ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਹਮੇਸ਼ਾ ਗਰੀਬ ਅਤੇ ਲੋੜਵੰਦ ਲੋਕਾਂ ਦੀ ਮੱਦਦ ਲਈ ਤਿਆਰ - ਸਿੱਧੂ
ਬਰਨਾਲਾ 17 ਮਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪਟਿਆਲਾ ਦੇ ਬਾਨੀ ਡਾਕਟਰ ਐਸ ਪੀ ਸਿੰਘ ਉਬਰਾਏ ਦੇ ਦਿਸ਼ਾ ਨਿਰਦੇਸ਼ਾ ਹੇਠ ਹਰ ਮਹੀਨੇ ਲੋੜਮੰਦ ਵਿਧਵਾਵਾਂ ਅਤੇ ਵਿਕਲਾਗ ਲੋਕਾਂ ਨੂੰ ਹਰ ਮਹੀਨੇ ਸਹਾਇਤਾ ਦੇ ਚੈੱਕ ਵੰਡੇ ਜਾਂਦੇ ਹਨ। ਉਸੇ ਲੜੀ ਤਹਿਤ ਗੁਰੂ ਘਰ ਬਾਬਾ ਗਾਂਧਾ ਸਿੰਘ ਵਿਖੇ 200 ਦੇ ਕਰੀਬ ਲੋੜਮੰਦਾਂ ਨ ਚੈੱਕ ਵਿਤਰਨ ਕੀਤੇ ਗਏ ਇਹ ਜਾਣਕਾਰੀ ਪ੍ਰੈਸ ਦੇ ਨਾ ਸੰਸਥਾ ਦੇ ਜਿਲ੍ਹਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਇਕ ਪ੍ਰੈਸ ਨੋਟ ਜਾਰੀ ਕਰਦਿਆ ਕਿਹਾ ਕੇ ਸੰਸਥਾ ਦੇ ਕੌਮੀ ਪ੍ਰਧਾਨ ਜੱਸਾ ਸਿੰਘ ਦੀ ਅਗਵਾਈ ਹੇਠ ਸੰਸਥਾ ਪੂਰੇ ਭਾਰਤ ਵਿੱਚ ਸੇਵਾ ਕਾਰਜਾ ਵਿੱਚ ਰੁੱਝੀ ਹੋਈ ਹੈ। 50 ਦੇ ਕਰੀਬ ਨਵੇਂ ਲੋੜਮੰਦਾਂ ਦੇ ਫਾਰਮ ਭਰੇ ਅਤੇ ਸੰਸਥਾ ਦੇ ਮੁੱਖ ਦਫਤਰ ਭੇਜੇ ਗਏ ਇਸ ਮੌਕੇ ਬਲਵਿੰਦਰ ਸਿੰਘ ਢੀਂਡਸਾ ਕੁਲਵਿੰਦਰ ਸਿੰਘ ਕਾਲਾ ਗੁਰਜੰਟ ਸਿੰਘ ਸੋਨਾ ਸੁਬੇਦਾਰ ਸਰਬਜੀਤ ਸਿੰਘ ਜਥੇਦਾਰ ਸੁਖਦਰਸ਼ਨ ਸਿੰਘ ਹੌਲਦਾਰ ਬਸੰਤ ਸਿੰਘ ਹੌਲਦਾਰ ਕੁਲਦੀਪ ਸਿੰਘ ਰਾਜਵਿੰਦਰ ਕੁਮਾਰ ਰਜਿੰਦਰ ਪ੍ਰਸਾਦ ਅਤੇ ਸੈਕੜੇ ਲਾਭਪਾਤਰੀ ਹਾਜਰ ਸਨ।
ਫੋਟੋ - ਇੰਜ ਗੁਰਜਿੰਦਰ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਅਤੇ ਹੋਰ ਸੰਸਥਾ ਦੇ ਮੈਬਰ ਲੋੜਮੰਦਾਂ ਨੂੰ ਚੈੱਕ ਵਿਤਰਨ ਕਰਦੇ ਹੋ
0 comments:
एक टिप्पणी भेजें