Contact for Advertising

Contact for Advertising

Latest News

शनिवार, 27 मई 2023

ਐਸ ਸੀ ਵਿਦਿਆਰਥੀਆਂ ਤੇ ਲਾਠੀਚਾਰਜ ਅਤਿ ਨਿੰਦਣਯੋਗ:-ਐਡਵੋਕੇਟ ਮਾਨਾਂ

 ਐਸ ਸੀ ਵਿਦਿਆਰਥੀਆਂ ਤੇ ਲਾਠੀਚਾਰਜ ਅਤਿ ਨਿੰਦਣਯੋਗ:-ਐਡਵੋਕੇਟ ਮਾਨਾਂ

  ਹੁਸ਼ਿਆਰਪੁਰ=ਦਲਜੀਤ ਅਜਨੋਹਾ

ਆਜ਼ਾਦੀ ਦੇ 76 ਸਾਲ ਬੀਤ ਜਾਣ ਤੋਂ ਬਾਦ ਵੀ ਐਸ ਸੀ ਸਮਾਜ ਤੇ ਅੱਤਿਆਚਾਰ ਘੱਟ ਨਹੀਂ ਹੋਏ।ਜਿਸ ਦੀ ਤਾਜ਼ਾ ਮਿਸਾਲ ਜਲੰਧਰ ਵਿੱਚ ਸਕਾਲਰਸ਼ਿਪ ਲਈ ਧਰਨਾ ਦੇ ਰਹੇ ਵਿਦਿਆਰਥੀਆਂ ਤੇ ਪੁਲਿਸ ਦੁਆਰਾ ਕੀਤਾ ਅੰਧਾਧੁੰਦ ਲਾਠੀਚਾਰਜ ਹੈ। ਬਹੁਜਨ ਸਮਾਜ ਪਾਰਟੀ ਹਲਕਾ ਚੱਬੇਵਾਲ ਵਿੱਚ ਇੱਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਹਲਕਾ ਚੱਬੇਵਾਲ ਦੇ ਪ੍ਰਧਾਨ ਐਡਵੋਕੇਟ ਪਲਵਿੰਦਰ ਮਾਨਾਂ ਜੀ ਨੇ ਇਹ ਵਿਚਾਰ ਪੇਸ਼ ਕੀਤੇ। ਐਡਵੋਕੇਟ ਪਲਵਿੰਦਰ ਨੇ ਕਿਹਾ ਪੰਜਾਬ ਗੁਰੂਆਂ ਦੀ ਧਰਤੀ ਹੈ ਜਿੱਥੋਂ ਸੰਦੇਸ਼ ਮਿਲਦਾ ਹੈ ਕਿ "ਇਨ ਗਰੀਬ ਸਿਖਨ ਕੋ ਦੇਉ ਪਾਤਸ਼ਾਹੀ" ਪਰ ਅੱਤਿਆਚਾਰੀ ਸਰਕਾਰ ਇਨਾਂ ਗਰੀਬਾਂ ਦੇ ਉੱਪਰ ਲਾਠੀਚਾਰਜ ਕਰ ਰਹੀ ਹੈ ਅਤੇ ਬਹੁਜਨ ਸਮਾਜ ਪਾਰਟੀ ਇਸ ਦੀ ਘੋਰ ਨਿੰਦਾ ਕਰਦੀ ਹੈ ਅਤੇ ਸਬੰਧਿਤ ਪੁਲਸ ਮੁਲਾਜ਼ਮਾਂ ਤੇ ਕਾਰਵਾਈ ਦੀ ਮੰਗ ਕਰਦੀ ਹੈ। ਐਡਵੋਕੇਟ ਨੇ ਅੱਗੇ ਬੋਲਦਿਆਂ ਕਿਹਾ ਕਿ ਦੇਖੋ ਪਿੱਛਲੀ ਸਰਕਾਰ ਵਿੱਚ ਵੀ ਜੈਕ ਵਲੋਂ ਗਰੀਬ ਵਿਦਿਆਰਥੀਆਂ ਦੇ ਰੋਲ ਨੰਬਰ ਰੋਕ ਕੇ ਬੱਚਿਆਂ ਨੂੰ ਪ੍ਰੇਸ਼ਾਨ ਕੀਤਾ ਸੀ ਅਤੇ ਹੁਣ ਵੀ ਇਹੀ ਹਾਲ ਆ। ਐਸ ਸੀ ਵਿਦਿਆਰਥੀਆਂ ਯੂਨੀਵਰਸਿਟੀਆਂ ਵਿੱਚ ਵੀ ਸਰੁੱਖਿਅਤ ਨਹੀਂ ਹਨ ਜਿਸ ਦੀ ਤਾਜ਼ਾ ਮਿਸਾਲ ਸ੍ਰੀ ਅਮ੍ਰਿਤਸਰ ਸਾਹਿਬ ਵਿੱਚ ਡਾ ਪੰਪੋਸ਼ ਦੀ ਮੌਤ ਹੋ।ਸੱਤਰ ਸੱਤਰ ਸਾਲ ਦਾ ਰੌਲਾ ਪਾਉਣ ਵਾਲੀ ਝਾੜੂ ਸਰਕਾਰ  ਦੀ ਸੋਚ ਵੀ ਐਸ ਸੀ ਸਮਾਜ ਪ੍ਰਤੀ ਬਦਲੀ ਨਹੀਂ, ਕਦੇ ਕੋਰਟ ਵਿੱਚ ਐਸ ਸੀ ਸਮਾਜ ਨੂ ਨਾਕਾਬਲੀਅਤ ਵਾਲਾ ਸਮਾਜ ਦੱਸਿਆ ਜਾਂਦਾ ਹੈ ਸੋ ਉਨਾਂ ਭਗਵੰਤ ਮਾਨ ਸਰਕਾਰ ਤੋਂ ਮੰਗ  ਕੀਤੀ ਕਿ ਜਲਦੀ ਤੋਂ ਜਲਦੀ ਸਕਾਲਰਸ਼ਿਪ ਦਾ ਪੈਸਾ ਜਾਰੀ ਕੀਤਾ ਜਾਵੇ ਨਹੀਂ ਵਿਦਿਆਰਥੀਆਂ ਦਾ ਸਾਥ ਦੇਣ ਲਈ ਪਾਰਟੀ ਸੜਕਾਂ ਤੇ ਉੱਤਰਨ ਤੋਂ ਗ਼ੁਰੇਜ਼ ਨਹੀਂ ਕਰੇਗੀ

 ਐਸ ਸੀ ਵਿਦਿਆਰਥੀਆਂ ਤੇ ਲਾਠੀਚਾਰਜ ਅਤਿ ਨਿੰਦਣਯੋਗ:-ਐਡਵੋਕੇਟ ਮਾਨਾਂ
  • Title : ਐਸ ਸੀ ਵਿਦਿਆਰਥੀਆਂ ਤੇ ਲਾਠੀਚਾਰਜ ਅਤਿ ਨਿੰਦਣਯੋਗ:-ਐਡਵੋਕੇਟ ਮਾਨਾਂ
  • Posted by :
  • Date : मई 27, 2023
  • Labels :
  • Blogger Comments
  • Facebook Comments

0 comments:

एक टिप्पणी भेजें

Top