ਤਹਿਸੀਲ ਪੱਧਰੀ ਵਿੱਤੀ ਸਾਖ਼ਰਤਾ ਕੁਇਜ਼ ਮੁਕਾਬਲੇ ਵਿੱਚ ਸ. ਸ. ਸ. ਸ ਅਨਦਾਨਾ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ
ਕਮਲੇਸ਼ ਗੋਇਲ ਖਨੌਰੀ
ਖਨੌਰੀ 19 ਮਈ - ਮੂਨਕ ਤਹਿਸੀਲ ਦੇ 22 ਸਕੂਲਾਂ ਦਾ ਆਰ. ਬੀ. ਆਈ ਵੱਲੋਂ ਵਿੱਤੀ ਸਾਖ਼ਰਤਾ ਕੁਇਜ਼ ਮੁਕਾਬਲਾ ਕਰਵਾਇਆ ਗਿਆ |ਜਿਸ ਵਿੱਚ ਸ. ਸ. ਸ. ਸ. ਅਨਦਾਨਾ ਦੀ ਮੁਸਕਾਨ ਕੌਰ (ਦਸਵੀਂ) ਅਤੇ ਨਿਸ਼ਾ ਦੇਵੀ (ਨੌਵੀਂ ) ਕਲਾਸ ਨੇ ਤਹਿਸੀਲ ਭਰ ਦੇ ਸਕੂਲਾਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ |ਇਸ ਮੌਕੇ ਤੇ ਆਰ. ਬੀ. ਆਈ ਵੱਲੋਂ ਜੇਤੂ ਵਿਦਿਆਰਥੀਆਂ ਨੂੰ 5000 ਰੁਪਏ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ | ਇਸ ਪ੍ਰਤੀਯੋਗਿਤਾ ਦੀ ਤਿਆਰੀ ਸਕੂਲ ਪ੍ਰਿੰਸੀਪਲ ਸ਼੍ਰੀ ਸੀਤਾ ਰਾਮ ਜੀ ਦੀ ਅਗਵਾਈ ਹੇਠ ਮੈਡਮ ਸ਼ਾਲੂ ਗੁਪਤਾ ਜੀ ਨੇ ਕਾਰਵਾਈ |ਇਸ ਮੌਕੇ ਐੱਸ. ਐੱਮ. ਸੀ ਕਮੇਟੀ ,ਸਾਬਕਾ ਪ੍ਰਿੰਸੀਪਲ ਸ਼੍ਰੀ ਚੰਦਰਭਾਨ , ਸ਼੍ਰੀ ਫ਼ਤਹਿ ਸਿੰਘ, ਸਕੂਲ ਅਧਿਆਪਕ ਸ਼੍ਰੀਮਤੀ ਸਰੋਜ, ਸ਼੍ਰੀਮਤੀ ਜਗਦੀਪ ਕੌਰ, ਸ਼੍ਰੀਮਤੀ ਸੰਜੇ ਦੇਵੀ, ਸ਼੍ਰੀਮਤੀ ਸ਼ਾਲੂ ਗੁਪਤਾ, ਸ਼੍ਰੀਮਤੀ ਲਲਿਤਾ ਦੇਵੀ, ਸ਼੍ਰੀਮਤੀ ਵਰਿੰਦਰ ਕੌਰ, ਮਿਸ ਮਨਦੀਪ ਕੌਰ,ਮਿਸ ਮਨਪ੍ਰੀਤ ਕੌਰ, ਮਿਸ ਕੋਮਲਦੀਪ ਕੌਰ, ਮਿਸ ਮਨਪ੍ਰੀਤ ਕੌਰ, ਸ਼੍ਰੀ ਕੁਲਦੀਪ ਸਿੰਘ, ਸ਼੍ਰੀ ਮਨਦੀਪ ਸਿੰਘ, ਸ਼੍ਰੀ ਪਵਨ ਕੁਮਾਰ, ਸ਼੍ਰੀ ਜਸਕਰਨ ਸਿੰਘ, ਸ਼੍ਰੀ ਪਵਿੱਤਰ ਦੇਵ ਸ਼ਰਮਾ, ਸ਼੍ਰੀ ਪ੍ਰਦੀਪ ਕੁਮਾਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |
0 comments:
एक टिप्पणी भेजें