ਧਨੌਲਾ ਸਕੂਲ ਵਿੱਚ ''ਵਿਦਿਆਰਥੀ ਜੀਵਨ:ਮਾਤ ਭਾਸ਼ਾ ਤੇ ਸਾਹਿਤ" ਵਿਸ਼ੇ 'ਤੇ ਸਮਾਗਮ
● ਭਾਸ਼ਾ ਅਧਿਕਾਰੀ ਹੋਏ ਵਿਦਿਆਰਥੀਆਂ ਦੇ ਰੂਬਰੂ
Keshav vardaan punj/Dr Rakesh Punj
ਧਨੌਲਾ,
ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਸਿੱਖਿਆ ਅਤੇ ਭਾਸ਼ਾ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਅਤੇ ਮਾਂ ਬੋਲੀ 'ਤੇ ਮਾਣ ਕਰਨ ਲਈ ਪ੍ਰੇਰਿਤ ਕਰਨ ਹਿੱਤ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਉਪਰਾਲਿਆਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਧਨੌਲਾ ਵਿਖੇ ਜ਼ਿਲ੍ਹਾ ਭਾਸ਼ਾ ਦਫਤਰ ਬਰਨਾਲਾ ਦੇ ਸਹਿਯੋਗ ਨਾਲ "ਵਿਦਿਆਰਥੀ ਜੀਵਨ:ਮਾਤ ਭਾਸ਼ਾ ਤੇ ਸਾਹਿਤ" ਵਿਸ਼ੇ 'ਤੇ ਸਮਾਗਮ ਕਰਵਾਇਆ ਗਿਆ।
ਸਕੂਲ ਦੇ ਇੰਚਾਰਜ ਮੈਡਮ ਰੇਨੂੰ ਬਾਲਾ ਦੀ ਅਗਵਾਈ ਅਤੇ ਸਕੂਲ ਦੇ ਭਾਸ਼ਾ ਮੰਚ ਦੇ ਇੰਚਾਰਜ ਮੈਡਮ ਇਸ਼ਰਤ ਭੱਠਲ ਲੈਕਚਰਾਰ ਦੇ ਪ੍ਰਬੰਧਾਂ ਹੇਠ ਕਰਵਾਏ ਸਮਾਗਮ ਵਿੱਚ ਜ਼ਿਲ੍ਹਾ ਭਾਸ਼ਾ ਅਧਿਕਾਰੀ ਸੁਖਵਿੰਦਰ ਸਿੰਘ ਗੁਰਮ ਅਤੇ ਖੋਜ ਅਫਸਰ ਬਿੰਦਰ ਸਿੰਘ ਖੁੱਡੀ ਕਲਾਂ ਵਿਦਿਆਰਥੀਆਂ ਦੇ ਰੂਬਰੂ ਹੋਏ।ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸੁਖਵਿੰਦਰ ਸਿੰਘ ਗੁਰਮ ਨੇ ਭਾਸ਼ਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਮਾਂ ਬੋਲੀ ਪ੍ਰਤੀ ਸਨੇਹ ਅਤੇ ਇਸ 'ਤੇ ਮਾਣ ਕਰਨਾ ਹਰ ਇਨਸਾਨ ਦਾ ਨੈਤਿਕ ਫਰਜ਼ ਹੈ। ਉਹਨਾਂ ਵਿਦਿਆਰਥੀਆਂ ਨੂੰ ਪੁਸਤਕਾਂ ਨਾਲ ਜੁੜਨ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਪੁਸਤਕਾਂ ਵਿੱਚ ਇਨਸਾਨੀ ਜ਼ਿੰਦਗੀ ਨੂੰ ਕ੍ਰਾਂਤੀਕਾਰੀ ਤਰੀਕੇ ਨਾਲ ਤਬਦੀਲ ਕਰਨ ਦੀ ਸਮਰੱਥਾ ਹੈ। ਬਿੰਦਰ ਸਿੰਘ ਖੁੱਡੀ ਕਲਾਂ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀ ਜੀਵਨ ਨੂੰ ਇਨਸਾਨੀ ਜੀਵਨ ਦਾ ਸੁਨਹਿਰੀ ਕਾਲ ਕਹਿੰਦਿਆਂ ਜ਼ਿੰਦਗੀ ਦੇ ਟੀਚੇ ਮਿਥਣ ਅਤੇ ਉਹਨਾਂ ਟੀਚਿਆਂ ਦੀ ਪ੍ਰਾਪਤੀ ਲਈ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਵਿਦਿਆਰਥੀ ਜੀਵਨ ਨੂੰ ਇਨਸਾਨੀ ਜ਼ਿੰਦਗੀ ਦਾ ਸੁਨਹਿਰਾ ਕਾਲ ਕਹਿਣ ਦੇ ਨਾਲ ਨਾਲ ਨਾਜ਼ੁਕ ਕਾਲ ਵੀ ਕਿਹਾ।
ਉਹਨਾਂ ਵਿਦਿਆਰਥੀਆਂ ਨੂੰ ਨਸ਼ੇ ਦੀ ਅਲਾਮਤ ਤੋਂ ਵੀ ਖਬਰਦਾਰ ਕੀਤਾ। ਮੈਡਮ ਇਸ਼ਰਤ ਭੱਠਲ ਨੇ ਭਾਸ਼ਾ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੂੰ ਉਮੀਦ ਹੀ ਨਹੀਂ ਬਲਕਿ ਯਕੀਨ ਹੈ ਕਿ ਉਹਨਾਂ ਦੇ ਕਹੇ ਸ਼ਬਦ ਵਿਦਿਆਰਥੀਆਂ ਦੇ ਭਵਿੱਖ ਨੂੰ ਹੋਰ ਸੰਵਾਰਨ ਵਿੱਚ ਮਦਦਗਾਰ ਸਿੱਧ ਹੋਣਗੇ।
ਮੰਚ ਸੰਚਾਲਨ ਦਾ ਫਰਜ਼ ਸਕੂਲ ਦੇ ਸ.ਸ ਅਧਿਆਪਕ ਪਰਮਜੀਤ ਸਿੰਘ ਧਾਲੀਵਾਲ ਨੇ ਨਿਭਾਇਆ। ਇਸ ਮੌਕੇ ਹਰਪ੍ਰੀਤ ਕੌਰ ਲੈਕਚਰਾਰ,ਜਸਪ੍ਰੀਤ ਕੌਰ ਸ.ਸ ਮਿਸਟ੍ਰੈਸ,ਜਸਵਿੰਦਰ ਸਿੰਘ ਸਾਇੰਸ ਮਾਸਟਰ,ਪੰਜਾਬੀ ਅਧਿਆਪਕਾਵਾਂ ਸਾਰਿਕਾ ਜਿੰਦਲ,ਰਸੀਤਾ ਰਾਣੀ ਅਤੇ ਰਮਨਦੀਪ ਭੰਡਾਰੀ ਸਮੇਤ ਸਕੂਲ ਦੇ ਬਾਰਵੀਂ ਜਮਾਤ ਦੇ ਵਿਦਿਆਰਥੀ ਹਾਜ਼ਰ ਸਨ।
ਕੈਪਸ਼ਨ:ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਸੁਖਵਿੰਦਰ ਸਿੰਘ ਗੁਰਮ।
#bhasha #punjabi
0 comments:
एक टिप्पणी भेजें