Contact for Advertising

Contact for Advertising

Latest News

मंगलवार, 30 मई 2023

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ ਗਿਆ

 ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਕੀਰਤਨ ਦਰਬਾਰ   ਕਰਵਾਇਆ ਗਿਆ

ਹੁਸ਼ਿਆਰਪੁਰ=ਦਲਜੀਤ ਅਜਨੋਹਾ

-ਸਿੰਘ ਵੈਲਫੇਅਰ ਸੋਸਾਇਟੀ ਭਾਮ-ਮਾਹਿਲਪੁਰ-ਚੱਬੇਵਾਲ-ਗੜ੍ਹਸ਼ੰਕਰ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਅਤੇ ਖਾਲਸਾ ਪੰਥ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਜਥੇਦਾਰ ਇਕਬਾਲ ਸਿੰਘ ਖੇੜਾ, ਭਾਈ ਪਰਮਜੀਤ ਸਿੰਘ ਭਾਮ, ਬਾਬਾ ਜਸਪਾਲ ਸਿੰਘ ਪੰਜੋੜ, ਭਾਈ ਰਣਜੀਤ ਸਿੰਘ ਭਾਮ ਤੇ ਅਮਰਜੀਤ ਸਿੰਘ ਰਾਜਾ ਜਾਂਗਲੀਆਣਾ ਦੀ ਅਗਵਾਈ ਚ ਪਿੰਡ ਭਾਮ ਵਿਖੇ ਕਰਵਾਇਆ ਗਿਆl ਇਸ ਮੌਕੇ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਮੁੱਖ ਗ੍ਰੰਥੀ ਸ੍ਰੀ ਕੇਸਗੜ੍ਹ ਸਾਹਿਬ, ਬਾਬਾ ਨਾਗਰ ਸਿੰਘ ਟੂਟੋਮਾਜਰਾ, ਬਾਬਾ ਕਰਮਜੀਤ ਸਿੰਘ-ਬਾਬਾ ਬਲਵੀਰ ਸਿੰਘ ਟਿੱਬਾ ਸਾਹਿਬ, ਬਾਬਾ ਮਹਾਂਵੀਰ ਸਿੰਘ ਤਾਜੇਵਾਲ, ਬਾਬਾ ਕੁਲਵਰਨ ਸਿੰਘ ਗੋਪਾਲੀਆਂ, ਬਾਬਾ ਵਿਨੋਦ ਸਿੰਘ ਸੰਘਾ ਖੇੜਾ, ਕਥਾਵਾਚਕ ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲੇ, ਕਵੀਸ਼ਰ ਭਾਈ ਕੇਵਲ ਸਿੰਘ (ਸੋਹੀ ਭਰਾ), ਭਾਈ ਜਸਪ੍ਰੀਤ ਸਿੰਘ ਫਤਿਹਗੜ੍ਹ ਸਾਹਿਬ, ਭਾਈ ਰਣਜੋਧ ਸਿੰਘ ਨਡਾਲੋਂ, ਭਾਈ ਸੁਖਦੇਵ ਸਿੰਘ ਨਡਾਲੋਂ, ਭਾਈ ਕੁਲਵੰਤ ਸਿੰਘ ਹਾਰਟਾ ਆਦਿ ਦੇ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕਥਾ ਕੀਰਤਨ, ਗੁਰਮਤਿ ਵਿਚਾਰਾਂ ਤੇ ਕਵੀਸ਼ਰੀ ਵਾਰਾਂ ਰਾਹੀਂ ਨਿਹਾਲ ਕੀਤਾ l ਇਸ ਮੌਕੇ ਮੰਚ ਸੰਚਾਲਣ ਦੀ ਸੇਵਾ ਜਥੇ. ਇਕਬਾਲ ਸਿੰਘ ਖੇੜਾ ਨੇ ਬਾਖੂਬੀ ਨਿਭਾਈ ਤੇ ਆਈਆਂ ਪ੍ਰਮੁੱਖ ਸਖਸ਼ੀਅਤਾਂ ਨੂੰ ਪ੍ਰਬੰਧਕਾਂ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ l ਇਸ ਮੌਕੇ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ, ਲਖਵੀਰ ਸਿੰਘ ਰਾਣਾ ਡਾਨਸੀਵਾਲ, ਦਲਜੀਤ ਸਿੰਘ ਗੋਪਾਲੀਆਂ, ਗਿਆਨੀ ਦਿਆਲ ਸਿੰਘ ਸ਼ਹੀਦਾਂ, ਗੁਰਸੇਵਕ ਸਿੰਘ ਭਾਮ, ਬਾਬਾ ਗੁਰਦੇਵ ਸਿੰਘ  ਬਜਵਾੜਾ ਕਲਾਂ, ਬਾਬਾ ਜਰਨੈਲ ਸਿੰਘ ਨਡਾਲੋਂ, ਨੰਬਰਦਾਰ ਜਸਵੰਤ ਸਿੰਘ ਚੰਬਲਾਂ, ਹਰਦੀਪ ਸਿੰਘ ਬੱਡੋਂ, ਕੁਲਦੀਪ ਸਿੰਘ ਜਾਂਗਲੀਆਣਾ, ਕਮਲਜੀਤ ਸਿੰਘ ਗੋਂਦਪੁਰ, ਨੀਟਾ ਭਾਮ, ਗੁਰਵਿੰਦਰ ਸਿੰਘ ਗੁਰੀ ਜਾਂਗਲੀਆਣਾ ,ਨਰਿੰਦਰ ਸਿੰਘ ਰਿੰਕੂ ਜਾਂਗਲੀਆਣਾ,  ਕਿਰਪਾਲ ਸਿੰਘ ਅਜਨੋਹਾ, ਬਲਵਿੰਦਰ ਸਿੰਘ ਭਾਮ, ਨਰਿੰਦਰ ਸਿੰਘ ਬੂਟਾ ਕੋਟ ਫਤੂਹੀ , ਬਲਜਿੰਦਰ ਸਿੰਘ ਪੰਜੋੜ, ਹਰਬੰਸ ਸਿੰਘ ਜੱਲੋਵਾਲ, ਪੱਪਾ ਗੋਪਾਲੀਆਂ, ਜਗਦੀਸ਼ ਸਿੰਘ ਮੁੱਗੋਪੱਟੀ, ਹਰਜਿੰਦਰ ਸਿੰਘ ਜਿੰਦੀ, ਪਰਮਜੀਤ ਸਿੰਘ ਪੰਜੋੜ, ਜਸਵੰਤ ਸਿੰਘ ਸੀਣਾ, ਸਰਬਜੀਤ ਸਿੰਘ ਮੰਝ, ਕੁਲਦੀਪ ਸਿੰਘ ਜੱਲੋਵਾਲ, ਲੱਖਾ ਸਿੰਘ ਪਾਲਦੀ, ਅਮਰਜੀਤ ਸਿੰਘ ਪੰਜੋੜ, ਹਰਪ੍ਰੀਤ ਸਿੰਘ ਕਹਾਰਪੁਰ, ਮਨਜੀਤ ਸਿੰਘ ਸਰਹਾਲਾ ਕਲਾਂ ਆਦਿ ਹਾਜ਼ਰ ਸਨ l

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਕੀਰਤਨ ਦਰਬਾਰ   ਕਰਵਾਇਆ ਗਿਆ
  • Title : ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ ਗਿਆ
  • Posted by :
  • Date : मई 30, 2023
  • Labels :
  • Blogger Comments
  • Facebook Comments

0 comments:

एक टिप्पणी भेजें

Top