ਜਰਨਲਿਸਟ ਐਸੋਸੀਏਸ਼ਨ ਧਨੌਲਾ ਵੱਲੋਂ ਕਰਵਾਇਆ ਕਲੰਡਰ ਰੀਲੀਜ ਕਮ ਸੈਮੀਨਾਰ ਸਮਾਰੋਹ ਸਫਲਤਾਪੂਰਵਕ ਸਮਾਪਤ ਹੋਇਆ
ਚੇਅਰਮੈਨ ਰਾਮ ਤੀਰਥ ਮੰਨਾ, ਡੀ ਪੀ ਆਰ ਓ ਸ਼੍ਰੀਮਤੀ ਮੇਘਾ ਮਾਨ, ਡੀਐਸਪੀ ਬਰਨਾਲਾ, ਐਸ ਐਚ ਓ ਧਨੌਲਾ ਨੇ ਕੀਤਾ ਕਲੰਡਰ ਰੀਲੀਜ
ਧਨੌਲਾ, 5 ਮਈ (ਬੀ ਬੀ ਸੀ ਬਿਊਰੋ ) ਜਰਨਲਿਸਟ ਐਸੋਸੀਏਸ਼ਨ ਧਨੌਲਾ ਵੱਲੋਂ ਅੱਜ ਸ਼ਾਂਤੀ ਹਾਲ ਗਊਸ਼ਾਲਾ ਧਨੌਲਾ ਵਿਖੇ ਕਲੰਡਰ ਰੀਲੀਜ ਸਮਾਰੋਹ ਕਮ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਇਲਾਕੇ ਦੀਆਂ ਪ੍ਰਮੁੱਖ ਧਾਰਮਿਕ, ਰਾਜਨੀਤਿਕ, ਸਮਾਜਿਕ ਜਥੇਬੰਦੀਆਂ ਤੇ ਆਗੂਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਅੱਜ ਦੇ ਇਸ ਪ੍ਰੋਗਰਾਮ ਦਾ ਉਦਘਾਟਨ ਜਿਲ੍ਹਾ ਲੋਕ ਸੰਪਰਕ ਅਫਸਰ ਸ੍ਰੀਮਤੀ ਮੇਘਾ ਮਾਨ ਤੇ ਡਾਕਟਰ ਤੇਵਾਸਪ੍ਰੀਤ ਕੌਰ ਜਿਲ੍ਹਾ ਸਮਾਜਿਕ ਸੁੱਰਖਿਆ ਵਿਭਾਗ ਵੱਲੋਂ ਕੀਤਾ ਗਿਆ। ਇਸ ਮੌਕੇ ਲੋਕ ਇਕੱਠ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਲੋਕ ਸੰਪਰਕ ਅਫਸਰ ਮੇਘਾ ਮਾਨ ਨੇ ਕਿਹਾ ਕਿ ਬੇਸ਼ੱਕ ਅੱਜ ਦੇ ਯੁੱਗ ਵਿਚ ਸ਼ੋਸਲ ਮੀਡੀਆ ਲੋਕਾਂ *ਤੇ ਭਾਰੂ ਪਾ ਰਿਹਾ ਹੈ ਜਿਸ ਨਾਲ ਲੋਕਾਂ ਨੂੰ ਲੱਗਦਾ ਹੈ ਕਿ ਮੋਬਾਇਲ ਫੋਨ *ਤੇ ਵੀਡਿਓ ਪਾ ਕੇ ਅਸੀਂ ਕੁਝ ਵੀ ਪੋਸਟ ਕਰ ਸਕਦੇ ਹਾਂ ਲੇਕਿਨ ਪੱਤਰਕਾਰਤਾ ਦੇ ਵੀ ਆਪਣੇ ਫਰਜ ਹੁੰਦੇ ਹਨ ਪੱਤਰਕਾਰ ਆਪਣਾ ਨੈਤਿਕ ਫਰਜ ਸਮਝਦਾ ਹੋਇਆ ਕਿਸੇ ਵੀ ਕਵਰੇਜ਼ ਨੂੰ ਲੋਕ ਹਿੱਤਾਂ ਨੂੰ ਧਿਆਨ ਵਿਚ ਰੱਖਦਾ ਹੋਇਆ ਕਵਰੇਜ਼ ਕਰਦਾ ਹੈ ਤੇ ਦੋਹਾਂ ਪੱਖਾਂ ਨੂੰ ਬਰਾਬਰਤਾ ਨਾਲ ਕਵਰੇਜ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਜਰਨਲਿਸਟ ਐਸੋਸੀਏਸ਼ਨ ਧਨੌਲਾ ਵੱਲੋਂ ਕਰਵਾਇਆ ਅੱਜ ਦਾ ਇਹ ਪ੍ਰੋਗਰਾਮ ਬਹੁਤ ਹੀ ਸ਼ਲਾਘਾਯੋਗ ਹੈ
ਜਿਸ ਨਾਲ ਪੱਤਰਕਾਰ ਇੱਕ ਮੰਚ ਤੇ ਇਕੱਠੇ ਹੋ ਕੇ ਇਸ ਪ੍ਰੋਗਰਾਮ ਤਹਿਤ ਸਮਾਜ ਦੇ ਨਾਲ ਵਿਚਰ ਰਹੇ ਹਨ ਕਿਉਂਕਿ ਪੱਤਰਕਾਰ ਸਮਾਜ ਦਾ ਇੱਕ ਅਹਿਮ ਅੰਗ ਹੈ। ਇਸ ਮੌਕੇ ਪਹੁੰਚੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ ਨੇ ਕਿਹਾ ਕਿ ਪੱਤਰਕਾਰ ਲੋਕਤੰਤਰ ਦਾ ਉਹ ਥੰਮ ਹੈ ਜੋ ਸਰਕਾਰ ਦੁਆਰਾ ਕੀਤੇ ਜਾ ਰਹੇ ਕੰਮਾਂ ਦਾ ਲੋਕਾਂ ਨੂੰ ਸ਼ੀਸਾ ਦਿਖਾਉਣ ਦਾ ਕੰਮ ਕਰਦਾ ਹੈ, ਪ੍ਰੈਸ ਦੀ ਆਜਾਦੀ ਸਾਡੇ ਸਮਾਜ ਲਈ ਬਹੁਤ ਜਰੂਰੀ ਹੈ ਕਿਉਂਕਿ ਸਮਾਜ ਅੰਦਰ ਵਾਪਰ ਰਹੀਆਂ ਘਟਨਾਵਾਂ ਤੇ ਲੋਕ ਹਿੱਤਾਂ ਨੂੰ ਸਾਹਮਣੇ ਲੈ ਕੇ ਆਉਂਦੀ ਹੈ।
ਚੇਅਰਮੈਨ ਰਾਮ ਤੀਰਥ ਮੰਨਾ, ਡੀ ਪੀ ਆਰ ਓ ਤੋ ਸ਼੍ਰੀ ਮਤੀ ਮੇਘਾ ਮਾਨ, ਜਿਲ੍ਹਾ ਸਮਾਜਿਕ ਭਲਾਈ ਅਫਸਰ ਡਾ ਤੇਵਾਸਪ੍ਰੀਤ ਕੌਰ, ਡੀ ਐਸ ਪੀ ਵਿਜੀਲੈਂਸ ਬਿਊਰੋ ਬਰਨਾਲਾ ਪਰਮਿੰਦਰ ਸਿੰਘ ਬਰਾੜ, ਡੀਐਸਪੀ ਬਰਨਾਲਾ ਸਤਵੀਰ ਸਿੰਘ ਬੈਂਸ, ਐਸਐਚਓ ਧਨੌਲਾ ਲਖਵਿੰਦਰ ਸਿੰਘ ਵੱਲੋਂ ਜਰਨਲਿਸਟ ਐਸੋਸੀਏਸ਼ਨ ਧਨੌਲਾ ਦਾ ਕਲੰਡਰ ਰੀਲੀਜ ਕੀਤਾ ਗਿਆ। ਇਸ ਮੌਕੇ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ, ਬਲਜਿੰਦਰ ਸਿੰਘ ਬੜਿੰਗ ਰਜਵਾੜਾ ਢਾਬਾ, ਮਨਦੀਪ ਸਿੰਘ ਸੋਨਾ ਦੀਪਕ ਢਾਬਾ ਦਾ ਸਨਮਾਨ ਵੀ ਕੀਤਾ ਗਿਆ ।
ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਦੇ ਕੌਮੀ ਚੇਅਰਮੈਨ ਡਾਕਟਰ ਰਾਕੇਸ਼ ਪੁੰਜ ਨੇ ਕੇਂਦਰ ਸਰਕਾਰ ਤੋਂ ਮੀਡੀਆ ਪੋਲੀਸੀ ਲਾਗੂ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਸਾਰੇ ਪਤਰਕਾਰਾ ਨੂੰ ਆਪਣੀਆਂ ਹੱਕੀ ਮੰਗਾ ਲਈ ਇਕਠੇ ਹੋ ਕੇ ਲੜਨ ਚਾਹੀਦਾ ਹੈ ।ਇਸ ਮੌਕੇ ਰਾਜੇਸ਼ ਕੁਮਾਰ (ਜੱਜ) ਮਿਠਾਸ ਹਵੇਲੀ,ਏਕਤਾ ਪ੍ਰੈਸ ਕਲੱਬ ਦੇ ਪ੍ਰਧਾਨ ਜਗਸੀਰ ਸਿੰਘ ਸੰਧੂ, ਗੁਰਦੁਆਰਾ ਰਾਮਸਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਰਾਜ ਸਿੰਘ ਪੰਧੇਰ, ਰਾਮਗੜੀਆ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਸੋਹਲ, ਮੁਸਲਿਮ ਕਮੇਟੀ ਦੇ ਪ੍ਰਧਾਨ ਮਿਠੂ ਖਣ ਅਤੇ ਖਜਾਨਚੀ ਡਾਕਟਰ ਦਿਲਸ਼ਾਦ ਮੁਹੰਮਦ। ਸਾਬਕਾ ਚੇਅਰਮੈਨ ਜੀਵਨ ਕੁਮਾਰ ਬਾਂਸਲ, ਨਗਰ ਕੌਂਸਲ ਧਨੌਲਾ ਦੇ ਪ੍ਰਧਾਨ ਰਣਜੀਤ ਕੌਰ ਸੋਢੀ, ਹਰਦੀਪ ਸਿੰਘ ਸੋਢੀ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਨਿਰਮਲ ਸਿੰਘ ਢਿੱਲੋਂ, ਇੰਦਰਜੀਤ ਸਿੰਘ, ਜ਼ਸਮੇਲ ਸਿੰਘ ਕਾਲੇਕੇ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਬਲੌਰ ਸਿੰਘ ,ਭਾਰਤੀ ਕਿਸਾਨ ਯੂਨੀਅਨ ਡਕੌਂਦਾ , ਅਜੇ ਕੁਮਾਰ ਗਰਗ ਕੌਂਸਲਰ, ਮੁਨੀਸ਼ ਕੁਮਾਰ ਬਾਂਸਲ ਸਾਬਕਾ ਕੌਂਸਲਰ, ਹਰਭਗਵਾਨ ਦਾਸ ਭਾਨਾ ਕੌਂਸਲਰ, ਬਲਭੱਦਰ ਸਿੰਘ ਗੋਲਾ ਕੌਂਸਲਰ, ਮੇਵਾ ਸਿੰਘ ਕੌਂਸਲਰ, ਗੁਰਮੁੱਖ ਸਿੰਘ, ਜਗਸੀਰ ਸਿੰਘ ਜੱਗਾ ਟਰੱਕ ਯੂਨੀਅਨ ਧਨੌਲਾ, ਪਾਲ ਸਿੰਘ ਗੁਰਦੁਆਰਾ ਰਵਿਦਾਸਪੁਰਾ ਧਨੌਲਾ, ਜਥੇਦਾਰ ਜਗਤਾਰ ਸਿੰਘ ਦਾਨਗੜ੍ਹ ਤੋਂ ਇਲਾਵਾ ਸੈਂਕੜੇ ਦੀ ਗਿਣਤੀ ਵਿਚ ਧਨੌਲਾ ਇਲਾਕੇ ਮੋਹਤਬਰ ਵਿਅਕਤੀ ਹਾਜਰ ਸਨ। ਪ੍ਰੋਗਰਾਮ ਦੇ ਅਖੀਰ ਵਿਚ ਜਰਨਲਿਸਟ ਐਸੋਸੀਏਸ਼ਨ ਧਨੌਲਾ ਦੇ ਪ੍ਰਧਾਨ ਚਮਕੌਰ ਸਿੰਘ ਗੱਗੀ ਨੇ ਪਹੰੁਚੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਤੇ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਨ ਤੇ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ ਗਿਆ।
0 comments:
एक टिप्पणी भेजें