ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਕਰਵਾਏ ਪਾਠ
ਬਰਨਾਲਾ, 5 ਅਪ੍ਰੈਲ (ਸੁਖਵਿੰਦਰ ਸਿੰਘ ਭੰਡਾਰੀ) ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਅਤੇ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਜੀ ਦੇ ਸਮੂਹ ਸਟਾਫ ਵੱਲੋਂ ਸਰਬੱਤ ਦੇ ਭਲੇ ਦੇ ਲਈ ਅਤੇ ਪੂਰਨਮਾਸ਼ੀ ਦੇ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਜੀ ਦੇ ਅਸਥਾਨ ਤੇ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕਰਵਾਏ ਗਏ ਸਨ ਜਿੰਨਾ ਦੇ ਅੱਜ ਸਵੇਰੇ 10 ਵਜੇ ਭੋਗ ਪਾਏ ਗਏ।
ਗੁਰਦੁਆਰਾ ਸਾਹਿਬ ਦੇ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ ਨੇ ਦਸਿਆ ਕਿ ਸਮੂਹ ਸਟਾਫ ਸੇਵਾਦਾਰਾਂ ਨੇ ਆਪਣੀ ਤਨਖਾਹ ਵਿੱਚੋ ਦਸਵੰਦ ਕੱਢ ਕੇ ਇਕੱਤਰ ਹੋ ਕੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਤਿੰਨ ਦਿਨ ਸੰਗਤਾਂ ਲਈ ਲੰਗਰ ਲਾਏ ਗਏ।
ਅੱਜ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਰਾਗੀ ਭਾਈ ਗੁਰਪ੍ਰੀਤ ਸਿੰਘ ਦੇ ਜੱਥੇ ਵੱਲੋਂ ਰਸਭਿਨਾ ਕੀਰਤਨ ਕੀਤਾ ਗਿਆ ਅਤੇ ਭਾਈ
ਭਾਈ ਬਲਦੇਵ ਸਿੰਘ ਲੌਂਗੋਵਾਲ ਦੇ ਢਾਡੀ ਜਥੇ ਵਲੋਂ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ।
ਜੱਥੇਦਾਰ ਪਰਮਜੀਤ ਸਿੰਘ ਖਾਲਸਾ ਆਂਤ੍ਰਿਗ ਮੈਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਸਮੂਹ ਸੰਗਤਾਂ ਦਾ ਪਹੁੰਚਣ ਤੇ ਧੰਨਵਾਦ ਕੀਤਾ ਉਥੇ ਹੀ ਮੈਨੇਜਰ ਸਾਹਿਬ ਤੇ ਸਮੂਹ ਸਟਾਫ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਜਿੰਨਾ ਨੇ ਤਿੰਨ ਦਿਨ ਸੰਗਤਾਂ ਦੀ ਸੇਵਾ ਕੀਤੀ। ਵੱਡੀ ਗਿਣਤੀ ਵਿੱਚ ਪਹੁੰਚ ਸੰਗਤਾਂ ਨੇ ਗੁਰੂ ਕੇ ਲੰਗਰ ਸਕੇ।
ਇਸ ਸਮੇਂ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲ ਵੱਲੋ ਜੋਂ ਮੁਲਾਜ਼ਮ ਸੇਵਾਦਰ ਗੁਰੂ ਘਰ ਦੀ ਖੇਤੀਬਾੜੀ ਦੀ ਸੰਭਾਲ ਕਰਦੇ ਹਨ ਉਹਨਾਂ ਦਾ ਬਸਤਰਾਂ ਦਸਤਾਰਾਂ ਨਾਲ ਸਨਮਾਨ ਕੀਤਾ ਗਿਆ।
ਇਸ ਸਮੇਂ ਤੇਜਿੰਦਰ ਸਿੰਘ ਅਕਾਉਟੈਂਟ
ਰਣਵੀਰ ਸਿੰਘ ਹੈਂਡ ਗ੍ਰੰਥੀ, ਸਤਪਾਲ ਸਿੰਘ ਕਥਵਾਚਕ, ਸਰਬਜੀਤ ਸਿੰਘ ਇੰਚਾਰਜ ਖੇਤੀਬਾੜੀ
ਨਿਰਮਲ ਸਿੰਘ ਖਜਾਨਚੀ ਅਮਰਜੀਤ ਸਿੰਘ ਗੁਰਜੰਟ ਸਿੰਘ ਸੋਨਾ ਇੰਚਾਰਜ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੋਰ ਜੀ ਗਰਵਿੰਦਰ ਸਿੰਘ ਪਟਵਾਰੀ ਹਰਵਿੰਦਰ ਸਿੰਘ ਸਟੋਰ ਕੀਪਰ
ਮਨਦੀਪ ਕੌਰ ਇੰਚਾਰਜ ਕੁਲਦੀਪ ਸਿੰਘ ਭੈਣੀ,ਮਨਪ੍ਰੀਤ ਸਿੰਘ ਪੰਧੇਰ, ਜਸਪਾਲ ਸਿੰਘ ਇੰਚਾਰਜ, ਹਰਪ੍ਰੀਤ ਸਿੰਘ, ਸੁਖਪ੍ਰੀਤ ਸਿੰਘ ਗ੍ਰੰਥੀ,
0 comments:
एक टिप्पणी भेजें