Contact for Advertising

Contact for Advertising

Latest News

शुक्रवार, 26 मई 2023

ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੁਸਾਇਟੀ ਨੇ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

 ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੁਸਾਇਟੀ ਨੇ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ      




                                  ਬਰਨਾਲਾ,26 ਮਈ੍ਰ  (ਸੁਖਵਿੰਦਰ ਸਿੰਘ ਭੰਡਾਰੀ) ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੋਸਾਇਟੀ ਰਜਿਸਟਰਡ ਬਰਨਾਲਾ ਨੇ ਚੇਅਰਪਰਸਨ ਨੀਰਜ ਬਾਲਾ ਦਾਨੀਆ ਅਤੇ ਮੁੱਖ ਸਰਪ੍ਰਸਤ ਪਿਆਰਾ ਲਾਲ ਰਾਏਸਰ ਵਾਲੇ ਦੀ ਅਗਵਾਈ ਚ ਮਈ ਮਹੀਨੇ ਦਾ ਰਾਸ਼ਨ ਵੰਡਿਆ ਗਿਆ। ਇਸ ਮੌਕੇ ਬਤੌਰ ਮੁੱਖ ਮਹਿਮਾਨ ਪਹੁੰਚੇ ਸੋਹਣ ਲਾਲ ਚੀਮਾ ਨੇ ਕਿਹਾ ਕਿ  ਕਿ ਬਿਨਾਂ ਕਿਸੇ ਸਰਕਾਰੀ ਸਹਾਇਤਾ ਤੋਂ ਪਿਛਲੇ 39 ਮਹੀਨਿਆਂ ਤੋਂ ਲਗਾਤਾਰ ਰਾਸ਼ਨ ਵੰਡਣਾ  ਬਹੁਤ ਹੀ ਸ਼ਲਾਘਾਯੋਗ ਕੰਮ ਹੈ। ਉਹਨਾਂ ਕਿਹਾ ਕਿ ਸੁਸਾਇਟੀ ਵੱਲੋਂ ਕੋਰੋਨਾ ਸਮੇਂ ਦੌਰਾਨ ਰਾਸ਼ਨ   ਵੰਡਣਾ ਸ਼ੁਰੂ  ਕੀਤਾ ਗਿਆ ਸੀ ਜੋ ਕਿ ਅੱਜ ਤੱਕ ਜਾਰੀ ਹੈ । ਉਨ੍ਹਾਂ ਕਿਹਾ ਕਿ ਸੁਸਾਇਟੀ ਵੱਲੋਂ ਕੇਵਲ ਉਨ੍ਹਾਂ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਜੋ ਕਿ ਬਹੁਤ ਲੋੜਵੰਦ ਅਤੇ ਤਰਸਯੋਗ ਹਾਲਤ ਵਿਚ ਰਹਿ ਰਹੇ ਹਨ ਅਤੇ ਉਨ੍ਹਾਂ  ਦੀ ਕਮਾਈ ਦਾ ਕੋਈ ਸਾਧਨ ਨਹੀਂ ਹੈ। ਇਸ ਮੌਕੇ ਪ੍ਰੋਗਰੈਸਿਵ ਸੀਨੀਅਰ ਸਿਟੀਜਨ ਸੋਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ ਨੇ ਮੁੱਖ ਮਹਿਮਾਨ ਸੋਹਣ ਲਾਲ ਚੀਮਾ ਦਾ ਹਾਰ ਪਾ ਕੇ ਸਨਮਾਨ ਕੀਤਾ ਅਤੇ ਉਹਨਾਂ ਨੂੰ ਸੋਸਾਇਟੀ ਵੱਲੋਂ ਕੀਤੇ ਜਾਂਦੇ ਕਾਰਜਾਂ ਤੋਂ ਜਾਣੂ ਕਰਵਾਇਆ ਗਿਆ।  ਇਸ ਮੌਕੇ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਮੀਮਸਾ, ਜਨਰਲ ਸਕੱਤਰ ਹੇਮ ਰਾਜ ਵਰਮਾ,ਕੇਵਲ ਕ੍ਰਿਸ਼ਨ ਗਰਗ, ਰਾਕੇਸ਼ ਜਿੰਦਲ, ਮਹਿੰਦਰ ਪਾਲ ਗਰਗ , ਪੀ ਡੀ ਸ਼ਰਮਾ, ਸੋਹਣ ਲਾਲ ਚੀਮਾ , ਸਪਨਾ ਗਰਗ, ਮੋਨਿਕਾ ਰਾਣੀ, ਬਬੀਤਾ ਜਿੰਦਲ, ਸੋਮਾ ਭੰਡਾਰੀ, ਨਿਸ਼ਾ ਰਾਣੀ, ਰਾਜੇਸ਼ ਭੂਟਾਨੀ, ਸਾਹਿਲ ਗਰਗ , ਅਸ਼ਵਨੀ ਸ਼ਰਮਾ, ਰਮੇਸ਼ ਕੌਂਸਲ, ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।

ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੁਸਾਇਟੀ ਨੇ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
  • Title : ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੁਸਾਇਟੀ ਨੇ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
  • Posted by :
  • Date : मई 26, 2023
  • Labels :
  • Blogger Comments
  • Facebook Comments

0 comments:

एक टिप्पणी भेजें

Top