ਪੁਲਸ ਨੇ ਸੋਹਲ ਪੱਤੀ ਦਾ ਸਰਕਾਰੀ ਸਕੂਲ 'ਚ ਦੂਸਰੀ ਵਾਰ ਚੋਰੀ ਕਰਨ ਵਾਲੇ ਚੋਰ ਦਬੋਚੇ, ਸਮਾਨ ਬਰਾਮਦ ਕੀਤਾ
ਬਰਨਾਲਾ, 7 ਮਈ ( ਕੇਸ਼ਵ ਵਰਦਾਨ ਪੁੰਜ/ ਡਾ ਰਾਕੇਸ਼ ਪੁੰਜ ) : ਬਰਨਾਲਾ ਬਾਜਾਖਾਨਾ ਰੋਡ 'ਤੇ ਪੈਂਦੇ ਪਿੰਡ ਸੋਹਲ ਪੱਤੀ ਦੇ ਸਕੂਲ ਨੂੰ ਬੀਤੇ 12 ਦਿਨਾਂ ਵਿੱਚ ਚੋਰਾਂ ਨੇ ਦੂਸਰੀ ਵਾਰ ਨਿਸ਼ਾਨਾ ਬਣਾਇਆ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਚੋਰਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਸੋਹਲ ਪੱਤੀ ਵਿਚੋਂ ਪਿੰਡ ਪੱਤੀ ਸੋਹਲ ਬੱਚਿਆਂ ਦੇ ਮਿੱਡ ਡੇਅ ਮੀਲ ਦਾ ਰਾਸਨ, ਸਕਲ ਵਿੱਚ ਲੱਗੇ ਸੀਸੀਟੀਵੀ ਕੈਮਰੇ, ਡੀਵੀਆਰ, ਗੈਸ ਸਿਲੰਡਰ,ਕਣਕ, ਭਾਂਡੇ, 3 ਕੰਪਿਊਟਰਾਂ ਦੇ ਪੂਰੇ ਸੈੱਟ ਚੋਰੀ ਕਰ ਲਏ। ਇਸ ਤੋਂ ਪਹਿਲਾਂ ਚੋਰੀ 24 ਅਪ੍ਰੈਲ 2023 ਨੂੰ ਵੀ ਇਸੇ ਸਕੂਲ ਵਿਚੋਂ ਮਿੱਡ ਡੇਅ ਮੀਲ ਦਾ ਰਾਸਨ, ਦਾਲਾਂ, ਕਣਕ ਅਤੇ ਗੈਸ ਸਿਲੰਡਰ ਚੋਰੀ ਕੀਤੇ ਗਏ ਸਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਚੋਰੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ, ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਪੁਲਸ ਦੀ ਢਿੱਲੀ ਕਾਰਗੁਜਾਰੀ ਕਰਕੇ ਹੀ ਚੋਰਾਂ ਦੇ ਹੌਸਲੇ ਐਨੇ ਬੁਲੰਦ ਹਨ ਕਿ ਉਹਨਾਂ ਨੇ ਸਕੂਲ ਵਿੱਚ ਦੁਬਾਰਾ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਦੂਸਰੇ ਪਾਸੇ ਜਦੋਂ ਪੁਲਸ ਚੌਂਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪੁਲਸ ਵੱਲੋਂ ਪਰਚਾ ਦਰਜ ਕੀਤਾ ਜਾ ਰਿਹਾ ਹੈ। ਪੁਲਸ ਨੇ ਭਾਵੇਂ ਅਜੇ ਪੁਸ਼ਟੀ ਨਹੀਂ ਕੀਤੀ, ਪਰ ਸੂਤਰਾਂ ਮੁਤਾਬਿਕ ਪੁਲਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰਾਂ ਨੂੰ ਕਾਬੂ ਕਰਕੇ ਚੋਰੀ ਕੀਤਾ ਸਮਾਨ ਵੀ ਬਰਾਮਦ ਕਰ ਲਿਆ ਹੈ।
0 comments:
एक टिप्पणी भेजें