ਮਾਲਵਾ ਲਿਖਾਰੀ ਸਭਾ ਦੇ ਸਾਹਿਤਕ ਸਮਾਗਮ ਵਾਲਾ ਸਥਾਨ ਬਦਲਿਆ
ਕਮਲੇਸ਼ ਗੋਇਲ ਖਨੌਰੀ
ਸੰਗਰੂਰ, 24 ਮਈ - ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ 28 ਮਈ ਦਿਨ ਐਤਵਾਰ ਨੂੰ ਕਰਵਾਏ ਵਾਲੇ ਸਾਹਿਤਕ ਸਮਾਗਮ ਦਾ ਸਥਾਨ ਕਿਸੇ ਮਜ਼ਬੂਰੀ ਵੱਸ ਬਦਲਣਾ ਪੈ ਗਿਆ ਹੈ, ਜਿਸ ਕਰ ਕੇ ਹੁਣ ਇਹ ਸਮਾਗਮ ਪ੍ਰਜਾਪਤੀ ਧਰਮਸ਼ਾਲਾ, ਨੇੜੇ ਬਰਨਾਲਾ ਕੈਂਚੀਆਂ, ਸੰਗਰੂਰ ਵਿਖੇ ਨਿਸ਼ਚਿਤ ਸਮੇਂ ’ਤੇ ਸਵੇਰੇ ਸਹੀ 10:00 ਵਜੇ ਹੋਵੇਗਾ। ਸਭਾ ਦੇ ਪ੍ਰੈੱਸ ਸਕੱਤਰ ਅਮਨ ਜੱਖਲਾਂ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਕੈਨੇਡਾ ਨਿਵਾਸੀ ਲੇਖਕ ਮਹਿੰਦਰ ਸਿੰਘ ਪੰਜੂ ਦਾ ਗ਼ਜ਼ਲ-ਸੰਗ੍ਰਹਿ ‘ਸਾਗਰ ਵਿਚਲਾ ਮਾਰੂਥਲ’ ਲੋਕ ਅਰਪਣ ਕੀਤਾ ਜਾਵੇਗਾ, ਜਿਸ ਦੀ ਪ੍ਰਧਾਨਗੀ ਉਸਤਾਦ ਗ਼ਜ਼ਲਕਾਰ ਸ੍ਰੀ ਗੁਰਦਿਆਲ ਰੌਸ਼ਨ ਕਰਨਗੇ ਅਤੇ ਉਸਤਾਦ ਗ਼ਜ਼ਲਕਾਰ ਸ੍ਰੀ ਬੂਟਾ ਸਿੰਘ ਚੌਹਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਪੁਸਤਕ ਸਬੰਧ ਪਰਚੇ ਡਾ. ਹਰਜੀਤ ਸਿੰਘ ਸੱਧਰ, ਡਾ. ਅਰਵਿੰਦਰ ਕੌਰ ਕਾਕੜਾ ਅਤੇ ਪ੍ਰੋ. ਦਵਿੰਦਰ ਖ਼ੁਸ਼ ਧਾਲੀਵਾਲ ਪੜ੍ਹਨਗੇ। ਇਸ ਮੌਕੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਵੀ ਹੋਵੇਗਾ।
0 comments:
एक टिप्पणी भेजें