ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਵੱਲੋਂ ਪ੍ਰਾਚੀਨ ਸ਼ਿਵ ਮੰਦਰ ਬਰਨਾਲਾ ਵਿਖੇ ਕਰਵਾਏ ਗਏ ਸਮੂਹਿਕ ਹਨੂੰਮਾਨ ਚਾਲੀਸਾ ਦੇ ਪਾਠ
।
ਬਰਨਾਲਾ, 9 ਮਈ (ਸੁਖਵਿੰਦਰ ਸਿੰਘ ਭੰਡਾਰੀ/ਕੇਸ਼ਵ ਵਰਦਾਨ ਪੁੰਜ ) ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਵੱਲੋਂ ਪ੍ਰਾਚੀਨ ਸ਼ਿਵ ਮੰਦਰ ਨੇੜੇ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਸ਼੍ਰੀ ਹਨੂੰਮਾਨ ਚਾਲੀਸਾ ਦੇ ਪਾਠ ਕਰਵਾਏ ਗਏ।
ਇਸ ਉਪਰੰਤ ਬਜਰੰਗ ਦਲ ਪੰਜਾਬ ਦੇ ਪ੍ਰਧਾਨ ਨੀਲਮਣੀ ਸਮਾਧੀਆ, ਵਿਸ਼ਵ ਹਿੰਦੂ ਪ੍ਰੀਸ਼ਦ ਬਰਨਾਲਾ ਦੇ ਪ੍ਰਧਾਨ ਰਾਜੇਸ਼ ਚੀਮਾ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਪੰਜਾਬ ਦੇ ਧਰਮਾਚਾਰੀਆ ਪ੍ਰਮੁੱਖ ਸਿਰੀ ਨਿਵਾਸ ਸੁਆਮੀ ਜੀ ਮਹਾਰਾਜ ਨੇ ਬੋਲਦਿਆਂ ਕਿਹਾ ਕਿ ਕਰਨਾਟਕ ਵਿੱਚ ਕਾਂਗਰਸ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਕਿਹਾ ਹੈ ਕਿ ਕਰਨਾਟਕ ਵਿੱਚ ਕਾਂਗਰਸ ਦੀ ਸਰਕਾਰ ਬਣਨ 'ਤੇ ਬਜਰੰਗ ਦਲ ਤੇ ਪਾਬੰਦੀ ਲਗਾ ਦਿੱਤੀ ਜਾਵੇਗੀ ਜੋ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਅਤੇ ਫਿਰਕੂ ਸਦਭਾਵਨਾ ਲਈ ਬਹੁਤ ਹੀ ਖਤਰਨਾਕ ਤਜਵੀਜ਼ ਹੈ।
ਬਜਰੰਗ ਦਲ ਆਪਣੇ ਅਨੁਸ਼ਾਸਿਤ ਜਥੇਬੰਦਕ ਸੁਭਾਅ, ਖੂਨਦਾਨ ਕੈਂਪ, ਲਵ ਜਿਹਾਦ, ਧਰਮ ਪਰਿਵਰਤਨ ਦੇ ਖਿਲਾਫ, ਗਊ ਸੇਵਾ ਲਈ ਜਾਣਿਆ ਜਾਂਦਾ ਹੈ।ਸਮਾਜਕ ਕਾਰਜਾਂ ਵਿੱਚ ਸਭ ਤੋਂ ਅੱਗੇ ਰਹਿੰਦਾ ਹੈ। ਬਜਰੰਗ ਦਲ ਇੱਕ ਰਾਸਟਰਵਾਦੀ ਜਥੇਬੰਦੀ ਹੈ।
ਉਕਤ ਬੁਲਾਰਿਆਂ ਨੇ ਦੇਸ਼ ਦੇ ਰਾਸ਼ਟਰਵਾਦੀ ਲੋਕਾਂ ਅਤੇ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਕਰਨਾਟਕ ਵਿਖੇ ਕਾਂਗਰਸ ਵੱਲੋਂ ਤੁਸ਼ਟੀਕਰਣ ਅਤੇ ਸਮਾਜ ਨੂੰ ਫ਼ਿਰਕੂ ਲੀਹਾਂ ਤੇ ਵੰਡਣ ਦੀ ਨੀਤੀ ਦਾ ਸਖ਼ਤ ਵਿਰੋਧ ਕੀਤਾ ਜਾਵੇ। ਇਸ ਮੌਕੇ ਮੁਨੀਸੀ ਦੱਤ ਸ਼ਰਮਾ, ਰਾਹੁਲ ਬਾਲੀ, ਐਡਵੋਕੇਟ ਦੀਪਕ ਜਿੰਦਲ , ਗੁਰਮੀਤ ਬਾਵਾ ਹੰਡਿਆਇਆ, ਰਵੀ ਸੈਨ, ਐਡਵੋਕੇਟ ਵਿਸ਼ਾਲ ਸ਼ਰਮਾ, ਡਾਕਟਰ ਰਾਕੇਸ਼ ਪੁੰਜ, ਸਾਗਰ ਮੱਲ ਫਰੂਟ ਵਾਲਾ, ਦਰਸ਼ਨ ਗਰਗ ਟੱਲੇਵਾਲੀਆ, ਸ਼ਿਆਮ ਸੁੰਦਰ ਗੁਪਤਾ, ਸੁਖਦਰਸ਼ਨ ਕੁਮਾਰ,ਗਿਆਨ ਚੰਦ ਜਿੰਦਲ, ਦਰਸ਼ਨ ਗਰਗ ਡੀ ਜੀ ਗਾਰਮੈਂਟਸ ਵਾਲੇ, ਅਸ਼ੋਕ ਕੁਮਾਰ, ਭਾਗੀਰਥ ਸਿੰਘ ਰਾਜਪੁਰੋਹਿਤ ਰਾਜਸਥਾਨ ਵਾਲੇ , ਅੰਕਿਤ ਕੁਮਾਰ ਆਦਿ ਸੈਂਕੜੇ ਭਗਤ ਹਾਜ਼ਰ ਸਨ
0 comments:
एक टिप्पणी भेजें