤੇ ਭੇਜਣ ਸੰਬੰਧੀ ਆਪਣੇ ਸਹਿਮਤੀ ਪੱਤਰ ਦਿੱਤੇ ਅਤੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦਾ ਬਹੁਤ ਧੰਨਵਾਦ ਕੀਤਾ। ਇਸ ਮੌਕੇ ਤੇ ਵਾਇਸ ਪ੍ਰਿੰਸੀਪਲ ਸ.ਕੰਵਰਜੀਤ ਸਿੰਘ ਧਾਲੀਵਾਲ , ਮੈਡਮ ਸਿਮਰਨਪ੍ਰੀਤ ਕੌਰ, ਮੈਡਮ ਗੁਰਪ੍ਰੀਤ ਕੌਰ, ਮੈਡਮ ਪਰਮਜੀਤ ਕੌਰ,ਸ.ਬਲਵਿੰਦਰ ਸਿੰਘ ਜੱਸਲ, ਸ.ਨਰਿੰਦਰਪਾਲ ਸਿੰਘ,ਸ.ਪਰਗਟ ਸਿੰਘ ,ਮੈਡਮ ਦੀਕਸ਼ਾ ਆਦਿ ਸਟਾਫ਼ ਮੈੰਬਰਾਨ ਮੌਜੂਦ ਸਨ। ਇਸ ਮੌਕੇ ਤੇ ਮੰਚ ਸੰਚਾਲਨ ਦੀ ਜਿੰਮੇਵਾਰੀ ਸਕੂਲ ਦੇ ਮੀਡੀਆ ਕੌਆਰਡੀਨੇਟਰ ਸ਼੍ਰੀ ਅਕਸ਼ੈ ਕੁਮਾਰ ਨੇ ਬਾਖ਼ੂਬੀ ਨਿਭਾਈ।
0 comments:
एक टिप्पणी भेजें