*ਸਕੂਲ ਆਫ਼ ਐਮੀਨੈੰਸ ਫ਼ੀਲਖ਼ਾਨਾ ਸਕੂਲ ਪਟਿਆਲਾ ਦੇ ਵਿਦਿਆਰਥੀਆਂ ਨੇ ਪੁਰੇ ਪੰਜਾਬ ਵਿੱਚ ਰਚਿਆ ਇਤਿਹਾਸ
*
*ਫ਼ੀਲਖ਼ਾਨਾ ਸਕੂਲ ਦੇ ਤਿੰਨ ਵਿਦਿਆਰਥੀ ਆਏ ਮੈਰਿਟ ਵਿੱਚ*
ਕਮਲੇਸ਼ ਗੋਇਲ ਖਨੌਰੀ
ਪਟਿਆਲਾ 24 ਮਈ - ਸਕੂਲ ਆਫ਼ ਐਮੀਨੈੰਸ ਫ਼ੀਲਖ਼ਾਨਾ ਪਟਿਆਲਾ ਵਿਖੇ ਉਸ ਸਮੇਂ ਖੁਸ਼ੀ ਦੀ ਲਹਿਰ ਪੈਦਾ ਹੋ ਗਈ ਜਦੋਂ ਇਹ ਪਤਾ ਲੱਗਾ ਕਿ ਜਮਾਤ ਬਾਰਵੀਂ ਦੇ ਮੈਰਿਟ ਵਿੱਚ ਤਿੰਨ ਵਿਦਿਆਰਥੀ ਆਏ ਹਨ। ਵਿਦਿਆਰਥਣ ਖੁਸ਼ੀ ਗੁਪਤਾ ਨੇ ਬੋਰਡ ਦੀ ਮੈਰਿਟ ਵਿੱਚ ਗਿਆਰਵਾਂ ਅਤੇ ਪ੍ਰਿਥਵੀ ਧੀਮਾਨ ਨੇ ਵੀ ਗਿਆਰਵਾਂ ਸਥਾਨ ਪੁਰੇ ਪੰਜਾਬ ਵਿੱਚੋੰ ਹਾਸਲ ਕੀਤਾ ਹੈ।
ਇਹਨਾਂ ਦੋਵੇੰ ਵਿਦਿਆਰਥੀਆਂ ਨੇ 489/500 ਅੰਕ ਆਰਟਸ ਸਟਰੀਮ ਵਿੱਚੋੰ ਪ੍ਰਾਪਤ ਕੀਤੇ ਹਨ। ਇਸਦੇ ਨਾਲ ਹੀ ਵਿਦਿਆਰਥੀ ਵਨੀਤ ਸਿੰਘ ਨੇ ਬੋਰਡ ਦੀ ਮੈਰਿਟ ਵਿੱਚ ਪੰਦਰਵਾ ਸਥਾਨ ਸਥਾਨ ਹਾਸਲ ਕੀਤਾ। ਇਸ ਵਿਦਿਆਰਥੀ ਨੇ ਨਾਨ-ਮੈਡੀਕਲ ਵਿੱਚੋੰ 485/500 ਅੰਕ ਪ੍ਰਾਪਤ ਕੀਤੇ ਹਨ। ਸਕੂਲ ਆਫ਼ ਐਮੀਨੈੰਸ ਫ਼ੀਲਖ਼ਾਨਾ ਪਟਿਆਲਾ ਦੇ ਹੀ ਤਿੰਨ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਰਿਟ ਵਿੱਚ ਆ ਕੇ ਇਲਾਕੇ, ਸੰਸਥਾ, ਮਾਤਾ ਪਿਤਾ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ। ਇਸ ਸਮੇਂ ਖੁਸ਼ੀ ਸਾਂਝੀ ਕਰਨ ਅਤੇ ਵਿਦਿਆਰੀਆਂ ਦੀ ਹੌਸਲਾ ਅਫਜਾਈ ਕਰਨ ਲਈ ਸਕੂਲ ਪ੍ਰਿੰਸੀਪਲ ਡਾ.ਰਜਨੀਸ਼ ਗੁਪਤਾ ਨੇ ਸਕੂਲ ਵਿੱਚ ਵਿਦਿਆਰਥੀਆਂ ਨੂੰ ਹਾਰ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਤੇ ਮੁੰਹ ਮਿੱਠਾ ਕਰਵਾਇਆ ਗਿਆ। ਜਿਸ ਤਹਿਤ ਉਹਨਾਂ ਨੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਭੇਟ ਕੀਤੇ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਡਾ.ਰਜਨੀਸ਼ ਗੁਪਤਾ ਨੇ ਕਿਹਾ ਕਿ ਫ਼ੀਲਖ਼ਾਨਾ ਸੰਸਥਾ ਲਈ ਮਾਣ ਵਾਲੀ ਗੱਲ ਹੈ ਕਿ ਇਕੋ ਸਕੂਲ ਦੇ ਤਿੰਨ ਵਿਦਿਆਰਥੀ ਪੁਰੇ ਪੰਜਾਬ ਵਿੱਚੋੰ ਮੈਰਿਟ ਤੇ ਆਏ ਹਨ। ਡਾ.ਰਜਨੀਸ਼ ਗੁਪਤਾ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਵਾਇਸ ਪ੍ਰਿੰਸੀਪਲ ਕੰਵਰਜੀਤ ਸਿੰਘ ਧਾਲੀਵਾਲ,ਮੈਡਮ ਗੁਰਦੀਪ ਕੌਰ,ਮੈਡਮ ਕਿਰਨ ਵਰਮਾ,ਚਰਨਜੀਤ ਸਿੰਘ ਆਦਿ ਸਟਾਫ਼ ਮੈੰਬਰਾਨ ਮੌਜੂਦ ਸਨ।
0 comments:
एक टिप्पणी भेजें