ਸਿਖਿਆ ਵਿਭਾਗ ਵੱਲੋਂ ਸਕੂਲ ਆਫ ਐਮੀਨੈਂਸ ਵਿੱਚ ਦਾਖਲੇ ਲਈ ਲਏ ਪੰਜਾਬ ਲੇਵਲ ਟੈਸ਼ਟ ਵਿੱਚ ਬਨਾਰਸੀ ਪਿੰਡ ਦੇ ਪੰਜ ਬੱਚਿਆਂ ਨੂੰ ਮਿਲਿਆ ਦਾਖਲਾ
ਕਮਲੇਸ਼ ਗੋਇਲ ਖਨੌਰੀ
ਖਨੌਰੀ 06 ਮਈ - ਪਿਛਲੇ ਦਿਨੀ ਸਿੱਖਿਆ ਵਿਭਾਗ ਵੱਲੋਂ ਸਕੂਲ ਆਫ ਐਮੀਨੈਂਸ, ਵਿੱਚ ਦਾਖਲਾ ਲਈ ਪੰਜਾਬ ਲੈਵਲ ਦਾ ਇਮਤਿਹਾਨ ਲਿਆ ਗਿਆ ਸੀ ਜਿਸ ਵਿਚ ਲਗਭਗ ਪੂਰੇ ਪੰਜਾਬ ਦੇ ਸਕੂਲਾਂ ਨੇ ਭਾਗ ਲਿਆ , ਬਹੁਤ ਹੀ ਖੁਸ਼ੀ ਵਾਲੀ ਗੱਲ ਇਹ ਹੈ ਕਿ ਸਰਕਾਰੀ ਹਾਈ ਸਕੂਲ ਬਨਾਰਸੀ ਦੇ ਪੰਜ ਵਿਦਿਆਰਥੀਆਂ ਦਾ ਦਾਖਲਾ ਸਕੂਲ ਆਫ ਐਮੀਨੈਂਸ, ਘੱਗਾ , ਜਿਲਾ:- ਪਟਿਆਲਾ ਵਿਖੇ ਹੋਇਆ ਹੈ। ਪੂਰੇ ਮੂਨਕ ਬਲਾਕ ਵਿਚ ਸਾਰੇ ਸਕੂਲਾਂ ਨਾਲੋਂ ਸਰਕਾਰੀ ਹਾਈ ਸਕੂਲ ਬਨਾਰਸੀ ਦੇ ਸਭ ਤੋਂ ਵੱਧ ਵਿਦਿਆਰਥੀਆਂ ਦਾ ਦਾਖਲਾ ਹੋਇਆ ਹੈ।
ਸਿਮਰਨਜੀਤ ਕੌਰ ਪੁੱਤਰੀ ਸ਼੍ਰੀ ਸੁਖਦੇਵ ਸਿੰਘ,ਕਾਜਲ ਪੁੱਤਰੀ ਸ਼੍ਰੀ ਸਹਿਜ ਸਿੰਘ ,ਮੁਸਕਾਨ ਗੋਇਲ ਪੁੱਤਤਰੀ ਸ਼੍ਰੀ ਪਵਨ ਕੁਮਾਰ, ਪ੍ਰੀਤ ਪੁੱਤਰੀ ਅਨੀਲ ਕੁਮਾਰ, ਕੋਮਲਪ੍ਰੀਤ ਕੌਰ ਪੁੱਤਰੀ ਸ਼੍ਰੀ ਸੀਸ਼ਪਾਲ ,ਇਹਨਾਂ ਵਿਦਿਆਰਥੀਆਂ ਨੇ ਸਕੂਲ ਆਫ ਐਮੀਨੈਂਸ, ਘੱਗਾ ਦਾਖਲਾ ਲੈ ਕੇ ਆਪਣੇ ਸਕੂਲ ਦਾ ਅਧਿਆਪਕਾਂ ਦਾ ਮਾਪਿਆਂ ਦਾ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ ਇਹ ਦਾਖਲਾ ਸਮੂਹ ਅਧਿਆਪਕਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ ਇਸ ਮੌਕੇ ਸ੍ਰੀ ਕੁਲਦੀਪ ਸ਼ਰਮਾ ਸਿੱਖਿਆ ਮਾਹਿਰ ਐੱਸ ਐਮ ਸੀ ਕਮੇਟੀ ਵੱਲੋਂ ਸਕੂਲ ਅਤੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਅਤੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਦੀ ਕਾਮਨਾ ਕੀਤੀ ਗਈ।
0 comments:
एक टिप्पणी भेजें