ਮਸਲਾ ਪਿੰਡ ਸ਼ੇਰਗੜ ਦੇ ਹਾਈ ਸਕੂਲ ਨੂੰ ਮਿਡਲ ਸਕੂਲ ਕਰਨ ਦਾ
ਕਮਲੇਸ਼ ਗੋਇਲ ਖਨੌਰੀ
ਖਨੌਰੀ 11 ਮਈ - ਜਿੱਥੇ ਆਮ ਪਾਰਟੀ ਪੜ੍ਹਾਈ ਦਾ ਮਿਆਰ ਉੱਚਾ ਚੁੱਕਣ ਦੀਆਂ ਵੱਡੀਆਂ ਵੱਡੀਆਂ ਫੜਾਂ ਮਾਰ ਰਹੀ ਹੈ ਉੱਥੇ ਖਨੌਰੀ ਨੇੜਲੇ ਪਿੰਡ ਸ਼ੇਰਗੜ ਦੇ ਹਾਈ ਸਕੂਲ ਨੂੰ ਮਿਡਲ ਸਕੂਲ ਵਿੱਚ ਤਬਦੀਲ ਕਰਨ ਤੇ ਪਿੰਡ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ l ਇਸ ਰੋਸ ਵਜੋਂ ਪਿੰਡ ਦੇ ਲੋਕਾਂ ਨੇ ਧਰਨਾ ਵੀ ਲਗਾਇਆ ਤੇ ਸਰਕਾਰ ਵਿਰੁੱਧ ਜੰਮ ਕੇ ਨਾਹਰੇ ਬਾਜੀ ਵੀ ਕੀਤੀ l ਉਹਨਾਂ ਦਾ ਕਹਿਣਾ ਹੈ ਕਿ ਪਿਛਲੀ ਸਰਕਾਰ ਨੇ ਇਸ ਸਕੂਲ ਨੂੰ ਮਿਡਲ ਸਕੂਲ ਤੋਂ ਹਾਈ ਸਕੂਲ ਕਰ ਦਿੱਤਾ ਸੀ ਅਤੇ ਸਕੂਲ ਤੇ ਮਿਡਲ ਸਕੂਲ ਤੇ ਪੋਚਾ ਮਾਰ ਕੇ ਹਾਈ ਸਕੂਲ ਵੀ ਲਿਖ ਦਿਤਾ l ਨੌਵੀ ਅਤੇ ਦਸਵੀਂ ਕਲਾਸ ਦੇ ਵਿਦਿਆਰਥੀ ਵੀ ਦਾਖਲ ਕਰ ਲਏ ਸਨ ਪਰ ਮੌਜੂਦਾ ਆਮ ਆਦਮੀ ਪਾਰਟੀ ਇਸ ਨੂੰ ਹਾਈ ਸਕੂਲ ਨਹੀਂ ਮੰਨ ਰਹੀ , ਜਿਸ ਕਾਰਨ ਬੱਚਿਆਂ ਦਾ ਭਵਿੱਖ ਧੁੰਦਲਾ ਵਿਖਾਈ ਦੇ ਰਿਹਾ ਹੈ ਕਿਉਂਕਿ ਲੜਕੀਆਂ ਦੇ ਮਾਪੇ ਆਪਣੀਆਂ ਲੜਕੀਆਂ ਨੂੰ ਬਾਹਰ ਨਹੀਂ ਭੇਜਣਾ ਚਾਹੁੰਦੇ l
ਇਹ ਧਰਨਾਂ ਚੁਕਵਾਉਣ ਲਈ ਮੈਡਮ ਤਹਿਸੀਲਦਾਰ ਮਨਪ੍ਰੀਤ ਕੌਰ ਵੀ ਆਏ l ਕੋਈ ਮਸਲਾ ਹੱਲ ਨਾ ਹੁੰਦਾ ਦੇਖ ਕੇ ਧਰਨਾ ਸ਼ਾਂਮ ਤੱਕ ਜਾਰੀ ਰਿਹਾ , ਅਖੀਰ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਵਿਸ਼ਵਾਸ ਦਿਵਾਇਆ ਕਿ ਤੁਹਾਡਾ ਮਸਲਾ ਜਲਦੀ ਹੱਲ ਕਰਾ ਦੇਵਾਂਗੇ l ਧਰਨਾ ਚੁੱਕ ਦਿੱਤਾ l
0 comments:
एक टिप्पणी भेजें